ਥ੍ਰੈਡਿੰਗ ਕਰਵਾਉਣ ਤੋਂ ਬਾਅਦ ਇਨ੍ਹ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

11/06/2017 11:55:34 AM

ਨਵੀਂ ਦਿੱਲੀ— ਹਰ ਲੜਕੀ ਅੱਜਕਲ ਮੋਟੀ ਆਈਬ੍ਰੋਅ ਦੀ ਖੂਬਸੂਰਤੀ ਵਧਾਉਣ ਲਈ ਥ੍ਰੈਡਿੰਗ ਦਾ ਸਹਾਰਾ ਲੈਂਦੀ ਹੈ। ਇਸ ਨੂੰ ਕਰਵਾਉਣ ਦੇ ਬਾਅਦ ਹੋਣ ਵਾਲੇ ਦਰਦ ਅਤੇ ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਕੁਝ ਗਲਤੀਆਂ ਕਰ ਬੈਠਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਬਾਅਦ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਥ੍ਰੈਡਿੰਗ ਦੇ ਤੁਰੰਤ ਬਾਅਦ ਤੁਹਾਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ।
1. ਮੋਈਸਚਰਾਈਜ਼ਰ
ਕੁਝ ਲੜਕੀਆਂ ਥ੍ਰੈਡਿੰਗ ਦੇ ਬਾਅਦ ਆਈਬ੍ਰੋਅ ਨੂੰ ਇੰਝ ਹੀ ਰਹਿਣ ਦਿੰਦੀਆਂ ਹਨ। ਜਿਸ ਨਾਲ ਚਮੜੀ 'ਤੇ ਰੁੱਖਾਪਨ ਆਉਣ ਕਾਰਨ ਜਲਣ ਅਤੇ ਖਾਰਸ਼ ਵਰਗੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ਵਿਚ ਥ੍ਰੈਡਿੰਗ ਤੋਂ ਬਾਅਦ ਉਸ ਹਿੱਸੇ ਨੂੰ ਦਿਨਭਰ ਮੋਈਸਚਰਾਈਜ਼ਰ ਨਾਲ ਮਸਾਜ ਕਰਦੀ ਰਹੋ।
2. ਧੁੱਪ ਵਿਚ ਨਿਕਲਣਾ
ਸਰੀਰ ਦੇ ਕਿਸੇ ਵੀ ਹਿੱਸੇ ਦੇ ਵਾਲ ਨਿਕਲਣ 'ਤੇ ਉਹ ਸੈਂਸੀਟਿਵ ਹੋ ਜਾਂਦਾ ਹੈ। ਅਜਿਹੇ ਵਿਚ ਥ੍ਰੈਡਿੰਗ ਦੇ ਬਾਅਦ ਤੁਰੰਤ ਧੁੱਪ ਵਿਚ ਨਿਕਲਣ ਨਾਲ ਐਲਰਜੀ ਅਤੇ ਸੋਜ ਦਾ ਖਤਰਾ ਹੋ ਸਕਦਾ ਹੈ।
3. ਮੇਕਅੱਪ
ਥ੍ਰੈਡਿੰਗ ਦੇ ਬਾਅਦ ਘੱਟ ਤੋਂ ਘੱਟ 24 ਘੰਟਿਆਂ ਤੱਕ ਮੇਕਅੱਪ ਨਹੀਂ ਕਰਨਾ ਚਾਹੀਦਾ। ਥ੍ਰੈਡਿੰਗ ਦੇ ਤੁਰੰਤ ਬਾਅਦ ਮੇਕਅੱਪ ਕਰਨ ਨਾਲ ਪਿੰਪਲਸ ਹੋ ਜਾਂਦੇ ਹਨ।
4. ਹੱਥ ਲਗਾਉਣਾ
ਥ੍ਰੈਡਿੰਗ ਦੇ ਬਾਅਦ ਉਸ ਹਿੱਸੇ ਨੂੰ ਵਾਰ-ਵਾਰ ਹੱਥ ਲਗਾਉਣ ਨਾਲ ਵੀ ਤੁਹਾਨੂੰ ਇਨਫੈਕਸ਼ਨ, ਬ੍ਰੇਕ-ਆਊਟਸ ਅਤੇ ਖਾਰਸ਼ ਵਰਗੀ ਸਮੱਸਿਆ ਹੋ ਸਕਦੀ ਹੈ।
5. ਜਲਣ
ਅਕਸਰ ਥ੍ਰੈਡਿੰਗ ਦੇ ਬਾਅਦ ਉਸ ਹਿੱਸੇ 'ਤੇ ਜਲਣ ਹੋਣ ਲੱਗਦੀ ਹੈ। ਅਜਿਹੇ ਵਿਚ ਤੁਹਾਨੂੰ ਵਾਰ-ਵਾਰ ਉਸ ਹਿੱਸੇ 'ਤੇ ਖਾਰਸ਼ ਹੋਣ ਲੱਗਦੀ ਹੈ। ਇਸ ਦੀ ਬਜਾਏ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਕੇ ਐਲੋਵੇਰਾ ਜੈੱਲ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਮਸਾਜ ਕਰੋ।