ਗਰਮੀਆਂ ''ਚ ਚਮਕਦਾਰ ਚਿਹਰਾ ਪਾਉਣ ਲਈ ਵਰਤੋ ਇਹ ਫੇਸ ਪੈਕ

04/23/2019 3:46:11 PM

ਨਵੀਂ ਦਿੱਲੀ— ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ ਚਮੜੀ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਸ ਨਾਲ ਫੇਸ 'ਤੇ ਐਲਰਜ਼ੀ, ਲਾਲ ਦਾਨੇ, ਟੈਨਿੰਗ ਆਦਿ ਦੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਕਈ ਲੜਕੀਆਂ ਬਹੁਤ ਤਰ੍ਹਾਂ ਦੇ ਬਿਊਟੀ ਟਿਪਸ ਜਾਂ ਬਿਊਟੀ ਪ੍ਰੋਡਕਟ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖਾਸ ਫਾਇਦਾ ਨਹੀਂ ਪਹੁੰਚਾਉਂਦੇ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫੇਸ ਪੈਕ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਰਮੀਆਂ ਦੇ ਦਿਨਾਂ 'ਚ ਵੀ ਆਪਣੀ ਚਮੜੀ ਦਾ ਧਿਆਨ ਰੱਖ ਸਕਦੀ ਹੋ। 
1. ਵਾਟਰਮੈਲਨ ਫੇਸ ਵਾਸ਼
ਗਰਮੀ ਦੇ ਮੌਸਮ 'ਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱÎਖਣ ਦੇ ਲਈ ਵਾਟਰਮੈਲਨ ਮਤਲੱਬ ਤਰਬੂਜ਼ ਦਾ ਪੈਕ ਬਹੁਤ ਵਧੀਆਂ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਪਲਪ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਦਹੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਲੇਪ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। 
2. ਮੈਂਗੋ ਫੇਸ ਪੈਕ 
ਸਭ ਤੋਂ ਪਹਿਲਾਂ ਅੰਬ ਦਾ ਪਲਪ ਕੱਢ ਲਓ। ਫਿਰ ਇਸ 'ਚ 1 ਛੋਟਾ ਚਮਚ ਚੰਦਨ ਪਾਊਡਰ,1 ਛੋਟਾ ਚਮਚ ਦਹੀ,1/2 ਛੋਟਾ ਚਮਚ ਸ਼ਹਿਦ ਅਤੇ ਚੁਟਕੀ ਇਕ ਹਲਦੀ ਮਿਲਾ ਲਓ। ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫੇਸ ਪੈਕ ਤਿਆਰ ਕਰ ਲਓ। ਹੁਣ ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰੇ ਨੂੰ ਧੋ ਲਓ। 
3. ਪੁਦੀਨਾ ਫੇਸ ਪੈਕ 
ਪੁਦੀਨਾ ਫੇਸ ਪੈਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ 1 ਵੱਡਾ ਚਮਚ ਪੁਦੀਨਾ ਲਓ। ਫਿਰ ਇਸ ਦੀਆਂ ਪੱਤੀਆਂ ਪੀਸ ਲਓ। ਪੀਸਨ ਤੋਂ ਬਾਅਦ ਇਸ 'ਚ 2 ਛੋਟੇ ਚਮਚ ਗੁਲਾਬ ਜਲ ਮਿਲਾਓ ਅਤੇ ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
4. ਚੰਦਨ ਫੇਸ ਪੈਕ
ਇਕ ਕੌਲੀ 'ਚ 1 ਵੱਡਾ ਚਮਚ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਕੇ ਪੈਕ ਤਿਆਰ ਕਰ ਲਓ। ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਓ। 
5. ਨਿੰਬੂ ਫੇਸ ਪੈਕ
ਸਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਰਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਹੁਣ ਕਾਟਨ ਦੀ ਮਦਦ ਨਾਲ ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।