ਗੱਲ-ਗੱਲ ''ਤੇ ਆਉਂਦਾ ਹੈ ਗੁੱਸਾ! ਜਾਣੋ ਕਾਬੂ ਪਾਉਣ ਦਾ ਆਸਾਨ ਤਰੀਕਾ

09/06/2019 2:26:39 PM

ਜੀਵਨ ਨੂੰ ਸੌਖੇ ਢੰਗ ਨਾਲ ਚਲਾਉਣ ਲਈ ਪ੍ਰੇਮ, ਸਹਿਜ ਅਤੇ ਆਪਣੇ ਗੁੱਸੇ 'ਤੇ ਕੰਟਰੋਲ ਦੀ ਬਹੁਤ ਲੋੜ ਹੁੰਦੀ ਹੈ। ਗੁੱਸਾ ਨਾ ਸਿਰਫ ਸਾਡੇ ਰਿਸ਼ਤਿਆਂ 'ਚ ਦਰਾਰ ਲਿਆਉਂਦਾ ਹੈ ਸਗੋਂ ਇਸ ਨਾਲ ਸਾਨੂੰ ਕਈ ਸਿਹਤ ਨਾਲ ਜੁੜੀਆਂ ਤਕਲੀਫਾਂ ਵੀ ਝੱਲਣੀਆਂ ਪੈ ਸਕਦੀਆਂ ਹਨ। ਅੱਜ ਜਿਥੇ ਲੋਕ ਇੰਨੇ ਜ਼ਿਆਦਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਸ ਦੇ ਪਿੱਛੇ ਬਹੁਤ ਹਾਈਪਰ ਭਾਵ ਗੁੱਸੇ 'ਚ ਆ ਜਾਣਾ ਹੈ ਤਾਂ ਚੱਲੋ ਅੱਜ ਜਾਣਦੇ ਹਾਂ ਗੁੱਸਾ ਆਉਣ 'ਤੇ ਕੰਟਰੋਲ ਕਰਨ ਦੇ ਆਸਾਨ ਘਰੇਲੂ ਟਿਪਸ...
ਸਾਧਾਰਣ ਭੋਜਨ
ਸਾਡੀ ਸਿਹਤ ਅਤੇ ਸਰੀਰ 'ਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਖਾਣ-ਪੀਣ 'ਤੇ ਨਿਰਭਰ ਕਰਦੀ ਹੈ। ਜ਼ਿਆਦਾ ਮਸਾਲੇ ਵਾਲੇ ਭੋਜਨ ਸਰੀਰ ਅਤੇ ਸਾਡੀ ਮਾਨਸਿਕ ਸ਼ਾਂਤੀ ਦੋਵਾਂ ਲਈ ਨੁਕਸਾਨਦਾਇਕ ਹੁੰਦਾ ਹੈ। ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਨਾਲ ਸਾਡੇ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ ਜਿਸ ਨਾਲ ਗੱਲ-ਗੱਲ 'ਤੇ ਗੁੱਸਾ ਆਉਣਾ ਲਾਜ਼ਮੀ ਹੋ ਜਾਂਦਾ ਹੈ। ਅਜਿਹੇ 'ਚ ਖੁਦ ਨੂੰ ਸ਼ਾਂਤ ਰੱਖਣ ਲਈ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।


ਕਸਰਤ
ਤੁਸੀਂ ਜਿੰਨੇ ਫਿੱਟ ਐਂਡ ਫਾਈਨ ਰਹੋਗੇ ਤੁਹਾਨੂੰ ਗੁੱਸਾ ਓਨਾ ਘਟ ਆਵੇਗਾ। ਵਾਰ-ਵਾਰ ਗੁੱਸਾ ਕਰਨ ਨਾਲ ਸਰੀਰ 'ਚ ਰਸਾਇਣ ਦੀ ਮਾਤਰਾ ਵਧਣ ਲੱਗਦੀ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ। ਸਵੇਰੇ ਦੀ ਕਸਰਤ ਤੁਹਾਨੂੰ ਮਾਨਸਿਕ ਅਤੇ ਸਰੀਰਿਕ ਦੋਵੇਂ ਤੌਰ 'ਤੇ ਬਦਲਾਅ ਬਣਾਉਣ ਦਾ ਕੰਮ ਕਰਦੀ ਹੈ। ਜੇਕਰ ਕਿਸੇ ਕਾਰਨ ਕਰਕੇ ਸਵੇਰੇ ਸਮਾਂ ਨਹੀਂ ਮਿਲ ਪਾਉਂਦਾ ਤਾਂ ਸ਼ਾਮ ਨੂੰ ਜ਼ਰੂਰ 30 ਤੋਂ 45 ਮਿੰਟ ਲਈ ਚਹਿਲ-ਕਦਮੀ ਕਰੋ।


ਪੂਰੀ ਨੀਂਦ
ਜ਼ਿਆਦਾ ਗੁੱਸਾ ਆਉਣ ਦੀ ਵਜ੍ਹਾ ਨੀਂਦ ਦੀ ਕਮੀ ਵੀ ਮੰਨੀ ਜਾਂਦੀ ਹੈ। ਗੁੱਸੇ ਦਾ ਸਿੱਧਾ ਸੰਬੰਧ ਤਣਾਅ ਨਾਲ ਹੁੰਦਾ ਹੈ। ਜਿੰਨਾ ਹੋ ਸਕੇ ਤਣਾਅ ਘਟ ਲਓ। ਇਸ ਦਾ ਵਧੀਆ ਉਪਾਅ ਆਪਣੀ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ। ਘੱਟ ਨੀਂਦ ਲੈਣ ਨਾਲ ਤੁਸੀਂ ਖੁਦ ਨੂੰ ਕਮਜ਼ੋਰ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਮਹਿਸੂਸ ਕਰਦੇ ਹੋ। ਜਿਸ ਕਾਰਨ ਕਰਕੇ ਜੀਵਨ 'ਚ ਤੁਸੀਂ ਆਪਣਾ 100 ਫੀਸਦੀ ਨਹੀਂ ਦੇ ਪਾਉਂਦੇ। ਦਿਮਾਗ ਨੂੰ ਸਹੀ ਢੰਗ ਨਾਲ ਚਲਾਉਣ ਲਈ ਆਪਣੀ ਨੀਂਦ ਪੂਰੀ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।


ਆਪਣਿਆਂ ਨਾਲ ਕਰੋ ਗੱਲ
ਜੀਵਨ 'ਚ ਕੋਈ ਵੀ ਪ੍ਰੇਸ਼ਾਨੀ ਹੋਵੇ ਉਸ ਨੂੰ ਆਪਣਿਆਂ ਦੇ ਨਾਲ ਸ਼ੇਅਰ ਕਰੋ। ਕਈ ਵਾਰ ਟ੍ਰੈਫਿਕ 'ਚ ਫਸ ਜਾਣ ਨਾਲ ਜਾਂ ਫਿਰ ਕਿਸੇ ਪ੍ਰਾਬਲਮ ਦਾ ਹੱਲ ਨਾ ਨਿਕਲਣ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਅਜਿਹੇ 'ਚ ਆਪਣੇ ਕਿਸੇ ਮਿੱਤਰ ਨੂੰ ਕਾਲ ਕਰੋ, ਜੇਕਰ ਕਿਸੇ ਨਾਲ ਨਾ ਗੱਲ ਹੋ ਪਾਏ ਤਾਂ ਖੁਦ ਨਾਲ ਵੀ ਗੱਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡਾ ਮਾਈਡ ਡਾਈਵਰਟ ਹੋਵੇਗਾ ਅਤੇ ਤੁਸੀਂ ਸ਼ਾਂਤ ਮਨ ਨਾਲ ਪ੍ਰੇਸ਼ਾਨੀ ਦਾ ਹੱਲ ਲੱਭ ਪਾਓਗੇ।

Aarti dhillon

This news is Content Editor Aarti dhillon