ਨਕਲੀ ਨਹੀਂ ਅਸਲੀ ਹਨ ਇਹ ਜੀਵ

02/20/2017 10:04:09 AM

ਮੁੰਬਈ—ਦੁਨੀਆ ਭਰ ''ਚ ਕਈ ਅਜੀਬੋ-ਗਰੀਬ ਜਾਨਵਰ ਦੇਖਣ ਨੂੰ ਮਿਲਦੇ ਹਨ। ਕੁਝ ਜਾਨਵਰ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ। ਕਈ ਜਾਨਵਰਾਂ ਦੀ ਨੱਕ ਲੰਬੀ ਹੁੰਦੀ ਹੈ ਤਾਂ ਕਈਆਂ ਦਾ ਮੂੰਹ ਛੋਟਾ ਹੁੰਦਾ ਹੈ। ਜ਼ਰੂਰੀ ਨਹੀਂ ਕਿ ਇਹ ਜਾਨਵਰ ਜਮੀਨ ''ਤੇ ਹੀ ਮਿਲਣ। ਅਜਿਹੇ ਜਾਨਵਰ ਸਮੁੰਦਰ ''ਚ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਜਾਨਵਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਬਾਰੇ ''ਚ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
- ਏ-ਏ ਜੀਵ ਅਫਰੀਕਾ ਪ੍ਰਾਂਤ ਦੇ ਮੇਡਾਗਾਸਕਰ ਆਈਲੈਂਡ ''ਚ ਪਾਇਆ ਜਾਂਦਾ ਹੈ। ਦੇਖਣ ''ਚ ਇਹ ਬਾਂਦਰ ਵਰਗਾ ਲੱਗਦਾ ਹੈ। ਇਹ ਬਹੁਤ ਡਰਾਵਨਾ ਜਾਨਵਰ ਹੈ। ਲੋਕ ਇਸਦੇ ਕੋਲ ਜਾਣ ਤੋਂ ਡਰਦੇ ਹਨ।
-ਦੇਖਣ ''ਚ ਲੱਗਦਾ ਹੋਵੇਗਾ ਕਿ ਇਹ ਕੋਈ ਚੂਹਾ ਹੈ ਪਰ ਅਸਲ ''ਚ ਇਹ ਪਿੰਕ ਰੰਗ ਦੇ ਝੁਰੀਦਾਰ ਸਰੀਰ ਵਾਲਾ ਜੀਵ ਹੈ। 
-ਸੁਵਾਵੇਲੀ ਵਾਵੀਰੂਸਾ ਸੁਅਰ ਹਿਰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੰਡੋਨੇਸ਼ੀਆ ਦੇ ਦੀਪ''ਚ ਪਾਏ ਜਾਂਦੇ ਹਨ। ਦੇਖਣ ''ਚ ਇਹ ਬਹੁਤ ਅਜੀਵ ਲੱਗਦੇ ਹਨ।
-ਡੁਗੋਂਗ ਨਦੀ, ਸਮੁੰਦਰੀ ਅਤੇ ਦਲਦਲੀ ਪਰਿਵੇਸ਼ ''ਚ ਪਾਈ ਜਾਂਦੀ ਹੈ। ਇਸਦਾ ਸਰੀਰ ਗੋਲਦਾਰ ਹੁੰਦਾ ਹੈ, ਜਿਸ ਨਾਲ ਇਹ ਆਸਾਨੀ ਨਾਲ ਤੈਰਦੀ ਹੈ।
- ਲਾਲ ਮੂੰਹ ਵਾਲੀ ਵੈਟਫਿਸ਼  ਸਮੁੰਦਰ ਦੇ ਸਭ ਤੋਂ ਥੱਲੇ ਸਤਾ ''ਤੇ ਪਾਈ ਜਾਂਦੀ ਹੈ। ਇਹ ਦੇਖਣ ''ਚ ਬਹੁਤ ਖੂਬਸੂਰਤ ਲਗਦੀ ਹੈ।