ਇਸ ਤਰ੍ਹਾਂ ਬਣਾਓ ਬਾਦਾਮ ਫਿਰਨੀ

06/23/2019 4:01:04 PM

ਨਵੀਂ ਦਿੱਲੀ— ਗੱਲ ਜੇਕਰ ਮਿੱਠਾ ਖਾਣ ਦੀ ਹੋਵੇ ਤਾਂ ਫਿਰਨੀ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਅਜਿਹੇ 'ਚ ਅੱਜ ਅਸੀਂ ਤੁਹਾਨੂੰ ਬਾਦਾਮ ਫਿਰਨੀ ਬਣਾਉਣ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਇਕ ਵਾਰ ਟੇਸਟ ਕਰਨ ਦੇ ਬਾਅਦ ਤੁਹਾਡਾ ਕੁਝ ਹੋਰ ਖਾਣ ਦੇ ਮਨ ਨਹੀਂ ਕਰੇਗਾ। ਤਾਂ ਚਲੋ ਜਾਣਦੇ ਹਾਂ ਘਰ 'ਤੇ ਗਰਮਾ-ਗਰਮ ਫਿਰਨੀ ਬਣਾਉਣ ਦੀ ਰੈਸਿਪੀ।
 

ਸਮੱਗਰੀ 
ਦੁੱਧ-500 ਮਿਲੀਲੀਟਰ 
ਖੰਡ-ਜ਼ਰੂਰਤ ਮੁਤਾਬਕ 
ਇਲਾਇਚੀ ਪਾਊਡਰ-1/2 ਚੱਮਚ 
ਪਾਣੀ- ਜ਼ਰੂਰਤ ਮੁਤਾਬਕ
ਬਾਦਾਮ-100 ਗ੍ਰਾਮ (ਬਾਰੀਕ ਕੱਟੇ ਹੋਏ)
ਚੌਲ-2 ਚੱਮਚ 
ਗੁਲਾਬਜਲ-1 ਚੱਮਚ 
ਪਿਸਤਾ-5 ਗ੍ਰਾਮ (ਗਾਰਨਿਸ਼ ਕਰਨ ਲਈ)
ਬਾਦਾਮ 5 ਗ੍ਰਾਮ (ਗਾਰਨਿਸ਼ ਕਰਨ ਲਈ)
 

ਬਾਦਾਮ ਫਿਰਨੀ ਬਣਾਉਣ ਦੀ ਰੈਸਿਪੀ 
 

1. ਸਭ ਤੋਂ ਪਹਿਲਾਂ ਚੌਲਾਂ ਨੂੰ 10-15 ਮਿੰਟ ਤਕ ਪਾਣੀ 'ਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਪੀਸ ਲਓ।
 

2. ਪੈਨ 'ਚ ਦੁੱਧ ਨੂੰ ਘੱਟ ਗੈਸ 'ਤੇ ਪੱਕਣ ਲਈ ਛੱਡ ਦਿਓ। ਜਦੋਂ ਉਹ ਉਬਲਣਾ ਸ਼ੁਰੂ ਹੋ ਜਾਵੇ ਤਾਂ ਉਸ 'ਚ ਖੰਡ ਪਾ ਕੇ ਪਕਾਓ। 
 

3. ਇਸ ਤੋਂ ਬਾਅਦ ਕਟੇ ਹੋਏ ਬਾਦਾਮ ਪਾ ਕੇ 2 ਮਿੰਟ ਤਕ ਪਕਾਓ। ਫਿਰ ਇਸ 'ਚ ਚੌਲਾਂ ਦੀ ਪੇਸਟ ਪਾ ਕੇ ਦੁੱਧ ਨੂੰ ਉਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਾੜ੍ਹਾ ਨਾ ਹੋ ਜਾਵੇ।
 

4. ਫਿਰ ਇਸ 'ਚ ਗੁਲਾਬਜਲ ਮਿਕਸ ਕਰਕੇ 1-2 ਮਿੰਟ ਤਕ ਪਕਾਓ। ਫਿਰ ਇਸ ਨੂੰ ਬਾਊਲ 'ਚ ਕੱਢ ਕੇ ਪਿਸਤਾ ਅਤੇ ਬਾਦਾਮ ਨਾਲ ਗਾਰਨਿਸ਼ ਕਰੋ। 
 

5. ਲਓ ਜੀ ਤੁਹਾਡੀ ਬਾਦਾਮ ਫਿਰਨੀ ਬਣ ਕੇ ਤਿਆਰ ਹੈ। ਤੁਸੀਂ ਇਸ ਨੂੰ ਗਰਮਾ-ਗਰਮ ਸਰਵ ਕਰੋ।