ਅਨੋਖਾ ਮੰਦਰ: ਪੰਡਿਤ ਨਹੀਂ 15 ਸਾਲਾਂ ਤੋਂ ਇੱਥੇ ਸੱਪ ਕਰਦਾ ਹੈ ਸ਼ਿਵਜੀ ਦੀ ਪੂਜਾ

02/05/2018 3:03:15 PM

ਨਵੀਂ ਦਿੱਲੀ— ਭਾਰਤ 'ਚ ਬਹੁਤ ਸਾਰੇ ਅਨੌਖੇ ਮੰਦਰ ਆਪਣੀ ਅਜੀਬ ਪਰੰਪਰਾਵਾਂ ਲਈ ਦੁਨੀਆਭਰ 'ਚ ਮਸ਼ਹੂਰ ਹੈ। ਕੁਝ ਮੰਦਰਾਂ 'ਚ ਤਾਂ ਭਗਵਾਨ ਦੀ ਪੂਜਾ ਦੇ ਲਈ ਵੱਖ-ਵੱਖ ਤਰੀਕਿਆਂ ਨਾਲ ਅਪਣਾਏ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕੋਈ ਵੀ ਪੁਜਾਰੀ ਨਹੀਂ, ਸਗੋਂ ਇਕ ਸੱਪ ਸ਼ਿਵਲਿੰਗ ਦੀ ਪੂਜਾ ਕਰਦਾ ਹੈ। ਇਸ ਮੰਦਰ ਦੀ ਇਨ੍ਹਾਂ ਦਿਲਚਸਪ ਗੱਲਾਂ ਕਾਰਨ ਇੱਥੇ ਸ਼ਿਵਰਾਤਰੀ 'ਤੇ ਕਈ ਟੂਰਿਸਟ ਮੱਥਾ ਟੇਕਣ ਲਈ ਆਉਂਦੇ ਹਨ। ਬਿਨ੍ਹਾਂ ਸ਼ਿਵਰਾਤਰੀ ਦੇ ਵੀ ਇਸ ਮੰਦਰ 'ਚ ਦਰਸ਼ਨ ਕਰਨ ਲਈ ਭਗਤਾ ਦੀ ਭੀੜ ਲੱਗੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਮੰਦਰ ਦੇ ਬਾਰੇ 'ਚ ਕੁਝ ਹੋਰ ਗੱਲਾਂ 


ਉਤਰ ਪ੍ਰਦੇਸ਼ ਆਗਰਾ ਦੇ ਕੋਲ ਸਥਿਤ ਪਿੰਡ ਸਲੇਮਾਬਾਦ ਦੇ ਇਕ ਪ੍ਰਾਚੀਨ ਮੰਦਰ 'ਚ ਸ਼ਿਵ ਦੀ ਪੂਜਾ ਕਰਨ ਲਈ ਇਕ ਨਾਗ 15 ਸਾਲਾਂ 'ਤੋਂ ਰੋਜ਼ ਆਉਂਦਾ ਹੈ। ਇਹ ਨਾਗ ਰੋਜ਼ ਮੰਦਰ 'ਚ ਕਰੀਬ 5 ਘੰਟੇ ਤਕ ਇੱਥੇ ਰੁਕਦਾ ਹੈ ਅਤੇ ਭਗਵਾਨ ਦੀ ਪੂਜਾ ਕਰਦਾ ਹੈ। ਵਿਗਿਆਨੀਆਂ ਦੇ ਲਈ ਇਸ ਨਾਗ ਦੇ ਇੱਥੇ ਆਉਣ ਦਾ ਕਾਰਨ ਹੁਣ ਤਕ ਇੱਥੇ ਯਿਗਿਆਸਾ ਦਾ ਵਿਸ਼ਾ ਬਣਿਆ ਹੋਇਆ ਹੈ। 


ਨਾਗ ਇਸ ਮੰਦਰ 'ਚ ਕਰੀਬ 10 ਵਜੇ ਆਉਂਦਾ ਹੈ ਅਤੇ ਦੁਪਹਿਰ ਨੂੰ 3 ਵਜੇ ਤਕ ਵਾਪਸ ਚਲਿਆ ਜਾਂਦਾ ਹੈ। ਲੋਕ ਇੱਥੇ ਆਉਂਦੇ ਹਨ। ਇਸ ਮੰਦਰ ਅਤੇ ਨਾਗ ਦੇ ਦਰਸ਼ਨ ਕਰਨ ਆਉਂਦੇ ਹਨ। ਸ਼ਰਧਾਲੁਆਂ ਨੂੰ ਇਸ ਸੱਪ ਤੋਂ ਕੋਈ ਡਰ ਨਹੀਂ ਲੱਗਦਾ ਅਤੇ ਨਾ ਹੀ ਇਸ ਨੇ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ। ਪੌਰਾਣਿਕ ਮਾਨਤਾ ਦੇ ਮੁਤਾਬਕ ਇਸ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਇਸੇ ਕਾਰਨ ਸ਼ਰਧਾਲੁ ਸ਼ਿਵਜੀ ਦੀ ਪੂਜਾ ਕਰਨ ਲਈ ਇੱਥੇ ਦੂਰ-ਦੂਰ ਤੋਂ ਆਉਂਦੇ ਹਨ। 
ਉਂਝ ਤਾਂ ਇਸ ਮੰਦਰ 'ਚ ਨਾਗ ਦੇ ਪ੍ਰਵੇਸ਼ ਦੇ ਬਾਅਦ ਮੰਦਰ ਦੇ ਦੁਆਰ ਬੰਦ ਕਰ ਦਿੱਤੇ ਜਾਂਦੇ ਹਨ ਪਰ ਫਿਰ ਵੀ ਨਾਗ ਦੇ ਦਰਸ਼ਨ ਕਰਨ ਲਈ ਲੋਕ ਮੰਦਰ ਦੇ ਬਾਹਰ ਖੜੇ ਰਹਿੰਦੇ ਹਨ ਉਸ ਤੋਂ ਪਹਿਲਾਂ ਦੁਆਰ ਬੰਦ ਹੀ ਰਹਿੰਦੇ ਹਨ।