ਸਾਰੀਆਂ ਲੜਕੀਆਂ ਆਪਣੇ ਪਾਰਟਨਰ ਕੋਲੋ ਲੁਕਾਉਂਦੀਆਂ ਹਨ ਇਹ ਗੱਲਾਂ

07/13/2017 3:17:45 PM

ਜਲੰਧਰ— ਲੜਕੀਆਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਦੇ ਦਿਮਾਗ ਵਿਚ ਕਦੋਂ ਕੀ ਆ ਜਾਵੇਂ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਅਕਸਰ ਜਦੋਂ ਲੜਕਾ-ਲੜਕੀ ਜਦੋਂ ਰਿਸ਼ਤੇ ਵਿਚ ਹੁੰਦੇ ਹਨ ਤਾਂ ਲੜਕੀਆਂ ਸ਼ੁਰੂ ਵਿਚ ਆਪਣੇ ਸੀਕਰੇਟ ਪਾਰਟਨਰ ਨੂੰ ਨਹੀਂ ਦੱਸਦੀਆਂ ਤਾਂ ਕਿ ਰਿਸ਼ਤੇ ਵਿਚ ਕੋਈ ਮੁਸ਼ਕਿਲ ਨਾ ਆਵੇ। ਆਓ ਜਾਣਦੇ ਹਾਂ ਕਿ ਲੜਕੀਆਂ ਆਪਣੀਆਂ ਕਿਹੜੀਆਂ ਗੱਲਾਂ ਲੁਕਾ ਕੇ ਰੱਖਦੀਆਂ ਹਨ।
1. ਮੇਅਕੱਪ ਦੀ ਆਦਤ
ਲੜਕੀਆਂ ਆਪਣੀ ਖੂਬਸੂਰਤੀ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ। ਉਨ੍ਹਾਂ ਦਾ ਹਰ ਮਹੀਨਾ ਮੇਕਅੱਪ ਉੱਤੇ ਹੀ ਕਾਫੀ ਖਰਚਾ ਹੋ ਜਾਂਦਾ ਹੈ ਪਰ ਇਸ ਬਾਰੇ ਉਹ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ ਅਤੇ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਕੁਦਰਤੀ ਦੱਸਦੀਆਂ ਹਨ।
2. ਹਰ ਲੜਕੇ ਉੱਤੇ ਦਿਲ
ਕੁੱਝ ਲੜਕੀਆਂ ਨੂੰ ਹਰ ਦੂਜੇ ਦਿਨ ਕਿਸੇ ਨਾ ਕਿਸੇ ਹੈਂਡਸਮ ਲੜਕੇ ਉਤੇ ਦਿਲ ਆ ਜਾਂਦਾ ਹੈ। ਉਹ ਕਿਸੇ ਪਾਰਟੀ ਜਾ ਦਫਤਰ ਵਿਚ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਵੱਲ ਆਕਰਸ਼ਿਤ ਹੋ ਜਾਂਦੀਆਂ ਹਨ ਪਰ ਇਸ ਦੇ ਬਾਰੇ 'ਚ ਉਹ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ।
3. ਪਹਿਲਾ ਵੀ ਸੀ ਰਿਸ਼ਤਾ
ਅੱਜ-ਕੱਲ੍ਹ ਸਾਰੀਆਂ ਲੜਕੀਆਂ ਲੜਕਿਆਂ ਦੇ ਵਿਆਹ ਤੋਂ ਪਹਿਲਾਂ ਕਿਸੇ ਦੂਜੇ ਨਾਲ ਰਿਸ਼ਤਾ ਹੁੰਦਾ ਹੈ। ਇਹ ਗੱਲ ਲੜਕੀਆਂ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ।