ਬੇਬੀ ਕੋਰਨ ਜਾਲਫ੍ਰੇਜੀ

03/17/2018 3:09:26 PM

ਨਵੀਂ ਦਿੱਲੀ— ਬੇਬੀ ਕੋਰਨ ਨੂੰ ਉਬਾਲ ਕੇ ਉਸ 'ਚ ਨਮਕ ਅਤੇ ਨਿੰਬੂ ਨਿਚੋੜ ਕੇ ਤਾਂ ਤੁਸੀਂ ਕਈ ਵਾਰ ਖਾਧਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਡ੍ਰਾਈ ਬੇਬੀ ਕੋਰਨ ਨਾਲ ਬਣੀ ਵੱਖਰੀ ਹੀ ਰੈਸਿਪੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਡ੍ਰਾਈ ਬੇਬੀ ਕੋਰਨ ਜਾਲਫ੍ਰੇਜੀ ਕਹਿੰਦੇ ਹਨ। ਸੁਆਦ ਦੇ ਨਾਲ ਇਹ ਰੈਸਿਪੀ ਹੈਲਦੀ ਵੀ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਘਰ 'ਤੇ ਹੀ ਤਿਆਰ ਕਰ ਸਕਦੇ ਹੋ।
ਸਮੱਗਰੀ
- ਤੇਲ 2 ਚੱਮਚ
- ਅਦਰਕ ਲਸਣ ਦੀ ਪੇਸਟ 1 ਚੱਮਚ
- ਸੁੱਕੀ ਲਾਲ ਮਿਰਚ 2
- ਪਿਆਜ਼ 100 ਗ੍ਰਾਮ
- ਟਮਾਟਰ ਪਿਊਰੀ 180 ਗ੍ਰਾਮ
- ਲਾਲ ਮਿਰਚ 1/2 ਚੱਮਚ
- ਧਨੀਆ ਪਾਊਡਰ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਨਮਕ 1 ਚੱਮਚ
- ਖੰਡ 11/2 ਮਿਲੀਲੀਟਰ
- ਬੇਬੀ ਕੋਰਨ 250 ਗ੍ਰਾਮ
- ਪਾਣੀ 110 ਮਿਲੀਲੀਟਰ
- ਐੱਪਲ ਸਾਈਡਰ ਸਿਰਕਾ 1/2 ਚੱਮਚ
- ਗਰਮ ਮਸਾਲਾ 1/2 ਚੱਮਚ
- ਹਰਾ ਪਿਆਜ਼ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਕੜ੍ਹਾਈ 'ਚ 2 ਚੱਮਚ ਤੇਲ ਗਰਮ ਕਰਕੇ, 1 ਚੱਮਚ ਅਦਰਕ-ਲਸਣ ਦੀ ਪੇਸਟ, 2 ਸੁੱਕੀਆਂ ਲਾਲ ਮਿਰਚਾਂ ਪਾ ਕੇ 2-3 ਮਿੰਟ ਤਕ ਭੁੰਨ ਲਓ।
2. ਫਿਰ ਇਸ 'ਚ 100 ਗ੍ਰਾਮ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ।
3. ਫਿਰ ਇਸ 'ਚ 100 ਗ੍ਰਾਮ ਸ਼ਿਮਲਾ ਮਿਰਚ ਮਿਕਸ ਕਰਕੇ 3 ਤੋਂ 5 ਮਿੰਟ ਤਕ ਪੱਕਣ ਦਿਓ।
4. ਇਸ ਤੋਂ ਬਾਅਦ ਇਸ 'ਚ 180 ਗ੍ਰਾਮ ਟਮਾਟਰ ਪਿਊਰੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਕੇ 3 ਮਿੰਟ ਤਕ ਪਕਾ ਲਓ।
5. ਫਿਰ ਇਸ 'ਚ 1/2 ਚੱਮਚ ਲਾਲ ਮਿਰਚ, 1 ਚੱਮਚ ਧਨੀਆ ਪਾਊਡਰ,1 ਚੱਮਚ ਜੀਰਾ ਪਾਊਡਰ, 1 ਚੱਮਚ ਨਮਕ, 11/2 ਚੱਮਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
6. ਫਿਰ ਤਿਆਰ ਤੜਕੇ 'ਚ 250 ਗ੍ਰਾਮ ਬੇਬੀ ਕੋਰਨ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ 'ਚ 110 ਮਿਲੀਲੀਟਰ ਪਾਣੀ ਮਿਲਾਓ ਅਤੇ ਫਿਰ ਇਸ 'ਚ 1/2 ਚੱਮਚ ਐੱਪਲ ਸਾਈਡ ਸਿਰਕਾ, 1/2 ਚੱਮਚ ਗਰਮ ਮਸਾਲਾ ਪਾ ਕੇ 2-3 ਮਿੰਟ ਤਕ ਪਕਾਓ।
7. ਬੇਬੀ ਕੋਰਨ ਜਾਲਫ੍ਰੇਜੀ ਬਣ ਕੇ ਤਿਆਰ ਹੈ। ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰਕੇ ਸਰਵ ਕਰੋ।