ਸਰਦੀਆਂ ’ਚ ਹੱਥਾਂ ਦਾ ਰੁੱਖਾਪਨ ਦੂਰ ਕਰਨ ਲਈ ਲਗਾਓ ਹੋਮਮੇਡ ਸਕਰੱਬ ਅਤੇ ਮਾਇਸਚੁਰਾਈਜ਼ਰ

01/02/2021 5:22:28 PM

ਨਵੀਂ ਦਿੱਲੀ: ਸਰਦੀਆਂ ਆਉਂਦੇ ਹੀ ਰੁੱਖੇਪਨ ਦੀ ਸਮੱਸਿਆ ਹੋਣ ਲੱਗਦੀ ਹੈ। ਖ਼ਾਸ ਕਰਕੇ ਠੰਡ ਦੇ ਕਾਰਨ ਹੱਥ ਬਹੁਤ ਜ਼ਿਆਦਾ ਰੁੱਖੇ ਅਤੇ ਕਾਲੇ ਹੋ ਜਾਂਦੇ ਹਨ। ਹੱਖਾਂ ਦਾ ਰੰਗ ਵੀ ਇਕੋ ਜਿਹਾ ਨਹੀਂ ਰਹਿੰਦਾ ਹੈ। ਕਾਲੇਪਨ ਦੇ ਕਾਰਨ ਹੱਥ ਸੋਹਣੇ ਵੀ ਦਿਖਾਈ ਨਹੀਂ ਦਿੰਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁੜੀਆਂ ਬਹੁਤ ਸਾਰੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਇਸ ਦਾ ਅਸਰ ਵੀ ਛੇਤੀ ਹੀ ਖਤਮ ਹੋ ਜਾਂਦਾ ਹੈ। ਅਜਿਹੇ ’ਚ ਜੇਕਰ ਤੁਸੀਂ ਸਰਦੀਆਂ ’ਚ ਵੀ ਖ਼ੂਬਸੂਰਤ ਅਤੇ ਸਾਫਟ ਹੱਥ ਚਾਹੁੰਦੀ ਹੋ ਤਾਂ ਇਸ ਲਈ ਘਰ ’ਚ ਹੀ ਸਕਰੱਬ ਅਤੇ ਮਾਇਸਚੁਰਾਈਜ਼ਰ ਬਣਾ ਸਕਦੀ ਹੋ। ਚੱਲੋ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਤਰੀਕਾ...

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਇਨ੍ਹਾਂ ਚੀਜ਼ਾਂ ਨਾਲ ਬਣਾਓ ਸਰਕੱਬ
ਅੱਜ ਅਸੀਂ ਤੁਹਾਨੂੰ ਜੋ ਸਕਰੱਬ ਬਾਰੇ ਦੱਸਣ ਜਾ ਰਹੇ ਹਨ ਉਸ ਨੂੰ ਬਣਾਉਣਾ ਬੱਹੇਦ ਆਸਾਨ ਹੈ। ਇਸ ਲਈ ਤੁਹਾਨੂੰ ਸਿਰਫ ਦੋ ਚੀਜ਼ਾਂ ਚਾਹੀਦੀਆਂ ਹਨ। 
-ਇਕ ਚਮਚਾ ਮਲਾਈ
-ਇਕ ਚਮਚਾ ਖੰਡ
ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਇਸ ਦੇ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਕਰੱਬ ਕਰੋ। ਇਸ ਨਾਲ ਤੁਹਾਡੇ ਹੱਥ ਸਾਫਟ ਤਾਂ ਹੋਣਗੇ ਨਾਲ ਹੀ ਨਾਲ ਗੋਰੇ ਵੀ ਹੋਣਗੇ। ਹੁਣ ਤੁਹਾਨੂੰ ਮਾਇਸਚੁਰਾਈਜ਼ਰ ਬਣਾਉਣ ਦਾ ਤਰੀਕਾ ਦੱਸਦੇ ਹਾਂ। 


ਸਮੱਗਰੀ
-ਅਰੰਡੀ ਦਾ ਤੇਲ
-ਗਲਿਸਰੀਨ
-ਵੈਸਲੀਨ
-ਥੋੜੀ ਜਿਹੀ ਐਲੋਵੇਰਾ ਜੈੱਲ

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਬਣਾਉਣ ਦਾ ਤਰੀਕਾ
ਹੁਣ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਦਾ ਸਫੈਦ ਰੰਗ ਦਾ ਇਕ ਪੇਸਟ ਬਣ ਜਾਵੇਗਾ। ਹੁਣ ਤੁਸੀਂ ਇਸ ਨੂੰ ਆਪਣੇ ਹੱਥਾਂ ’ਤੇ ਚੰਗੀ ਤਰ੍ਹਾਂ ਲਗਾ ਲਓ। ਕਦੋ ਲਗਾਉਣਾ ਹੈ। ਤੁਸੀਂ ਇਸ ਸਕਰਬ੍ ਅਤੇ ਮਾਇਸਚੁਰਾਈਜਰ ਨੂੰ ਕਦੇ ਵੀ ਅਪਲਾਈ ਕਰ ਸਕਦੇ ਹੋ। ਤੁਸੀਂ ਚਾਹੇ ਤਾਂ ਹਫਤੇ ’ਚ ਇਕ ਜਾਂ ਦੋ ਵਾਰ ਸਕਰੱਬ ਕਰ ਸਕਦੀ ਹੋ ਅਤੇ ਮਾਇਸਚੁਰਾਈਜ਼ਰ ਨੂੰ ਤਾਂ ਕ੍ਰੀਮ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਚੰਗਾ ਰਿਜਲਟ ਦੇਖਣਾ ਚਾਹੁੰਦੇ  ਹੋ ਤਾਂ ਤੁਸੀਂ ਰਾਤ ਨੂੰ ਲਗਾ ਕੇ ਸੌ ਜਾਓ। 


ਕੀ ਹਨ ਇਸ ਦੇ ਫ਼ਾਇਦੇ?
1. ਸਕਿਨ ਦਾ ਰੁੱਖਾਪਨ ਕਰੇ ਦੂਰ
2. ਹੱਥ ਬਣਾਏ ਸਾਫਟ
3. ਰੈੱਡਨੈੱਸ ਕਰੇ ਘੱਟ 
4. ਕਾਲਾਪਨ ਵੀ ਹੋਵੇਗਾ ਦੂਰ
5. ਹੱਥਾਂ ਦੀ ਕਰੇ ਸਫਾਈ
6. ਹੱਥ ’ਤੇ ਪਏ ਨਿਸ਼ਾਨ ਵੀ ਹੋਣਗੇ ਗਾਇਬ  

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon