ਇਸ ਤਰ੍ਹਾਂ ਬਣਾਓ ਬੈਂਗਨ ਮੁਸਲਲਮ

03/11/2018 12:04:03 PM

ਜਲੰਧਰ— ਅੱਜ ਲੰਚ ਜਾਂ ਡਿਨਰ ਨੂੰ ਵਧੀਆ ਬਣਾਉਣ ਲਈ ਮਸਾਲੇਦਾਰ ਟਮਾਟਰ ਗਰੇਵੀ ਨਾਲ ਬਨਣ ਵਾਲੀ ਬੈਂਗਨ ਮੁਸਲ‍ਲਮ ਦੀ ਸਬਜੀ ਟਰਾਈ ਕਰਕੇ ਦੇਖੋ। ਇਹ ਖਾਣ ਵਿਚ ਬਹੁਤ ਹੀ ਵਧੀਆ ਡਿੱਸ਼ ਹੈ। ਇਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬੈਂਗਨ - 385 ਗ੍ਰਾਮ
ਤੇਲ - ਤਲਣ ਲਈ
ਘਿਉ - 4 ਚੱਮਚ
ਜੀਰਾ - 1 ਚੱਮਚ
ਅਦਰਕ-ਲਸਣ ਦਾ ਪੇਸਟ - 2 ਚੱਮਚ
ਪਿਆਜ਼ - 175 ਗ੍ਰਾਮ
ਹਲਦੀ - 1/4 ਚੱਮਚ
ਲਾਲ ਮਿਰਚ - 1 ਚੱਮਚ
ਧਨੀਆ ਪਾਊਡਰ - 2 ਚੱਮਚ
ਟਮਾਟਰ - 225 ਗ੍ਰਾਮ
ਟਮਾਟਰ ਪਿਊਰੀ - 70 ਗ੍ਰਾਮ
ਪਾਣੀ - 220 ਮਿਲੀਲੀਟਰ
ਚੀਨੀ - 1/2 ਚੱਮਚ
ਨਮਕ - 1 ਚੱਮਚ
ਤਾਜੀ ਕਰੀਮ - 2 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਕੜਾਈ ਵਿਚ ਤੇਲ ਗਰਮ ਕਰਕੇ ਇਸ ਵਿਚ 385 ਗ੍ਰਾਮ ਬੈਂਗਨ ਦੇ ਟੁੱਕੜੇ ਪਾ ਕਰ ਸੁਨਿਹਰੀ ਬਰਾਊਨ ਹੋਣ ਤੱਕ ਫਰਾਈ ਕਰੋ ਅਤੇ ਟਿਸ਼ੂ ਪੇਪਰ 'ਤੇ ਕੱਢ ਕੇ ਇਕ ਪਾਸੇ ਰੱਖ ਦਿਓ।  
2. ਹੁਣ ਪੈਨ 'ਚ 4 ਚੱਮਚ ਘਿਉ ਵਿਚ ਗਰਮ ਕਰਕੇ ਇਸ ਵਿਚ 1 ਚੱਮਚ ਜੀਰਾ, 2 ਚੱਮਚ ਅਦਰਕ-ਲਸਣ ਪੇਸਟ ਪਾਓ ਅਤੇ 2-3 ਮਿੰਟ ਤੱਕ ਭੁੰਨ ਲਓ।
3. ਫਿਰ ਇਸ ਵਿਚ 175 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
4. ਹੁਣ ਇਸ ਵਿਚ 1/4 ਚੱਮਚ ਹਲਦੀ ਮਿਕਸ ਕਰੋ ਅਤੇ ਫਿਰ ਇਸ ਵਿਚ 1 ਚੱਮਚ ਲਾਲ ਮਿਰਚ, 2 ਚੱਮਚ ਧਨੀਆ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ ਵਿਚ 225 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਪਕਾ ਲਓ।
6. ਫਿਰ ਇਸ ਵਿਚ 70 ਗ੍ਰਾਮ ਟਮਾਟਰ ਪਿਊਰੀ ਮਿਕਸ ਕਰਕੇ 7 ਤੋ 10 ਮਿੰਟ ਤੱਕ ਪੱਕਣ ਦਿਓ।
7. ਹੁਣ ਇਸ ਵਿਚ 220 ਮਿਲੀਲਟਰ ਪਾਣੀ ਪਾ ਕੇ ਇਸ ਨੂੰ ਉਬਾਲ ਲਓ ਅਤੇ ਫਿਰ ਇਸ ਵਿਚ 1/2 ਚੱਮਚ ਚੀਨੀ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
8. ਇਸ ਤੋਂ ਬਾਅਦ ਇਸ ਵਿਚ 2 ਚੱਮਚ ਤਾਜ਼ੀ ਕਰੀਮ ਪਾਓ ਅਤੇ ਇਸ ਨੂੰ ਹਿਲਾਉਂਦੇ ਹੋਏ 3 ਤੋਂ 5 ਮਿੰਟ ਤੱਕ ਪਕਾਓ।
9. ਫਿਰ ਇਸ ਵਿਚ ਫਰਾਈ ਕੀਤੇ ਹੋਏ ਬੈਂਗਨ ਦੇ ਟੁੱਕੜੇ ਚੰਗੀ ਤਰ੍ਹਾਂ ਨਾਲ ਮਿਲਾਓ।
10.  ਬੈਂਗਨ ਮੁਸਲ‍ਲਮ ਬਣ ਕੇ ਤਿਆਰ ਹਨ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਚਾਵਲਾਂ ਨਾਲ ਸਰਵ ਕਰੋ।