Beauty Tips: ਮੇਕਅੱਪ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਹੋਵੇਗੀ ਸਮੱਸਿਆ

03/11/2021 4:56:26 PM

ਨਵੀਂ ਦਿੱਲੀ—ਇਸ 'ਚ ਕੋਈ ਸ਼ੱਕ ਨਹੀਂ ਕਿ ਮੇਕਓਵਰ ਤੁਹਾਡੀ ਲੁੱਕ ਨੂੰ ਇਕ ਦਮ ਬਦਲ ਦਿੰਦਾ ਹੈ। ਇਕ ਪਰਫੈਕਟ ਮੇਕਅੱਪ ਜਿਥੇ ਤੁਹਾਨੂੰ ਸੁੰਦਰ ਦਿਖਾਉਣ 'ਚ ਮਦਦ ਕਰਦਾ ਹੈ ਉੱਧਰ ਇਸ ਨਾਲ ਤੁਸੀਂ ਖ਼ੁਦ ਨੂੰ ਆਤਮ-ਵਿਸ਼ਵਾਸ ਨਾਲ ਭਰਿਆ ਵੀ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਰੋਜ਼ ਮੇਕਅੱਪ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੀ ਚਮੜੀ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚੇ। ਅਜਿਹੇ 'ਚ ਤੁਹਾਡੀ ਕੋਮਲ ਸਕਿਨ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਲਈ ਮੇਕਅੱਪ ਕਰਦੇ ਸਮੇਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਕਿ...

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ


ਆਈਬ੍ਰੋ- ਆਈਬ੍ਰੋ ਤੁਹਾਡੇ ਚਿਹਰੇ ਨੂੰ ਸ਼ੇਪ ਦੇਣ 'ਚ ਕਾਫ਼ੀ ਮਦਦਗਾਰ ਹੈ। ਆਈਬ੍ਰੋ ਬਣਾਉਂਦੇ ਸਮੇਂ ਹਮੇਸ਼ਾ ਧਿਆਨ ਰੱਖੋ ਕਿ ਇਹ ਤੁਹਾਡੇ ਫੇਸ ਸ਼ੇਪ ਦੇ ਮੁਤਾਬਕ ਹੀ ਹੋਵੇ। ਜਦੋਂ ਤੁਸੀਂ ਮੇਕਅੱਪ ਕਰੋ ਤਾਂ ਫਾਊਂਡੇਸ਼ਨ ਲਗਾਉਂਦੇ ਸਮੇਂ ਜਾਂ ਫਿਰ ਆਈਬ੍ਰੋ ਨੂੰ ਸ਼ੇਪ ਦਿੰਦੇ ਸਮੇਂ ਵੀ ਇਨ੍ਹਾਂ 'ਤੇ ਖਾਸ ਧਿਆਨ ਦਿਓ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਮੇਕਅੱਪ ਵੀਡੀਓਜ਼- ਅੱਜ ਕੱਲ ਸੇਲਫ ਮੇਕਅੱਪ ਕਰਨ ਨਾਲ ਜੁੜੀਆਂ ਵੀਡੀਓਜ਼ ਆਨਲਾਈਨ ਮਿਲ ਜਾਂਦੀਆਂ ਹਨ। ਪਰ ਪੂਰੀ ਤਰ੍ਹਾਂ ਵੀਡੀਓ ਦੀ ਜਾਂਚ ਕਰਨ ਦੇ ਬਾਅਦ ਹੀ ਉਸ 'ਚ ਦੱਸੀਆਂ ਗਈਆਂ ਗੱਲਾਂ ਫੋਲੋ ਕਰੋ। ਵਧੀਆ ਰਹੇਗਾ ਤੁਹਾਡੀ ਸਕਿਨ ਦੇ ਹਿਸਾਬ ਨਾਲ ਹੀ ਆਪਣੇ ਮੇਕਅੱਪ ਪ੍ਰੋਡੈਕਟਸ ਚੁਣੋ। ਜੇਕਰ ਕਿਸੇ ਵੀਡੀਓ ਨੂੰ ਫੋਲੋ ਕਰ ਰਹੀ ਹੋ ਤਾਂ ਇਕ ਵਾਰ ਟ੍ਰਾਇਲ ਲੈਣ ਨਾ ਭੁੱਲੋ।


ਹਾਈਲਾਈਟਿੰਗ- ਜ਼ਰੂਰੀ ਨਹੀਂ ਹਾਈਲਾਈਟਿੰਗ ਹਰ ਫੇਸ 'ਤੇ ਸਹੀ ਲੱਗੇ। ਤੁਸੀਂ ਇਸ ਦੇ ਇਲਾਵਾ ਹੋਰ ਵੀ ਆਪਸ਼ਨ ਫੋਲੋਅ ਕਰ ਸਕਦੇ ਹੋ।


ਲਿਪਸਟਿਕ- ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਮਾਇਸਚੁਰਾਈਜ਼ਰ ਕਰਨਾ ਨਾ ਭੁੱਲੋ। ਇਸ ਨਾਲ ਤੁਹਾਡੇ ਬੁੱਲ੍ਹਾਂ 'ਤੇ ਦਰਾਰਾਂ ਨਜ਼ਰ ਨਹੀਂ ਆਉਣਗੀਆਂ।
ਡਰਾਈ ਸਕਿਨ- ਜਿਨ੍ਹਾਂ ਦੀ ਸਕਿਨ ਡਰਾਈ ਹੈ ਉਨ੍ਹਾਂ ਨੂੰ ਪਾਊਡਰ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ। ਇਸ ਨਾਲ ਉਨ੍ਹਾਂ ਦੀ ਸਕਿਨ ਹੋਰ ਵੀ ਜ਼ਿਆਦਾ ਡਰਾਈ ਲੱਗੇਗੀ। ਇਹ ਸਨ ਮੇਕਅੱਪ ਕਰਨ ਤੋਂ ਪਹਿਲਾਂ ਧਿਆਨ ਰੱਖਣ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon