ਵਿਆਹ ਲਈ ਦੇਖਣ ਆਵੇ ਮੁੰਡਾ ਤਾਂ ਪੁੱਛੋ ਇਹ ਸਵਾਲ

01/15/2018 1:52:14 PM

ਨਵੀਂ ਦਿੱਲੀ—ਵਿਆਹ ਹਰ ਇਨਸਾਨ ਦੇ ਲਈ ਬਹੁਤ ਮਹੱਤਵਪੂਰਨ ਫੈਸਲਾ ਹੁੰਦਾ ਹੈ। ਵੈਸੇ ਤਾਂ ਅੱਜ ਕਲ ਜ਼ਿਆਦਾਤਰ ਲੋਕ ਲਵ ਮੈਰਿਜ ਕਰਾਉਂਦੇ ਹਨ। ਪਰ ਕੁਝ ਲੋਕ ਪਰਿਵਾਰ ਦੀ ਮਰਜੀ ਨਾਲ ਵਿਆਹ ਕਰਵਾਉਣਾ ਪਸੰਦ ਕਰਦੇ ਹਨ। ਅਰੇਂਜ ਮੈਰਿਜ ਦੇ ਸਮੇਂ ਜਦੋਂ ਮੁੰਡਾ ਕੁੜੀ ਨੂੰ ਦੇਖਣ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕੀ ਉਹ ਕੀ ਗੱਲ ਕਰਨ। ਮੁੰਡੇ ਤਾਂ ਫਿਰ ਵੀ ਕੁਝ ਨਾ ਕੁਝ ਪੁੱਛ ਕੇ ਗੱਲ ਸ਼ੁਰੂ ਕਰ ਲੈਂਦੇ ਹਨ ਪਰ ਕੁੜੀਆਂ ਨੂੰ ਸਮਝ ਨਹੀਂ ਆਉਂਦਾ ਹੈ ਕਿ ਉਹ ਗੱਲ ਦੀ ਸ਼ੁਰੂਆਤ ਕਿਵੇ ਕਰੀਏ। ਅਜਿਹੇ 'ਚ ਇਹ ਟਿਪਸ ਤੁਹਾਨੂੰ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ। ਤਾਂ ਜੇਕਰ ਤੁਹਾਨੂੰ ਵੀ ਕੋਈ ਮੁੰਡਾ  ਦੇਖਣ ਆਉਣ ਵਾਲਾ ਹੋਵੇ ਤਾਂ ਤੁਸੀਂ ਇਨ੍ਹਾਂ ਟਿਪਸ ਦੀ ਮਦਦ ਨਾਲ ਗੱਲਬਾਤ ਸ਼ੁਰੂ ਕਰ ਸਕਦੀ ਹੈ।
1. ਮੈਨੂੰ ਤੁਹਾਨੂੰ ਡਰੈੱਸਿੰਗ ਸੇਂਸ ਚੰਗਾ ਲੱਗਾ
ਤੁਸੀ ਮੁੰਡੇ ਨਾਲ ਗੱਲ ਕਰਨ ਦੇ ਲਈ ਇਸ ਤਾਰੀਫ ਨਾਲ ਸ਼ੁਰੂਆਤ ਕਰ ਸਕਦੇ ਹਨ। ਇਸ ਨਾਲ ਮੁੰਡੇ ਨੂੰ ਇਹ ਵੀ ਲੱਗੇਗਾ ਕੀ ਤੁਸੀਂ ਉਸ ਨੂੰ ਨੋਟਿਸ ਕਰ ਰਹੇ ਹੋ।
2. ਮੈ ਥੋੜੀ ਨਰਵਸ ਹਾਂ
ਜੇਕਰ ਤੁਸੀਂ ਇਸ ਹਾਲਾਤ ਨੂੰ ਲੈ ਕੇ ਨਰਵਸ ਹੋ ਤਾਂ ਤੁਸੀਂ ਉਨ੍ਹਾਂ ਨੇ ਇਹ ਗੱਲ ਖੁਲ ਕੇ ਕਰ ਸਕਦੇ ਹੋ। ਕਿਂਉਕਿ ਉਹ ਵੀ ਅਜਿਹਾ ਹੀ ਫੀਲ ਕਰ ਰਿਹਾ ਹੋਵੇਗਾ ਅਤੇ ਇਸ ਤੋਂ ਉਸ ਨੂੰ ਵੀ ਮੋਟੀਵੇਸ਼ਨ ਮਿਲੇਗਾ।
3. ਫੈਮਲੀ ਦੇ ਬਾਰੇ ਗੱਲ ਕਰੋ।
ਮੁੰਡੇ ਨਾਲ ਗੱਲ ਕਰਨ ਲਈ ਤੁਸੀਂ ਉਨ੍ਹਾਂ ਦੀ ਫੈਮਿਲੀ ਦੇ ਬਾਰੇ 'ਚ ਗੱਲ ਕਰ ਸਕਦੇ ਹੋ। ਮੁੰਡਿਆਂ ਨੂੰ ਚੰਗਾ ਲਗਦਾ ਹੈ ਕਿ ਹੋਣ ਵਾਲੀ ਪਤਨੀ ਉਨ੍ਹਾਂ ਦੇ ਪਰਿਵਾਰ ਦੇ ਬਾਰੇ 'ਚ ਜਾਣਨਾ ਚਾਹੁੰਦੀ ਹੈ।
4.ਸ਼ੌਕ ਦੇ ਬਾਰੇ 'ਚ ਗੱਲ ਕਰੋ।
ਜੇਕਰ ਗੱਲ ਕਰਨ ਦੇ ਲਈ ਕੋਈ ਟਾਪਿਕ ਨਹੀਂ ਮਿਲ ਰਿਹਾ ਤਾਂ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਸ਼ੌਕ ਦੇ ਬਾਰੇ 'ਚ ਗੱਲ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀਂ ਉਨ੍ਹਾਂ ਨੂੰ ਆਪਣੇ ਸ਼ੌਕ ਬਾਰੇ ਖੁਲ ਕੇ ਦੱਸ ਸਕਦੇ ਹੋ।
5. ਕਰੀਅਰ ਦੇ ਬਾਰੇ 'ਚ ਪੁੱਛਣਾ
ਮੁੰਡੇ ਦੇ ਕਰੀਅਰ ਦੇ ਬਾਰੇ 'ਚ ਉਸ ਤੋਂ ਪੁੱਛਣਾ ਵੀ ਚੰਗਾ ਆਪਸ਼ਨ ਹੈ। ਇਸ ਨਾਲ ਉਹ ਵੀ ਤੁਹਾਨੂੰ ਕਰੀਅਰ ਦੇ ਬਾਰੇ 'ਚ ਪੁੱਛੇਗਾ ਅਤੇ ਤੁਸੀਂ ਆਪਣੀ ਇੱਛਾ ਵੀ ਜਾਹਿਰ ਕਰ ਸਕਦੇ ਹੋ। ਇਸ ਨਾਲ ਵਿਆਹ ਤੋਂ ਬਾਅਦ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
6. ਪਸੰਦ ਨਾ ਪਸੰਦ ਦੇ ਬਾਰੇ 'ਚ ਜਾਣਨਾ
ਕਈ ਬਾਰ ਅਜਿਹੀ ਸਥਿਤੀ 'ਚ ਸਮਝ ਨਹੀਂ ਆਉਂਦਾ ਕੀ ਗੱਲ ਕਰੀਏ। ਅਜਿਹੇ 'ਚ ਤੁਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਪਸੰਦ ਨਾ-ਪਸੰਦ ਬਾਰੇ 'ਚ ਪੁੱਛ ਸਕਦੇ ਹੋ। ਇਸ ਨਾਲ ਤੁਹਾਨੂੰ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲੇਗਾ।