Beauty Tips: ਐਲਰਜੀ ਤੋਂ ਬਚਣਾ ਹੈ ਤਾਂ ਲਗਾਓ ਹੋਮਮੇਡ ਬਲੀਚ, 1 ਹੀ ਵਾਰ ’ਚ ਚਮਕ ਜਾਵੇਗਾ ਚਿਹਰਾ

05/03/2021 4:45:49 PM

ਨਵੀਂ ਦਿੱਲੀ: ਚਿਹਰੇ ਦੀ ਬੇਜਾਨ ਚਮੜੀ ਨੂੰ ਨਿਖਾਰਨ ਲਈ ਬਹੁਤ ਸਾਰੀਆਂ ਔਰਤਾਂ ਬਲੀਚ ਕਰਵਾਉਂਦੀਆਂ ਹਨ। ਇਸ ਨਾਲ ਇਕ ਪਾਸੇ ਜਿਥੇ ਡੈੱਡ ਸਕਿਨ ਸਾਫ਼ ਹੋ ਜਾਂਦੀ ਹੈ ਉੱਧਰ ਫੇਸ਼ੀਅਲ ਹੇਅਰ ਵੀ ਹਲਕੇ ਪੈ ਜਾਂਦੇ ਹਨ। ਜਿਸ ਨਾਲ ਚਮੜੀ ਦੀ ਰੰਗਤ ਸਾਫ਼ ਹੋ ਜਾਂਦੀ ਹੈ ਪਰ ਕੁਝ ਔਰਤਾਂ ਦੀ ਚਮੜੀ ਇੰਨੀ ਜ਼ਿਆਦਾ ਸੈਂਸਟਿਵ ਹੁੰਦੀ ਹੈ ਕਿ ਬਲੀਚ ਦੀ ਵਰਤੋਂ ਨਾਲ ਉਨ੍ਹਾਂ ਦੇ ਚਿਹਰੇ ’ਤੇ ਲਾਲ ਧੱਬੇ ਪੈ ਜਾਂਦੇ ਹਨ ਜਾਂ ਚਮੜੀ ਸੜ ਜਾਂਦੀ ਹੈ। ਅਜਿਹੇ ’ਚ ਤੁਸੀਂ ਚਾਹੋ ਤਾਂ ਕੁਦਰਤੀ ਬਲੀਚ ਦੀ ਵਰਤੋਂ ਕਰ ਸਕਦੀ ਹੋ। ਅੱਜ ਅਸੀਂ ਤੁਹਾਨੂੰ ਘਰ ’ਚ ਹੀ ਕੁਦਰਤੀ ਬਲੀਚ ਬਣਾਉਣ ਦੇ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਚਮੜੀ ’ਤੇ ਚਮਕ ਵੀ ਆਵੇਗੀ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਕਿੰਝ ਬਣਾਈਏ ਬਲੀਚ ਪਾਊਡਰ?
ਇਸ ਲਈ 1/2 ਟੀ-ਸਪੂਨ ਬੇਕਿੰਗ ਸੋਡਾ 1/4 ਟੀ-ਸਪੂਨ ਹਲਦੀ ਅਤੇ ਵਿਟਾਮਿਨ-ਸੀ ਦੇ ਦੋ ਟੇਬਲ ਸਪੂਨ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਹਾਡਾ ਬਲੀਚ ਪਾਊਡਰ ਬਣ ਕੇ ਤਿਆਰ ਹੈ। 


ਕਿੰਝ ਬਣਾਈਏ ਬਲੀਚ ਕਰੀਮ?
ਇਸ ਦੇ ਲਈ 2 ਟੇਬਲ ਸਪੂਨ ਦਹੀਂ ਨੂੰ ਕੱਪੜੇ ’ਚ ਪਾ ਕੇ ਉਸ ਦਾ ਪਾਣੀ ਨਿਚੋੜ ਲਓ। ਹੁਣ ਇਸ ’ਚ ਇਮਲੀ ਦਾ ਗੁੱਦਾ 1 ਟੇਬਲ ਸਪੂਨ ਅਤੇ 1/2 ਟੇਬਲ ਸਪੂਨ ਕਾਰਨ ਫਲੋਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਬਲੀਚ ਬਣਾਉਣ ਅਤੇ ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਬਲੀਚ ਪਾਊਡਰ ਅਤੇ ਬਲੀਚ ਕਰੀਮ ਨੂੰ ਮਿਕਸ ਕਰ ਲਓ। 
ਹੁਣ ਇਸ ਨੂੰ ਬਰੱਸ਼ ਦੀ ਮਦਦ ਨਾਲ ਚਿਹਰੇ ਅਤੇ ਧੋਣ ’ਤੇ ਲਗਾਓ। 
ਕੁਝ ਦੇਰ ਬਾਅਦ ਸੁੱਕਣ ’ਤੇ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ। 
ਹਫ਼ਤੇ ’ਚ ਇਕ ਵਾਰ ਇਸ ਹੋਮਮੇਡ ਬਲੀਚ ਦੀ ਵਰਤੋਂ ਕਰੋ।
ਇਕ ਮਹੀਨੇ ’ਚ ਤੁਹਾਨੂੰ ਚਮਕਦਾਰ ਚਮੜੀ ਮਿਲੇਗੀ।


ਇੰਝ ਪਛਾਣੋ ਬਲੀਚ ਸੂਟ ਕਰ ਰਹੀ ਹੈ ਜਾਂ ਨਹੀਂ
ਕਈ ਵਾਰ ਕਿਸੇ ਚੀਜ਼ ਨੂੰ ਲਗਾਉਣ ਤੋਂ ਬਾਅਦ ਸਕਿਨ ਦਾ ਰੰਗ ਡਲ ਪੈ ਜਾਂਦਾ ਹੈ ਅਤੇ ਚਿਹਰੇ ’ਤੇ ਕਿੱਲ-ਮੁਹਾਸੇ ਵੀ ਨਿਕਲਣ ਲੱਗਦੇ ਹਨ। ਮਤਲਬ ਉਹ ਚੀਜ਼ ਤੁਹਾਨੂੰ ਸੂਟ ਨਹੀਂ ਕਰ ਰਹੀ ਹੈ। ਅਜਿਹੇ ’ਚ ਉਸ ਦੀ ਵਰਤੋਂ ਨਾ ਕਰੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon