Beauty Tips: ਚਿਹਰੇ ’ਤੇ ਚਮਕ ਲਿਆਉਣ ਲਈ ਇੰਝ ਕਰੋ ਕੌਫੀ ਫੇਸਪੈਕ ਦੀ ਵਰਤੋਂ

03/16/2021 2:56:35 PM

ਨਵੀਂ ਦਿੱਲੀ—ਖ਼ੂਬਸੂਰਤ ਅਤੇ ਚਮਕਦੀ ਸਕਿਨ ਕੌਣ ਨਹੀਂ ਚਾਹੁੰਦਾ। ਇਹ ਇੱਛਾ ਪੂਰੀ ਕਰਨ ਲਈ ਲੋਕ ਕੀ-ਕੀ ਤਰੀਕੇ ਨਹੀਂ ਅਪਣਾਉਂਦੇ, ਇੱਥੋਂ ਤੱਕ ਕਿ ਮਹਿੰਗੇ ਤੋਂ ਮਹਿੰਗੇ ਪ੍ਰਾਡੈਕਟ ਵੀ ਖਰੀਦਦੇ ਹਨ। ਕਈ ਵਾਰ ਇਨ੍ਹਾਂ ਮਹਿੰਗੇ ਪ੍ਰਾਡੈਕਟਸ ਨਾਲ ਸਕਿਨ ਨੂੰ ਨੁਕਸਾਨ ਵੀ ਪਹੁੰਚਦਾ ਹੈ ਇਸ ਦੀ ਵਜ੍ਹਾ ਉਨ੍ਹਾਂ 'ਚ ਮੌਜੂਦ ਨੁਕਸਾਨਦਾਇਕ ਕੈਮੀਕਲ ਹੁੰਦੇ ਹਨ। ਇਨ੍ਹਾਂ ਕੈਮੀਕਲਜ਼ ਕਰਕੇ ਸਕਿਨ ਸਬੰਧੀ ਮੁਹਾਂਸੇ ਅਤੇ ਹੋਰ ਸਮੱਸਿਆਵਾਂ ਆਉਣ ਲੱਗਦੀਆਂ ਹਨ। ਅਜਿਹੇ 'ਚ ਤੁਸੀਂ ਘਰੇਲੂ ਨੁਕਤਿਆਂ ਦਾ ਇਸਤੇਮਾਲ ਕਰੋਗੇ ਤਾਂ ਸਾਈਡ-ਇਫੈਕਟ ਹੋਣ ਦੇ ਚਾਂਸ ਘੱਟ ਜਾਂਦੇ ਹਨ। ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕੌਫੀ ਫੇਸਪੈਕ ਬਾਰੇ। ਕੌਫੀ ਫੇਸਪੈਕ ਨਾ ਸਿਰਫ਼ ਸਕਿਨ 'ਤੇ ਜੰਮੇ ਡੈੱਡ ਸੈੱਲਜ਼ ਹਟਾਉਣ 'ਚ ਮਦਦ ਕਰਦਾ ਹੈ ਸਗੋਂ ਸਕਿਨ ਨੂੰ ਮੁੜ ਜਿਊਂਦੀ ਵੀ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।


ਕੌਫੀ 'ਚ ਮੌਜੂਦ ਤੱਤ ਡੈੱਡ ਸਕਿਨ ਹਟਾਉਣ 'ਚ ਮਦਦ ਕਰਦੇ ਹਨ। ਡੈੱਡ ਸਕਿਨ ਨਾ ਸਿਰਫ਼ ਖ਼ੂਬਸੂਰਤੀ ਘਟਾਉਂਦੀ ਹੈ ਸਗੋਂ ਚਮੜੀ ਨੂੰ ਬੇਜਾਨ ਤੇ ਰੁੱਖਾ ਵੀ ਬਣਾਉਂਦੀ ਹੈ। ਇਸ ਲਈ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਕੌਫੀ ਨਾਲ ਬਣੇ ਫੇਸਪੈਕ ਦਾ ਇਸਤੇਮਾਲ ਜ਼ਰੂਰ ਕਰੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਐਂਟੀ-ਆਕਸੀਡੈਂਟ- ਕੌਫੀ 'ਚ ਮੌਜੂਦ ਐਂਟੀ-ਆਕਸੀਡੈਂਟ ਸਕਿਨ ਲਈ ਕਾਫ਼ੀ ਫ਼ਾਇਦੇਮੰਦ ਹਨ। ਇਹ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਦੇ ਹਨ। ਨਾਲ ਹੀ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਕੌਫੀ ਪੋਰਜ਼ 'ਚ ਮੌਜੂਦ ਗੰਦਗੀ ਤੱਕ ਬਾਹਰ ਕੱਢ ਦਿੰਦੀ ਹੈ।


ਚਮਕਦੀ ਸਕਿਨ: ਕੌਫੀ ਫੇਸਪੈਕ ਤੁਹਾਡੀ ਮੁਰਝਾਈ ਸਕਿਨ 'ਤੇ ਗਲੋਅ ਲਿਆਉਂਦਾ ਹੈ। ਇਹ ਫੇਸਪੈਕ ਸਕਿਨ ਦੀ ਚਮਕ ਵਧਾਉਂਦਾ ਹੈ, ਨਾਲ ਹੀ ਸਕਿਨ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ 'ਚ ਵੀ ਮਦਦ ਕਰਦਾ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਟੈਨਿੰਗ: ਕੌਫੀ ਟੈਨਿੰਗ ਘਟਾਉਣ 'ਚ ਵੀ ਮਦਦਗਾਰ ਹੈ। ਨਾਲ ਹੀ ਸਨ ਬਰਨ ਨੂੰ ਵੀ ਬਿਹਤਰ ਕਰਦਾ ਹੈ। ਇਸ ਤੋਂ ਇਲਾਵਾ ਸਕਿਨ 'ਤੇ ਮੌਜੂਦ ਲਾਲੀਪਣ ਅਤੇ ਸੋਜ਼ਿਸ਼ ਵੀ ਘਟਾਉਂਦਾ ਹੈ। ਇੱਥੋਂ ਤੱਕ ਕਿ ਕੌਫੀ ਫੇਸਪੈਕ ਸਨਬਰਨ ਕਾਰਨ ਹੋਣ ਵਾਲੀ ਜਲਨ ਨੂੰ ਵੀ ਘਟਾਉਂਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon