Beauty Tips: ਕਲਰ ਆਈਲਾਈਨਰ ਲਗਾਉਣ ਤੋਂ ਪਹਿਲਾਂ ਧਿਆਨ ''ਚ ਰੱਖੋ ਇਹ ਗੱਲਾਂ, ਦਿਖੋਗੇ ਖੂਬਸੂਰਤ

10/13/2021 4:25:14 PM

ਨਵੀਂ ਦਿੱਲੀ- ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਕੁੜੀਆਂ ਮੇਕਅਪ ਕਰਨਾ ਪਸੰਦ ਕਰਦੀਆਂ ਹਨ। ਉਧਰ ਅੱਖਾਂ ਨੂੰ ਵੱਡਾ, ਆਕਰਸ਼ਕ ਦਿਖਾਉਣ ਲਈ ਆਈਲਾਈਨਰ ਲਗਾਉਂਦੀਆਂ ਹਨ। ਗੱਲ ਜੇਕਰ ਆਈਲਾਈਨਰ ਦੀ ਕਰੀਏ ਤਾਂ ਆਮ ਤੌਰ 'ਤੇ ਕੁੜੀਆਂ ਇਸ 'ਚ ਬਲੈਕ ਰੰਗ ਪਸੰਦ ਕਰਦੀਆਂ ਹਨ। ਪਰ ਅੱਜ ਕੱਲ ਕੁੜੀਆਂ 'ਚ ਕਲਰਫੁੱਲ ਆਈਲਾਈਨਰ ਦਾ ਕ੍ਰੇਜ ਵੀ ਵਧ ਰਿਹਾ ਹੈ। ਇਸ ਨਾਲ ਲੁੱਕ ਹੋਰ ਵੀ ਸਟਾਈਲਿਸ਼ ਨਜ਼ਰ ਆਉਂਦੀ ਹੈ। ਪਰ ਇਸ ਨੂੰ ਲਗਾਉਣ ਤੋਂ ਪਹਿਲਾਂ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਚੱਲੋ ਜਾਣਦੇ ਹਾਂ ਇਸ ਦੇ ਬਾਰੇ 'ਚ...
ਕਲਰ ਆਈਲਾਈਨਰ ਲਗਾਉਣ ਲਈ ਫਾਲੋ ਕਰੋ ਇਹ ਟਿਪਸ


ਮੇਕਅਪ ਨਾ ਕਰੋ
ਕਲਰ ਆਈਲਾਈਨਰ ਅਕਸਰ ਅੱਖਾਂ ਨੂੰ ਹਾਈਲਾਈਟ ਕਰਨ ਲਈ ਲਗਾਇਆ ਜਾਂਦਾ ਹੈ ਇਸ ਲਈ ਇਸ ਨੂੰ ਲਗਾਉਣ ਤੋਂ ਬਾਅਦ ਆਪਣਾ ਰੈਗੂਲਰ ਮੇਕਅਪ ਨਾ ਕਰੋ। ਨਹੀਂ ਤਾਂ ਇਸ ਨਾਲ ਤੁਹਾਡਾ ਮੇਕਅਪ ਜ਼ਿਆਦਾ ਲੱਗੇਗਾ। 
ਸਹੀ ਕਲਰ ਚੁਣੋ
ਜੇਕਰ ਤੁਸੀਂ ਪਹਿਲੀ ਵਾਰ ਕਲਰ ਆਈਲਾਈਨਰ ਲਗਾਉਣ ਵਾਲੇ ਹੋ ਤਾਂ ਇਸ ਦੇ ਲਈ ਰੰਗ ਚੁਣੋ। ਇਸ ਲਈ ਤੁਸੀਂ ਪਿੰਕ, ਲੈਵੇਂਡਰ, ਬੈਂਗਣੀ, ਸੁਨਿਹਰਾ ਜਾਂ ਆਪਣੀ ਡਰੈੱਸ ਨਾਲ ਮੈਚਿੰਗ ਰੰਗ ਚੁਣ ਸਕਦੀ ਹੋ।


ਅੱਖਾਂ 'ਤੇ ਧਿਆਨ ਦਿਓ
ਕਲਰ ਆਈਲਾਈਨਰ ਲਗਾਉਣ ਲਈ ਸਿਰਫ ਆਪਣੀਆਂ ਅੱਖਾਂ ਤੇ ਫੋਕਸ ਕਰੋ। ਇਸ ਦੇ ਨਾਲ ਹੈਵੀ ਅਤੇ ਬੋਲਡ ਮੇਕਅਪ ਕਰਨ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ 'ਤੇ ਧਿਆਨ ਨਹੀਂ ਜਾਵੇਗਾ।
ਡਾਰਕ ਰੰਗ ਕਰੋ ਅਪਲਾਈ
ਜੇਕਰ ਤੁਸੀਂ ਪਹਿਲੀ ਵਾਰ ਆਈਲਾਈਨਰ ਲਗਾਉਣ ਵਾਲੀ ਹੋ ਜਾਂ ਇਸ ਦੇ ਲਈ ਡਾਰਕ ਰੰਗ ਵਰਤੋਂ ਕਰੋ। ਅਸਲ 'ਚ ਇਸ ਨਾਲ ਤੁਹਾਡੀ ਲੁੱਕ ਇਕਦਮ ਬਦਲ ਜਾਵੇਗੀ। ਅਜਿਹੇ 'ਚ ਤੁਸੀਂ ਪਹਿਲੀ ਵਾਰ ਲਈ ਬ੍ਰਾਊਨ ਜਾਂ ਬਲਿਊ ਰੰਗ ਚੁਣ ਸਕਦੇ ਹੋ।


ਮਸਕਾਰਾ ਕਾਲੇ ਰੰਗ ਦਾ ਲਗਾਓ
ਤੁਸੀਂ ਭਾਵੇਂ ਹੀ ਆਈਲਾਈਨਰ ਲਈ ਰੰਗ ਚੁਣ ਰਹੀ ਹੋ ਪਰ ਇਸ ਲਈ ਮਸਕਾਰਾ ਬਲੈਕ ਹੀ ਲਗਾਓ। ਇਸ ਨਾਲ ਤੁਹਾਡੀ ਅੱਖਾਂ ਨੂੰ ਗਰੇਸਫੁੱਲ ਲੁੱਕ ਮਿਲੇਗੀ। ਇਸ ਦੇ ਨਾਲ ਹੀ ਫੇਕ ਆਈ-ਲੈਸ਼ੇਜ ਲਗਾਉਣ ਦੀ ਗਲਤੀ ਨਾ ਕਰੋ।

Aarti dhillon

This news is Content Editor Aarti dhillon