ਚਿਹਰੇ ਦੀ ਖ਼ੂਬਸੂਰਤੀ ਨੂੰ ਸ਼ਿੰਗਾਰਨ ਲਈ ਮੇਕਅਪ ਦਾ ਸਾਮਾਨ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

08/27/2020 5:08:47 PM

ਜਲੰਧਰ - ਅੱਜ ਕੱਲ ਬਾਜ਼ਾਰ ਵਿਚ ਅਸੀਂ ਮੇਕਅਪ ਦੇ ਵਾਂਗ ਵੀ ਨਕਲੀ ਮੇਕਅਪ ਪ੍ਰੋਡਕ‍ਟ ਵੀ ਆਉਣ ਲੱਗ ਪਏ ਹਨ। ਨਕਲੀ ਮੇਕਅਪ ਪ੍ਰੋਡਕ‍ਟ ਦੀ ਪਛਾਣ ਕਰਨੀ ਮੁਸ਼ਕਲ ਹੁੰਦੀ ਹੈ। ਇਸ ਲਈ ਮੇਕਅਪ ਦੇ ਪ੍ਰੋਡਕ‍ਟ ਨੂੰ ਖ਼ਰੀਦਦੇ ਸਮੇਂ ਬਹੁਤ ਸਾਰੀਆਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਨਕਲੀ ਮੇਕਅਪ ਪ੍ਰੋਡਕ‍ਟ ਤੁਹਾਡੀ ਸਕਿਨ ਲਈ ਨੁਕਸਾਨਦਾਇਕ ਹੋ ਸਕਦਾ ਹੈ। ਬਿਊਟੀ ਪ੍ਰੋਡਕ‍ਟਸ ਦੀ ਲਗਾਤਾਰ ਵਧ ਰਹੀ ਮੰਗ ਦੇ ਕਾਰਨ ਬਾਜ਼ਾਰ ਵਿਚ ਨਕਲੀ ਮੇਕਅਪ ਪ੍ਰੋਡਕਟ ਆਉਂਦੇ ਹਨ। ਦੁਕਾਨਦਾਰ ਵੀ ਚੰਗੀ ਕਵਾਲਿਟੀ ਦਾ ਦਾਅਵੇ ਕਰਕੇ ਬੇਕਾਰ ਕਵਾਲਿਟੀ ਦੇ ਮੇਕਅਪ ਪ੍ਰੋਡਕਟ ਗਾਹਕਾਂ ਨੂੰ ਵੇਚ ਦਿੰਦੇ ਹਨ। ਇਸੇ ਲਈ ਸਾਨੂੰ ਸਾਰੀਆਂ ਨੂੰ ਕਿਸੇ ਵੀ ਸਾਮਾਨ ਨੂੰ ਲੈਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਤੇ ਉਹ ਨਕਲੀ ਤਾਂ ਨਹੀਂ । ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ, ਜੋ ਮੇਕਅਪ ਪ੍ਰੋਡਕ‍ਟ ਖਰੀਰਣ ਸਮੇਂ ਤੁਹਾਡੇ ਕੰਮ ਆ ਸਕਦੀਆਂ ਹਨ...

ਮੇਕਅਪ ਪ੍ਰੋਡਕਟ ਦੀ ਪਛਾਣ ਕਰਨੀ ਬਹੁਤ ਜ਼ਰੂਰੀ
ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਮੇਕਅਪ ਦੇ ਬਾਰੇ ਪਤਾ ਨਹੀਂ ਹੁੰਦਾ। ਅਜਿਹੇ ਲੋਕ ਅਸਲੀ ਅਤੇ ਨਕਲੀ ਮੇਕਅਪ ਪ੍ਰੋਡਕਟ ਦੀ ਪਛਾਣ ਨਹੀਂ ਕਰ ਪਾਉਂਦੇ। ਇਸ ਕਰਕੇ ਇਹ ਲੋਕ ਨਕਲੀ ਮੇਕਅਪ ਖਰੀਦ ਲੈਂਦੇ ਹਨ, ਜਿਸ ਨੂੰ ਇਸਤੇਮਾਲ ਕਾਰਨ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ। 

ਕ‍ਵਾਲਿਟੀ ਚੈੱਕ ਕਰੋ
ਮੇਕਅਪ ਪ੍ਰੋਡਕਟ ਖ਼ਰੀਦਦੇ ਸਮੇਂ ਇਨ੍ਹਾਂ ਦੀ ਦੁਰਗੰਧ ਜ਼ਰੂਰ ਵੇਖ ਲਵੋ। ਜੇਕਰ ਮੇਕਅਪ ਪ੍ਰੋਡਕਟ ਬਦਬੂ ਮਾਰ ਰਹੇ ਹਨ ਤਾਂ ਇਨ੍ਹਾਂ ਨੂੰ ਨਾ ਖ਼ਰੀਦੋ। 

ਡਿਸ‍ਕਾਉਂਟ ਦੇ ਲਾਲਚ ਤੋਂ ਰਹੋ ਦੂਰ
ਕਈ ਵਾਰ ਦੁਕਾਨਦਾਰ ਕੁਝ ਪ੍ਰੋਡਕ‍ਟ ਉੱਤੇ ਡਿਸਕਾਊਟ ਦੇ ਦਿੰਦੇ ਹਨ, ਜਿਸ ਦੇ ਚੱਕਰ ’ਚ ਆ ਕੇ ਲੋਕ ਨਕਲੀ ਮੇਕਅਪ ਖਰੀਦ ਲੈਂਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਨਕਲੀ ਮੇਕਅਪ ਦੀ ਖ਼ਰਾਬ ਕ‍ਵਾਲਿਟੀ ਦੇ ਕਾਰਨ ਡਿਸ‍ਕਾਉਂਟ ਦਾ ਲਾਲਚ ਦਿੱਤਾ ਜਾਂਦਾ ਹੈ।

ਆਨਲਾਈਨ ਕਰੋ ਸ਼ਾਪਿੰਗ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਮੇਕਅਪ ਦਾ ਸਾਮਾਨ ਖਰੀਦਣ ਲਈ ਦੁਕਾਨਾਂ ’ਤੇ ਜਾਂਦੇ ਹਨ। ਕਈ ਵਾਰ ਦੁਕਾਨਦਾਰ ਕੋਲ ਨਵਾਂ ਸਾਮਾਨ ਨਹੀਂ ਹੁੰਦਾ, ਜਿਸ ਕਰਕੇ ਉਹ ਪੁਰਾਣਾ ਸਾਮਾਨ ਵੇਚ ਦਿੰਦਾ ਹੈ। ਕਈ ਦੁਕਾਨਦਾਰ ਅਜਿਹੇ ਵੀ ਹਨ, ਜੋ ਕੁਝ ਕੁ ਪੈਸੇ ਦੀ ਖਾਤਰ ਨਕਲੀ ਮੇਕਅਪ ਪ੍ਰੋਡਕਟ ਗਾਹਕਾਂ ਨੂੰ ਵੇਚ ਦਿੰਦੇ ਹਨ। ਇਸੇ ਲਈ ਮੇਕਅਪ ਦੇ ਸਾਮਾਨ ਦੀ ਸ਼ਾਪਿੰਗ ਹਮੇਸ਼ਾ ਆਨਲਾਈਨ ਕਰੋ, ਜੋ ਸਹੀ ਹੈ। 

ਚੈੱਕ ਕਰੋ ਐਕ‍ਸਪਾਇਰੀ ਡੇਟ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕਿਸੇ ਛੋਟੀ ਦੁਕਾਨ ਤੋਂ ਮੇਕਅਪ ਦਾ ਸਾਮਾਨ ਡੁਪਲੀਕੇਟ ਖ਼ਰੀਦ ਲੈਂਦੇ ਹਾਂ। ਜਲਦੀ ਵਿਚ ਉਹ ਉਸ ਸਾਮਾਨ ਦੀ ਐਕਸਪਾਇਰੀ ਡੇਟ ਵੀ ਚੈੱਕ ਨਹੀਂ ਕਰਦੇ। ਜਿਨ੍ਹਾਂ ਦੀ ਵਰਤੋਂ ਸਾਡੀ ਸਕਿਨ ਲਈ ਬਹੁਤ ਖ਼ਤਰਨਾਕ ਹੋ ਸਕਦੀ ਹੈ। ਇਸੇ ਲਈ ਮੇਕਅਪ ਪ੍ਰੋਡਕਟ ਖ਼ਰੀਦਦੇ ਸਮੇਂ ਇਨ੍ਹਾਂ ਦੀ ਐਕ‍ਸਪਾਇਰੀ ਡੇਟ ਜ਼ਰੂਰ ਵੇਖ ਲਵੋ। ਇਸ ਦੇ ਇਲਾਵਾ ਇਨ੍ਹਾਂ ਦੀ ਦੁਰਗੰਧ ਵੀ ਜ਼ਰੂਰ ਲੈ ਕੇ ਵੇਖ ਲਵੋ।

rajwinder kaur

This news is Content Editor rajwinder kaur