ਵਾਲ਼ਾਂ ’ਤੇ ਲਗਾਓ ਕੀਵੀ ਹੇਅਰ ਮਾਸਕ, ਹਰ ਸਮੱਸਿਆ ਤੋਂ ਮਿਲੇਗੀ ਨਿਜ਼ਾਤ

05/05/2021 5:45:23 PM

ਨਵੀਂ ਦਿੱਲੀ: ਕੀਵੀ ਨਾ ਸਿਰਫ਼ ਇਕ ਸੁਆਦਿਸ਼ਟ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਫ਼ਲ ਹੈ ਸਗੋਂ ਇਸ ਨਾਲ ਤੁਸੀਂ ਚਮੜੀ ਅਤੇ ਵਾਲ਼ਾਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦੇ ਹੋ। ਜੀ ਹਾਂ ਤੁਸੀਂ ਕੀਵੀ ਨਾਲ ਬਣੇ ਮਾਸਕ ਦੀ ਵਰਤੋਂ ਨਾਲ ਸਿਰਫ਼ ਕਿੱਲ-ਮੁਹਾਸੇ, ਝੁਰੜੀਆਂ ਅਤੇ ਛਾਈਆਂ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਸਗੋਂ ਇਹ ਝੜਦੇ ਵਾਲ਼ਾਂ ਅਤੇ ਸਿੱਕਰੀ ਲਈ ਵੀ ਬਿਹਤਰ ਇਲਾਜ ਹੈ ਤਾਂ ਚੱਲੋ ਅਸੀਂ ਤੁਹਾਨੂੰ ਕੀਵੀ ਨਾਲ ਬਣੇ ਹੇਅਰ ਮਾਸਕ ਬਣਾਉਣ ਦੀ ਵਿਧੀ ਬਾਰੇ ਦੱਸਦੇ ਹਾਂ। 
ਸਮੱਗਰੀ
ਨਾਰੀਅਲ ਦਾ ਤੇਲ-4 ਚਮਚੇ
ਕੀਵੀ ਦਾ ਪੇਸਟ-1 ਕੱਪ


ਕਿੰਝ ਬਣਾਈਏ? 
ਇਸ ਹੇਅਰ ਮਾਸਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਕੀਵੀ ਦਾ ਗੂਦਾ ਕੱਢ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਕੀਵੀ ਦੇ ਪੇਸਟ ’ਚ ਨਾਰੀਅਲ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਕਿੰਝ ਲਗਾਈਏ?
ਕੀਵੀ ਦੇ ਪੇਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਵਾਲ਼ਾਂ ਨੂੰ ਦੋ ਹਿੱਸਿਆਂ ’ਚ ਵੰਡੋ। ਹੁਣ ਸਕੈਲਪ ’ਤੇ ਚੰਗੀ ਤਰ੍ਹਾਂ ਨਾਲ ਪੇਸਟ ਨੂੰ ਲਗਾਓ ਅਤੇ ਸ਼ਾਵਰ ਕੈਪ ਨਾਲ ਕਵਰ ਕਰ ਲਓ। ਅੱਧੇ ਘੰਟੇ ਬਾਅਦ ਵਾਲ਼ਾਂ ਨੂੰ ਸ਼ੈਂਪੂ ਨਾਲ ਧੋ ਲਓ। ਤੁਸੀਂ ਹਫ਼ਤੇ ’ਚ ਇਕ ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵਾਲ਼ਾਂ ਦੀ ਚਮਕ ਬਣੀ ਰਹੇਗੀ। 

ਝੜਦੇ ਵਾਲ਼ਾਂ ਲਈ
1 ਕੀਵੀ ਦੇ ਗੂਦੇ ’ਚ 1 ਟੀ-ਸਪੂਨ ਔਲਿਆਂ ਦਾ ਰਸ ਮਿਲਾ ਕੇ ਸਕੈਲਪ ’ਤੇ ਚੰਗੀ ਤਰ੍ਹਾਂ ਨਾਲ ਲਗਾਓ ਅਤੇ 30 ਮਿੰਟ ਲਈ ਛੱਡ ਦਿਓ। ਫਿਰ ਸ਼ੈਂਪੂ ਨਾਲ ਵਾਲ਼ਾਂ ਨੂੰ ਧੋ ਲਓ। ਇਸ ’ਚ ਮੌਜੂਦ ਪੋਸ਼ਕ ਤੱਤ ਵਾਲ਼ਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦਾ ਝੜਨਾ ਘੱਟ ਕਰਦੇ ਹਨ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਸਿੱਕਰੀ ਤੋਂ ਨਿਜ਼ਾਤ
ਕੀਵੀ, ਕੇਲਾ ਅਤੇ ਦਹੀਂ ਨੂੰ ਮਿਕਸ ਕਰਕੇ ਵਾਲ਼ਾਂ ’ਚ 10-15 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ’ਚ ਘੱਟੋ-ਘੱਟ 2-3 ਵਾਰ ਇਸ ਪੈਕ ਦੀ ਵਰਤੋਂ ਕਰੋ। ਇਸ ਨਾਲ ਸਿੱਕਰੀ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon