ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਂਣ ਲਈ ਅਪਨਾਓ ਇਹ ਨੁਸਖੇ

02/05/2017 5:30:51 PM

ਮੁੰਬਈ— ਅੱਜ ਕਲ ਜ਼ਿਆਦਾਤਰ ਲੋਕ ਵਾਲਾਂ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਝੜਦੇ ਵਾਲ ਉਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਹਨ। ਇਸ ਸਮੱਸਿਆ ਤੋਂ ਛੁਟਾਕਾਰਾ ਪਾਉਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਨਾਉਂਦੇ ਹਨ ਪਰ ਕੋਈ ਫਰਕ ਦਿਖਾਈ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀ ਜਲਦ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 
1.ਜਦੋਂ ਸੂਰਜ ਚੜ੍ਹ ਰਿਹਾ ਹੋਵੇ ਤਾਂ ਮਰੀਜ਼ ਨੂੰ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਇਸ ਵੇਲੇ ਸੂਰਜ ਦੀ ਰੌਸ਼ਨੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ''ਡੀ'' ਹੁੰਦਾ ਹੈ। ਇਹ ਵਿਟਾਮਿਨ ਸਰੀਰ ਦੀਆਂ ਕਿਰਿਆਵਾ ਨੂੰ ਸੰਤੁਲਿਤ ਕਰਕੇ ਵਾਲ ਝੜਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ।
2. ਮਰੀਜ਼ ਨੂੰ ਹਰ ਰੋਜ਼ ਸਿਰ ਨਾ ਨਹਾ ਕੇ ਹਫ਼ਤੇ ਵਿੱਚ ਦੋ ਵਾਰ ਸਿਰ ਨਹਾਉਣਾ ਚਾਹੀਦਾ ਹੈ।
3. ਮਰੀਜ਼ ਨੂੰ ਆਪਣਾ ਤੌਲੀਆ, ਕੰਘਾ ਅਤੇ ਹੋਰ ਵਾਲਾਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਆਪਣੇ ਲਈ ਵੱਖਰਾ ਰੱਖਣਾ ਚਾਹੀਦਾ ਹੈ।
4. ਸਿਰ ਵਿੱੱਚ ਹਫ਼ਤੇ ''ਚ ਇੱਕ-ਦੋ ਵਾਰ ਨਾਰੀਅਲ ਜਾ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
5. ਵਾਲਾ ਨੂੰ ਰੰਗ ਕਰਨਾ ਜਾਂ ਜੈੱਲ ਦੀ ਵਰਤੋਂ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
6. ਖਾਣੇ ਵਿੱਚ ਬਦਾਮ, ਅੰਡੇ, ਪਨੀਰ ਅਤੇ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਰਾਬ ਅਤੇ ਮਸਾਲੇਦਾਰ ਭੋਜਨ ਦੀ ਵਰਤੋਂ ਬਿਲਕੁਲ ਹੀ ਬੰਦ ਕਰਨੀ ਚਾਹੀਦੀ ਹੈ।
7. ਪੂਰੀ ਨੀਦ ਲੈਣ ਨਾਲ ਵੀ ਵਾਲ ਝੜਣ ਤੋਂ ਰਾਹਤ ਮਿਲਦੀ ਹੈ। ਦਿਨ ਵੇਲੇ ਨਹੀਂ ਸੌਣਾ ਚਾਹੀਦਾ।
8. ਵਾਲਾਂ ਨੂੰ ਬਹੁਤ ਕਸ ਕੇ ਨਹੀਂ ਬੰਨ੍ਹਣਾ ਚਾਹੀਦਾ ਹੈ।
9. ਜ਼ਿਆਦਾ ਪ੍ਰਦੂਸ਼ਣ ਤੇ ਧੂੜ ਮਿੱਟੀ ਵਿੱਚ ਸਿਰ ਢੱਕ ਕੇ ਜਾਣਾ ਚਾਹੀਦਾ ਹੈ।
10. ਕੋਸ਼ਿਸ਼ ਕਰੋ ਕਿ ਹਫ਼ਤੇ ''ਚ ਇੱਕ ਵਾਰ ਦਹੀਂ ਨਾਲ ਸਿਰ ਧੋਤਾ ਜਾਵੇ।
11. ਰੋਜ਼ਾਨਾ ਕਸਰਤ ਕਰੋ।