ਇਸ ਜੇਲ ''ਚ ਰਹਿਣ ਲਈ ਦੇਣੇ ਪੈਂਦੇ ਹਨ ਪੈਸੇ

02/02/2017 10:47:04 AM

ਮੁੰਬਈ— ਕਾਨੂੰਨੀ ਸਜਾ ਦੇ ਤੌਰ ਦੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ। ਜੇਲ ਜਾਣਾ ਹਰ ਸੰਸਕ੍ਰਿਤੀ ''ਚ ਹੀ ਬੁਰੀ ਮੰਨਿਅ ਗਿਆ ਹੈ। ਸ਼ਰੀਫ ਵਿਅਕਤੀ ਜੇਲ ਜਾਣ ਦੇ ਨਾਮ ਤੋਂ ਵੀ ਡਰਦਾ ਹੈ ਪਰ ਹੁਣ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੇਲ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ 500 ਰੁਪਏ ਦੇ ਕੇ ਜੇਲ ਦਾ ਲੁਫਤ ਉੱਠਾ ਸਕਦੇ ਹੋ। ਇਹ ਜੇਲ ਵਿਦੇਸ਼ ਨਹੀਂ ਭਾਰਤ ''ਚ ਹੀ ਹੈ। ''ਤੇਲੰਗਾਨਾ ਦੇ ਸੰਗਾਰੇਡੀ'' ਜੇਲ ''ਚ ਤੁਸੀਂ ਕਿਰਾਇਆ ਦੇ ਕੇ ਰਹਿ ਸਕਦੇ ਹੋ, ਇਹ ਜੇਲ 220 ਸਾਲ ਪੁਰਾਣੀ ਹੈ ਅਤੇ ਇਸ ਨੂੰ ਹੁਣ ਮਿਊਜ਼ੀਅਮ ''ਚ ਬਦਲ ਦਿੱਤਾ ਗਿਆ ਹੈ। ਹੁਣ ਕਈ ਸੈਲਾਨੀ 500 ਰੁਪਏ ਦੇ ਕੇ 24 ਘੰਟੇ ਤੱਕ ਜੇਲ ''ਚ ਰਹਿ ਸਕਦੇ ਹਨ ਅਤੇ ਜੇਲ ਦਾ ਅਨੁਭਵ ਲੈ ਸਕਦੇ ਹਨ। ਇਸ ਦਾ ਨਾਮ '' ਫੀਲ ਦ ਜੇਲ'' ਰਖਿਆ ਗਿਆ ਹੈ। ਇਸ ਜੇਲ ''ਚ ਜੇਕਰ ਤੁਸੀਂ ਜਾਂਦੇ ਹੋ ਤਾਂ ਇੱਥੇ 5:00 ਵਜੇ ਦੇ ਬਾਅਦ ਜੇਲ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਰਾਤ ਦੇ ਸਮੇਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਦੇਖ ਜਾਂ ਮਿਲ ਨਹੀਂ ਸਕਦੇ। ਇਹ ਜੇਲ 3 ਏਕੜ ''ਚ ਫੈਲਿਆ ਹੋਇਆ ਹੈ ਮਹਿਮਾਨਾਂ ਦੇ ਰੂਪ ''ਚ ਰਹਿਣ ਵਾਲੇ ਕੈਦੀਆਂ ਨੂੰ ਇੱਥੇ  ਸਾਫ-ਸਫਾਈ ਕਰਨੀ ਪੈਂਦੀ ਹੈ। ਜੇਲ ਪ੍ਰਬੰਧਕ ਦੇ ਅਨੁਸਾਰ ਇਹ ਜੇਲ ਬਣਾਉਣ ਦੇ ਪਿੱਛੇ ਇਨ੍ਹਾਂ ਦੀ ਸੋਚ ਸੀ ਕਿ ਇਸ ਨਾਲ ਲੋਕ ਜਾਣ ਸਕਣਗੇ ਕਿ ਕੈਦੀਆਂ ਦਾ ਰੁਟੀਨ ਕੀ ਹੁੰਦਾ ਹੈ ਦਰਅਸਲ ਇਹ ਖਿਆਲ ਦਿਮਾਗ ''ਚ ਆਉਂਦੇ ਹੀ ਜੇਲ ਪ੍ਰਸ਼ਾਸਨ ਨੇ ਇੱਕ ਪੁਰਾਣੀ ਖਾਲੀ ਪਈ ਜੇਲ ਦੀ ਮੁਰੰਮਤ ਕਰਵਾ ਕੇ ਉਸ ਨੂੰ ਫਿਰ ਜੇਲ ਦਾ ਰੂਪ ਦੇ ਦਿੱਤਾ। ਜਿਸ ''ਚ ਕੋਈ ਵੀ 500 ਰੁਪਏ ਦੇ ਕੇ ਜੇਲ ਦੀ ਹਵਾ ਖਾ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇੱਥੇ ਤੁਹਾਨੂੰ ਕੈਦੀਆਂ ਦੀ ਤਰ੍ਹਾਂ ਰੱਖਿਆ ਜਾਵੇਗਾ ਅਤੇ ਉੱਥੇ ਦਾ ਖਾਣਾ ਹੀ ਖਾਣਾ ਪਵੇਗਾ। ਜਿਸ ਨਾਲ ਤੁਸੀਂ ਜੇਲ ਦੇ ਅੰਦਰ ਦੇ ਕੈਦੀਆਂ ਦੀ ਹਾਲਤ ਸਮਝ ਸਕੋਗੇ।