Beauty Tips: ਸਿੱਕਰੀ ਤੋਂ ਇਲਾਵਾ ਵਾਲ਼ਾਂ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ ਹੈ ਹਰੀ ਮਹਿੰਦੀ

03/13/2021 4:37:29 PM

ਨਵੀਂ ਦਿੱਲੀ— ਆਮ ਤੌਰ 'ਤੇ ਲੋਕ ਚਿੱਟੇ ਵਾਲ਼ਾਂ ਨੂੰ ਲੁਕਾਉਣ ਲਈ ਮਹਿੰਦੀ ਲਗਾਉਂਦੇ ਹਨ ਪਰ ਸਿਰਫ ਮਹਿੰਦੀ ਵਾਲ਼ਾਂ ਨੂੰ ਸਿਰਫ ਕਲਰ ਕਰਨ ਦਾ ਕੰਮ ਨਹੀਂ ਕਰਦੀ। ਇਸ ਦੇ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਇਹ ਸਿਕਰੀ ਅਤੇ ਵਾਲ਼ਾਂ ਦੇ ਝੜਨ ਦੀ ਪਰੇਸ਼ਾਨੀ ਨੂੰ ਵੀ ਦੂਰ ਕਰਦੀ ਹੈ। ਜੇਕਰ ਵਾਲ਼ਾਂ 'ਚ ਸਿੱਕਰੀ ਹੈ ਤਾਂ ਮਹਿੰਦੀ ਲਗਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਮਹਿੰਦੀ ਦੇ ਵਾਲ਼ਾਂ 'ਚ ਲਗਾਉਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ। 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਵਾਲ਼ਾਂ ਲਈ ਚੰਗਾ ਕੰਡੀਸ਼ਨਰ
ਮਹਿੰਦੀ ਵਾਲ਼ਾਂ ਨੂੰ ਕੰਡੀਸ਼ਨਰ ਕਰਨ ਦਾ ਕੰਮ ਕਰਦੀ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਵਾਲ਼ ਮਜ਼ਬੂਤ ਹੋ ਜਾਂਦੇ ਹਨ। ਇਸ ਨਾਲ ਵਾਲ਼ ਨਰਮ ਹੁੰਦੇ ਹਨ। ਨਾਲ ਹੀ ਉਨ੍ਹਾਂ 'ਚ ਚਮਕ ਵੀ ਆਉਂਦੀ ਹੈ। 


ਵਾਲ਼ਾਂ ਨੂੰ ਲੰਬਾ ਕਰੇ
ਮਹਿੰਦੀ ਦੀ ਵਰਤੋਂ ਨਾਲ ਵਾਲ਼ ਲੰਬੇ ਹੁੰਦੇ ਹਨ। ਇਸ 'ਚ ਮੇਥੀ ਦੇ ਦਾਣੇ ਮਿਲਾ ਕੇ ਲਗਾਉਣ ਨਾਲ ਫ਼ਾਇਦਾ ਜਲਦੀ ਨਜ਼ਰ ਆਉਂਦਾ ਹੈ। 
ਸਿੱਕਰੀ ਦੂਰ ਕਰੇ
ਸਿੱਕਰੀ ਤੋਂ ਬਚਣ ਲਈ ਤੁਸੀਂ ਮਹਿੰਦੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਸਿਰਫ਼ ਇਕ ਵੱਖਰੇ ਭਾਂਡੇ 'ਚ ਮਹਿੰਦੀ ਨੂੰ ਪਾਓ। ਨਾਲ ਹੀ ਨਿੰਬੂ ਦੀਆਂ ਕੁੱਝ ਬੂੰਦਾ ਪਾਓ। ਇਸ ਤੋਂ ਬਾਅਦ ਇਸ ਨੂੰ ਆਪਣੇ ਸਿਰ 'ਤ ਲਗਾ ਲਓ। ਇਸ ਨਾਲ ਸਿੱਕਰੀ ਦੂਰ ਹੋ ਜਾਵੇਗੀ। 


ਵਾਲ਼ਾਂ ਦੀ ਮਜ਼ਬੂਤੀ 
ਮਹਿੰਦੀ ਸਾਡੇ ਵਾਲ਼ਾਂ ਨੂੰ ਬਾਹਰੀ ਪੋਸ਼ਣ ਦੇ ਨਾਲ-ਨਾਲ ਅੰਦਰ ਤੋਂ ਵੀ ਮਜ਼ਬੂਤ ਕਰਦੀ ਹੈ। 


ਇੰਝ ਕਰੋ ਵਰਤੋਂ
4 ਚਮਚੇ ਮਹਿੰਦੀ ਪਾਊਡਰ 'ਚ ਇਕ ਚਮਚਾ ਜੈਤੂਨ ਦਾ ਤੇਲ ਅਤੇ ਇਕ ਅੰਡਾ ਮਿਲਾ ਦਿਓ। ਇਸ ਤੋਂ ਬਾਅਦ ਇਸ 'ਚ ਵਾਲ਼ਾਂ ਨੂੰ ਲਗਾਓ। 
ਇਸ ਤੋਂ ਇਲਾਵਾ ਤੁਸੀਂ ਲੋਹੇ ਦੀ ਕੜ੍ਹਾਹੀ 'ਚ ਚਾਰ ਚਮਚੇ ਮਹਿੰਦੀ ਪਾਊਡਰ, 2 ਚਮਚੇ ਔਲਿਆਂ ਦਾ ਪਾਊਡਰ ਅਤੇ ਚਾਹਪੱਤੀ ਦੇ ਪਾਣੀ 'ਚ ਮਿਲਾ ਕੇ ਕੁਝ ਦੇਰ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਆਪਣੇ ਵਾਲ਼ਾਂ ਤੇ ਲਗਾ ਲਓ। ਇਸ ਨਾਲ ਤੁਹਾਡੇ ਵਾਲ਼ ਚਮਕ ਜਾਣਗੇ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਮਹਿੰਦੀ ਲਗਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ
1. ਜੇਕਰ ਤੁਹਾਡੇ ਸਿਰ 'ਤੇ ਜਖ਼ਮ ਹਨ ਤਾਂ ਵਾਲ਼ਾਂ 'ਤੇ ਮਹਿੰਦੀ ਲਗਾਉਣ ਤੋਂ ਬਚੋ। 
2. ਮਹਿੰਦੀ ਲਗਾਉਣ ਤੋਂ ਪਹਿਲਾਂ ਵਾਲ਼ਾਂ ਨੂੰ ਚੰਗੀ ਤਰ੍ਹਾਂ ਧੋ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon