ਕੀ ਤੁਸੀਂ ਤਾਂ ਨਹੀਂ ਦੇ ਰਹੇ 1 ਸਾਲ ਦੇ ਬੱਚੇ ਨੂੰ ਲੂਣ ਅਤੇ ਖੰਡ ?

03/21/2017 3:58:20 PM

ਜਲੰਧਰ— ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤੱਕ ਬੱੱਚਿਆਂ ਦੇ ਦੰਦ ਨਹੀਂ ਨਿਕਲ ਆਉਂਦੇ ਉਨ੍ਹਾਂ ਨੂੰ ਤਰਲ ਪਦਾਰਥ ਹੀ ਦੇਣੇ ਚਾਹੀਦੇ ਹਨ ਪਰ 6-7 ਮਹੀਨੇ ਦੇ ਬੱਚੇ ਦੇ ਮੂੰਹ ਦਾ ਸੁਆਦ ਬਦਲਣ ਵਾਸਤੇ ਉਸ ਨੂੰ ਖਿੱਚੜੀ ਜਾਂ ਸੂਪ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਫਲ ਤੇ ਵੀ ਬੱਚਿਆਂ ਨੂੰ ਨਮਕ ਲਗਾ ਕੇ ਦੇ ਦਿੱਤਾ ਜਾਂਦਾ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਗਲਤ ਹੋ ਸਕਦਾ ਹੈ। ਬੱਚੇ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਂਦਾ ਹੈ। ਪਰ 1 ਸਾਲ ਤੱਕ ਖੰਡ ਜਾਂ ਲੂਣ ਬੱਚੇ ਦੇ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਉਸ ਦੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।
- ਲੂਣ ਤੋਂ ਹੋਣ ਵਾਲੇ ਨੁਕਸਾਨ
ਛੋਟੇ ਬੱਚੇ ਨੂੰ ਸਿਰਫ 1 ਗ੍ਰਾਮ ਲੂਣ ਦੀ ਹੀ ਜ਼ਰੂਰਤ ਹੀ ਹੁੰਦੀ ਹੈ। ਇਨ੍ਹਾਂ ਲੂਣ ਉਸਨੂੰ ਫਲ ਅਤੇ ਸਬਜ਼ਿਆਂ ਤੋਂ ਮਿਲ ਜਾਂਦਾ ਹੈ। ਵੱਖਰਾ ਲੂਣ ਦੇਣ ਨਾਲ ਬੱਚੇ ਦੇ ਸਰੀਰ ''ਚ ਲੂਣ ਦੀ ਮਾਤਰਾ ਵੱਧ ਜਾਂਦੀ ਹੈ। ਜਿਸਦੇ ਨਾਲ ਕਿਡਨੀ ਤੇ ਮਾੜਾ ਅਸਰ ਪੈ ਸਕਦਾ ਹੈ। 
ਖੰਡ ਦੇ ਨੁਕਸਾਨ
ਖੰਡ ''ਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦੰਦਾ ਤੇ ਮਾੜਾ ਅਸਰ ਪਾਉਂਦੀ ਹੈ। ਫਲ ''ਚ ਕੁਦਰਤੀ ਖੰਡ ਹੁੰਦੀ ਹੈ ਜੋ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁਚਾਉਂਦੀ। ਜੇ ਤੁਸੀਂ ਬੱਚੇ ਅਲੱਗ ਤੋਂ ਖੰਡ ਖਿਲਾ ਰਹੇ ਹੋ ਤਾਂ ਸਾਵਧਾਨ ਹੋ ਜਾਓ । ਇਸ ਨਾਲ ਸ਼ੂਗਰ ਲੈਵਲ ਵੱਧ ਜਾਂਦਾ ਹੈ। ਜ਼ਿਆਦਾ ਲੂਣ ਅਤੇ ਜ਼ਿਆਦਾ ਖੰਡ ਸਿਹਤ ਤੇ ਮਾੜਾ ਅਸਰ ਪੈਂਦਾ ਹੈ। 
-ਕੁਦਰਤੀ ਖੰਡ
ਬੱਚਿਆਂ ਨੂੰ 6 ਮਹੀਨਿਆਂ ਦੇ ਉਮਰ ''ਚ ਫਲਾਂ ਦਾ ਰਸ ਦੇਣਾ ਚਾਹੀਦਾ ਹੈ। ਜਿਵੇਂ ਕੁਦਰਤੀ ਖੰਡ। ਸ਼ਹਿਦ ''ਚ ਵੀ ਕੁਦਰਤੀ ਖੰਡ ਹੁੰਦੀ ਹੈ ਜੋ ਨੁਕਸਾਨ ਨਹੀਂ ਪਹੁੰਚਾਉਂਦੀ।