ਇਨ੍ਹਾਂ ਲੈਗਿੰਗਸ ਸਟਾਈਲ ਨਾਲ ਪਾਓ ਆਕਰਸ਼ਕ ਲੁੱਕ

03/08/2018 5:14:28 PM

ਨਵੀਂ ਦਿੱਲੀ—ਅੱਜ ਦੇ ਦੌਰ ਨੂੰ ਜੇਕਰ ਫੈਸ਼ਨ ਦਾ ਦੌਰ ਕਿਹਾ ਜਾਵੇ,ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਦੌਰ 'ਚ ਹਰ ਕੋਈ ਖੁਦ ਨੂੰ ਮਾਡਰਨ ਅਤੇ ਸਟਾਈਲਿਸ਼ ਦਿਖਾਉਣਾ ਚਾਹੁੰਦਾ ਹੈ। ਮੁੰਡੇ ਤਾਂ ਫਿਰ ਇਕ ਵਾਰ ਫੈਸ਼ਨ ਅਤੇ ਸਟਾਈਲ ਨਾਲ ਕੰਪ੍ਰੋਮਾਈਜ਼ ਕਰ ਲੈਂਦੇ ਹਨ, ਪਰ ਕੁੜੀਆਂ ਤਾਂ ਬੇਝਿਜਕ ਹਰ ਚੀਜ਼ ਨੂੰ ਟ੍ਰਾਈ ਕਰਦੀਆਂ ਹਨ। ਉਨ੍ਹਾਂ ਨੂੰ ਸਿਰਫ ਫੈਸ਼ਨ ਅਤੇ ਸਟਾਈਲ ਨਾਲ ਮਤਲਬ ਹੁੰਦਾ ਹੈ, ਇਸ ਲਈ ਕੋਈ ਸੂਟ ਨਾਲ ਜੀਨਸ ਬਣਾਉਣਾ ਪਸੰਦ ਕਰਦੀ ਹੈ ਤਾਂ ਕਿਸੇ ਨੂੰ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਣਾ ਪਸੰਦ ਹੁੰਦਾ ਹੈ। ਹੁਣ ਲੈਗਿੰਗਸ 'ਚ ਵੀ ਕਈ ਤਰ੍ਹਾਂ ਦੇ ਸ਼ੇਡਸ ਅਤੇ ਪ੍ਰਿੰਟਸ ਆਉਣ ਲੱਗੇ ਹਨ। ਕੁਝ ਲੈਗਿੰਗਸ ਕਲਰ 'ਚ ਹੁੰਦੀਆਂ ਹਨ, ਤਾਂ ਕੁਝ ਦੇ ਸਾਈਡ 'ਤੇ ਸਪੈਸ਼ਲ ਪ੍ਰਿੰਟ ਹੁੰਦਾ ਹੈ।
-ਲੈਂਗ ਟੌਪ 


ਲੌਂਗ ਟੌਪ ਪਹਿਨਣ 'ਚ ਬਹੁਤ ਕੰਫਰਟੇਬਲ ਹੁੰਦੇ ਹਨ, ਇਸ ਲਈ ਕੁੜੀਆਂ ਇਨ੍ਹਾਂ ਨੂੰ ਪਹਿਨਣਾ ਪਸੰਦ ਕਰਦੀਆਂ ਹਨ ਪਰ ਜੀਨਸ ਨਾਲ ਇਨ੍ਹਾਂ ਨੂੰ ਕੈਰੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਤੁਸੀਂ ਆਪਣੇ ਲੌਂਗ ਟੌਪ ਨਾਲ ਲੈਗਿੰਗਸ ਕੈਰੀ ਕਰ ਸਕਦੇ ਹੋ, ਇਹ ਕਾਫੀ ਮਾਡਰਨ ਅਤੇ ਸਟਾਈਲਿਸ਼ ਲੁੱਕ ਦੇਵੇਗਾ, ਨਾਲ ਇਕ ਸਕਾਰਫ ਗਲੇ 'ਚ ਜ਼ਰੂਰ ਪਾ ਲਓ।
-ਲੌਂਗ ਕੁੜਤੀ


ਅੱਜਕਲ ਲੌਂਗ ਕੁੜਤੀ ਬਹੁਤ ਜ਼ਿਆਦਾ ਟ੍ਰੈਂਡ 'ਚ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਲੈਗਿੰਗਸ ਨਾਲ ਕਰਨਾ ਬਹੁਤ ਚੰਗਾ ਕੰਬੀਨੇਸ਼ਨ ਬਣ ਸਕਦਾ ਹੈ। ਲੌਂਗ ਕੁੜਤੀ ਨਾਲ ਲੈਗਿੰਗਸ ਬਹੁਤ ਚੰਗੀ ਲੱਗਦੀ ਹੈ। ਇਸ ਨੂੰ ਤੁਸੀਂ ਡਾਰਕ ਅਤੇ ਲਾਈਟ ਸ਼ੇਡ ਦੇ ਹਿਸਾਬ ਨਾਲ ਮੈਚ ਕਰ ਕੇ ਪਹਿਨ ਸਕਦੇ ਹੋ। ਇਹ ਤੁਹਾਨੂੰ ਕਲਾਸੀ ਲੁੱਕ ਦੇਣ ਦੇ ਨਾਲ-ਨਾਲ ਮਾਡਰਨ ਲੁੱਕ ਵੀ ਦੇਵੇਗਾ।
-ਕ੍ਰਾਪ ਟੌਪ ਦੇ ਨਾਲ ਹਾਈ ਵੇਸਟ ਲੈਗਿੰਗਸ


ਛੋਟੀ ਹਾਈਟ ਦੀਆਂ ਕੁੜੀਆਂ ਲਈ ਕ੍ਰਾਪ ਟੌਪ ਖੂਬਸੂਰਤ ਟ੍ਰੈਂਡ ਹੈ, ਪਰ ਅੱਜ ਕਲ ਹਾਈ ਵੇਸਟ ਜੀਨਸ ਬਹੁਤ ਘੱਟ ਮਿਲਦੀ ਹੈ, ਅਜਿਹੇ 'ਚ ਲੈਗਿੰਗਸ ਬੈਸਟ ਆਪਸ਼ਨ ਹੈ। ਕ੍ਰਾਪ ਟੌਪ ਨਾਲ ਹਾਈ ਵੇਸਟ ਲੈਗਿੰਗਸ ਤੁਹਾਨੂੰ ਲੰਬਾ ਅਤੇ ਪਤਲਾ ਦਿਖਾਉਣ 'ਚ ਮਦਦ ਕਰੇਗੀ, ਇਸ ਦੇ ਲਈ ਤੁਸੀਂ ਪ੍ਰਿੰਟੇਡ ਹਾਈ ਵੇਸਟ ਲੈਗਿੰਗਸ ਚੁਣ ਸਕਦੇ ਹੋ।
-ਸੈਂਟਰ ਕੱਟ ਕੁੜਤੇ ਨਾਲ


ਲੰਬੀਆਂ ਕੁੜੀਆਂ ਦੀ ਪਸੰਗ ਲਾਂਗ ਤੇ ਸੈਂਟਰ ਕੱਟ ਕੁੜਤੇ ਨੂੰ ਉਂਝ ਤਾਂ ਜੀਨਸ ਨਾਲ ਕੈਰੀ ਕੀਤਾ ਜਾ ਸਕਦਾ ਹੈ, ਪਰ ਕਈ ਵਾਰ ਇਨ੍ਹਾਂ ਨੂੰ ਜੀਨਸ ਨਾਲ ਕੈਰੀ ਕਰਨਾ ਚੰਗਾ ਨਹੀਂ ਲੱਗਦਾ। ਅਜਿਹੇ 'ਚ ਤੁਸੀਂ ਇਸ ਟਾਈਪ ਦੇ ਕੁੜਤੇ ਨੂੰ ਵੀ ਲੈਗਿੰਗਸ ਨਾਲ ਕੈਰੀ ਕਰ ਸਕਦੇ ਹੋ। ਪਰ ਇਕ ਗੱਲ ਧਿਆਨ ਰੱਖਓ ਕਿ ਸੈਂਟਰ ਕੱਟ ਕੁੜਤੇ ਨਾਲ ਸਿਰਫ ਸ਼ੇਡੇਡ ਲੈਗਿੰਗਸ ਹੀ ਚੰਗੀ ਲੱਗਦੀ ਹੈ, ਪ੍ਰਿੰਟੇਡ ਲੈਗਿੰਗਸ ਤੁਹਾਡੀ ਲੁੱਕ ਖਰਾਬ ਕਰ ਸਕਦੀ ਹੈ।
-ਟੇਲ ਕੱਟ ਕੁੜਤੇ ਨਾਲ 

 
ਇਸ ਟਾਈਪ ਦੀ ਕੁੜਤੀ ਅੱਗਿਓ ਛੋਟੀ ਅਤੇ ਪਿੱਛੀਓ ਲੰਬੀ ਹੁੰਦੀ ਹੈ, ਜਿਸ ਨਾਲ ਕਿਸੇ ਵੀ ਹੋਰ ਚੀਜ਼ ਦਾ ਮੇਲ ਚੰਗਾ ਨਹੀਂ ਲੱਗਦਾ। ਇਸਦੇ ਲਈ ਬੈਸਟ ਆਪਸ਼ਨ ਲੈਗਿੰਗਸ ਹੀ ਹੈ। ਡਾਰਕ ਸ਼ੇਡ ਦੇ ਨਾਲ ਲਾਈਟ ਸ਼ੇਡ ਦੀ ਲੈਗਿੰਗਸ ਹੀ ਚੰਗੀ ਲੱਗਦੀ ਹੈ। ਇਸਦੇ ਲਈ ਤੁਸੀਂ ਬਿਨ੍ਹਾਂ ਪ੍ਰਿੰਟ ਦੀ ਲੈਗਿੰਗਸ ਹੀ ਚੁਣੋ , ਕਿਉਂਕਿ ਇਸ 'ਚ ਬਹੁਤ ਘੱਟ ਹਿੱਸਾ ਦਿਸਦਾ ਹੈ।