Beauty Tips: ਰੁੱਖੀ ਚਮੜੀ ਨੂੰ ਮੁਲਾਇਮ ਬਣਾਉਂਦੈ ''ਨਾਰੀਅਲ ਦਾ ਤੇਲ'', ਜਾਣੋ ਹੋਰ ਵੀ ਲਾਭ

09/25/2021 4:29:29 PM

ਨਵੀਂ ਦਿੱਲੀ- ਨਾਰੀਅਲ ਤੇਲ ਦੇ ਸਿਹਤ ਸੰਬੰਧੀ ਕਾਫੀ ਲਾਭ ਹੁੰਦੇ ਹਨ। ਇਸ ਦੇ ਔਸ਼ਧੀ ਗੁਣ ਤੁਹਾਡੀ ਸਿਹਤ, ਸੁੰਦਰਤਾ ਅਤੇ ਵਾਲਾਂ ਨੂੰ ਤੰਦਰੁਸਤ ਬਣਾਈ ਰੱਖਦੇ ਹਨ। ਇਹ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਰੂਪ ਨਾਲ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ। ਚਮੜੀ ਦੀ ਖੁਸ਼ਕੀ ਮਿਟਾਉਣੀ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ ਕਰਨੀ ਹੋਵੇ, ਨਾਰੀਅਲ ਤੇਲ ਸਭ ਤੋਂ ਚੰਗਾ ਬਦਲ ਹੈ। 


* ਨਾਰੀਅਲ ਦਾ ਤੇਲ ਸੁੱਕੀ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। ਨਹਾਉਣ ਤੋਂ ਵੀਹ ਮਿੰਟ ਪਹਿਲਾਂ ਨਾਰੀਅਲ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਨਹਾ ਲਓ। ਇਸ ਵਿੱਚ ਝੁਰੜੀਆਂ ਮਿਟਾਉਣ ਵਾਲੇ ਗੁਣ ਮਿਲਦੇ ਹਨ। ਅੱਖਾਂ ਦੇ ਦੁਆਲੇ ਹੱਥਾਂ 'ਤੇ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਲੈ ਕੇ ਮਾਲਿਸ਼ ਕਰੋ। ਇਸ ਨਾਲ ਚਮੜੀ ਚਮਕਦਾਰ ਅਤੇ ਮੁਲਾਇਮ ਬਣੇਗੀ। ਇਸ ਦੇ ਇਸਤੇਮਾਲ ਨਾਲ ਛਾਈਆਂ ਅਤੇ ਝੁਰੜੀਆਂ ਨਹੀਂ ਪੈਂਦੀਆਂ। ਨਾਰੀਅਲ ਦਾ ਤੇਲ ਤੇਜ਼ ਧੁੱਪ ਤੋਂ ਵੀ ਤੁਹਾਡੀ ਚਮੜੀ ਦੀ ਰੱਖਿਆ ਕਰਦਾ ਹੈ।


* ਨਾਰੀਅਲ ਤੇਲ ਪਸੀਨੇ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਖਾਜ-ਖੁਜਲੀ ਦੀ ਸਮੱਸਿਆ ਹੋਣ 'ਤੇ ਵੀ ਇਸ ਦੀ ਵਰਤੋਂ ਕਰੋ। ਚਮੜੀ ਵਿੱਚ ਨਮੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ। ਚੀਨੀ ਵਿੱਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਤੁਸੀਂ ਸਕਰੱਬ ਵਾਂਗ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਮਰੀ ਚਮੜੀ ਉਤਰੇਗੀ।
* ਚਿਹਰੇ 'ਤੇ ਕਿੱਲ ਮੁਹਾਸੇ ਜਾਂ ਕਿਸੇ ਸੱਟ ਦੇ ਨਿਸ਼ਾਨ ਹਨ ਤਾਂ ਨਾਰੀਅਲ ਤੇਲ ਦਾ ਲਗਾਤਾਰ ਇਸਤੇਮਾਲ ਕਰੋ। ਦਾਗ ਧੱਬੇ ਦੂਰ ਹੋ ਜਾਣਗੇ। ਮੇਕਅਪ ਉਤਾਰਨ ਵਿੱਚ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਰੂੰ ਨੂੰ ਨਾਰੀਅਲ ਤੇਲ ਵਿੱਚ ਡੁਬੋ ਕੇ ਹੌਲੀ-ਹੌਲੀ ਚਿਹਰੇ 'ਤੇ ਲਗਾਓ। ਮੇਕਅਪ ਉਤਰ ਜਾਵੇਗਾ। ਵਾਟਰ ਪਰੂਫ ਮਸਕਾਰਾ ਹਟਾਉਣ ਲਈ ਵੀ ਨਾਰੀਅਲ ਤੇਲ ਵਰਤੋ। ਇਸ ਨਾਲ ਕੱਜਲ ਅਤੇ ਲਾਈਨਰ ਵੀ ਬਿਨਾਂ ਫੈਲੇ ਸਾਫ ਹੋ ਜਾਂਦਾ ਹੈ।


* ਨਾਰੀਅਲ ਤੇਲ ਨਾਲ ਆਪਣੀਆਂ ਉਂਗਲੀਆਂ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਪ੍ਰਵਾਹ ਠੀਕ ਹੁੰਦਾ ਹੈ। ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਉਖੜੇਗੀ ਨਹੀਂ। ਨਾਰੀਅਲ ਤੇਲ ਦੀ ਨਹੁੰਆਂ 'ਤੇ ਮਾਲਿਸ਼ ਕਰਨ ਨਾਲ ਨਹੁੰਆਂ ਵਿੱਚ ਵੀ ਚਮਕ ਆਉਂਦੀ ਹੈ।
* ਫਟੀਆਂ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਨਾਰੀਅਲ ਤੇਲ ਵਿੱਚ ਚੁਟਕੀ ਭਰ ਹਲਦੀ ਰਲਾ ਕੇ ਪੇਸਟ ਬਣਾਓ ਅਤੇ ਇਸ ਮਾਸਕ ਨੂੰ ਫਟੀਆਂ ਅੱਡੀਆਂ 'ਤੇ ਲਗਾਓ। ਫਟੇ ਅਤੇ ਰੁੱਖੇ ਬੁੱਲ੍ਹਾਂ 'ਤੇ ਵੀ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਬੁੱਲ੍ਹ ਮੁਲਾਇਮ ਹੋਣਗੇ।

Aarti dhillon

This news is Content Editor Aarti dhillon