ਵਿਆਹ ਦੇ ਬਾਅਦ ਇਨ੍ਹਾਂ ਕਾਰਨਾਂ ਕਰਕੇ ਪਤੀ-ਪਤਨੀ ਦਿੰਦੇ ਹਨ ਧੋਖਾ

03/15/2018 1:04:05 PM

ਜਲੰਧਰ— ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਰਿਸ਼ਤਾ,ਸਚਾਈ,ਵਿਸ਼ਵਾਸ 'ਚ ਬੱਝਿਆ ਹੁੰਦਾ ਹੈ ਪਰ ਕਈ ਬਾਰ ਇਸ ਰਿਸ਼ਤੇ 'ਚ ਵੀ ਕਿਸੇ ਨਾ ਕਿਸੇ ਕਾਰਨ ਦਰਾਰ ਪੈਣ ਲੱਗਦੀ ਹੈ। ਜਿਸਦੇ ਕਾਰਨ ਪਤੀ-ਪਤਨੀ ਇਕ ਦੂਸਰੇ ਨੂੰ ਧੋਖਾ ਦੇਣ ਲੱਗਦੇ ਹਨ। ਵਿਆਹ ਦੇ ਬਾਅਦ ਇਕ -ਦੂਸਰੇ ਨੂੰ ਧੋਖਾ ਦੇਣਾ ਸੁਣਨ 'ਚ ਹੀ ਬਹੁਤ ਅਜੀਬ ਲੱਗਦਾ ਹੈ ਪਰ ਕਈ ਬਾਰ ਇਹ ਧੋਖਾ ਜਾਣਬੁੱਝ ਕੇ ਦਿੱਤਾ ਜਾਂਦਾ ਹੈ ਅਤੇ ਕਈ ਬਾਰ ਇਸਦਾ ਕਾਰਣ ਹੁੰਦਾ ਹੈ ਅਸੰਤੁਸ਼ਟੀ। ਅੱਜ ਅਸੀਂ ਤੁਹਾਨੂੰ ਅਜਿਹਾਂ ਹੀ ਕੁਝ ਗੱਲਾਂ ਦੱਸਾਂਗੇ ਜਿਨ੍ਹਾਂ ਕਾਰਨਾਂ ਨਾਲ ਪਤੀ-ਪਤਨੀ ਇਕ ਦੂਸਰੇ ਨੂੰ ਧੋਖਾ ਦਿੰਦੇ ਹਨ। ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝ ਜਾਓਂਗੇ ਤਾਂ ਤੁਸੀਂ ਆਪਣੇ ਰਿਸ਼ਤੇ 'ਚ ਦੋਬਾਰਾ ਪਿਆਰ ਤੇ ਵਿਸ਼ਵਾਸ ਲਿਆ ਸਕਦੇ ਹੋ ਅਤੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ।

-ਵਿਆਹ ਦੇ ਬਾਅਦ ਪਤਨੀ ਨੂੰ ਦੁਆਰਾ ਧੋਖਾ ਦੇਣ ਦੇ ਕਾਰਨ....

1. ਵਿਆਹ ਤੋਂ ਪਹਿਲਾਂ ਅਫੇਅਰ ਹੋਣਾ
ਪਤਨੀ ਦੁਆਰਾ ਪਤੀ ਨੂੰ ਧੋਖਾ ਦੇਣ ਦਾ ਸਭ ਤੋਂ ਖਾਸ ਕਾਰਨ ਹੁੰਦਾ ਹੈ ਵਿਆਹ ਤੋਂ ਪਹਿਲਾਂ ਉਸਦਾ ਕਿਸੇ ਨਾਲ ਅਫੇਅਰ ਹੋਣਾ। ਉਸਦਾ ਪ੍ਰੇਮੀ ਜਾਂ ਤਾਂ ਉਸਨੂੰ ਵਿਆਹ ਦੇ ਬਾਅਦ ਬਲੈਕਮੇਲ ਕਰਦਾ ਹੈ ਜਾਂ ਫਿਰ ਉਹ ਖੁਦ ਉਸਨੂੰ ਛੱਡਣਾ ਨਹੀਂ ਚਾਹੁੰਦਾ।
2. ਪਤੀ ਦਾ ਹਰ ਸਮੇਂ ਸ਼ੱਕ ਕਰਨਾ
ਕਈ ਬਾਰ ਕੁਝ ਔਰਤਾਂ ਦਾ ਆਪਣੇ ਪਤੀ ਨੂੰ ਧੋਖਾ ਦੇਣ ਦਾ ਕਾਰਣ ਉਸਦੇ ਪਤੀ ਦਾ ਉਸ 'ਤੇ ਹਰ ਸਮੇਂ ਸ਼ੱਕ ਕਰਨਾ ਵੀ ਹੋ ਸਕਦਾ ਹੈ। ਕਈ ਬਾਰ ਬਿਨ੍ਹਾਂ ਵਜ੍ਹਾਂ ਦੇ ਕੁਝ ਮਰਦ ਆਪਣੀ ਪਤਨੀ ਦੇ ਫਰੈਂਡਸ 'ਤੇ ਵੀ ਸ਼ੱਕ ਕਰਨ ਲੱਗਦੇ ਹਨ।
3. ਵਿਚਾਰਾਂ ਦਾ ਨਾ ਮਿਲਣਾ
ਔਰਤਾਵਾਂ ਦੇ ਆਪਣੇ ਪਤੀ ਤੋਂ ਵਿਚਾਰ ਨਾ ਮਿਲਣ ਦੇ ਕਾਰਣ ਵੀ ਉਨ੍ਹਾਂ ਦੇ ਆਪਸ 'ਚ ਝਗੜੇ ਵਧਣ ਲੱਗਦੇ ਹਨ। ਜਿਸਦੇ ਕਾਰਨ ਇਹ ਆਪਣੇ ਫਰੈਂਡਸ ਦੇ ਨਜ਼ਦੀਕ ਆਉਣ ਲੱਗਦੀ ਹੈ ਅਤੇ ਆਪਣੇ ਪਤੀ ਨੂੰ ਧੋਖਾ ਦੇਣ ਲੱਗਦੀ ਹੈ।
4. ਘਰ ਬੈਠੇ ਬੋਰ ਹੋਣ ਦੇ ਕਾਰਨ
ਕਈ ਬਾਰ ਕੁਝ ਮਰਦ ਆਪਣੇ ਕੰਮ 'ਚ ਇੰਨ੍ਹਾਂ ਵਿਅਸਥ ਹੁੰਦੇ ਹਨ ਕਿ ਆਪਣੀ ਪਤਨੀ ਨੂੰ ਬਾਹਰ ਘੁੰਮਾਉਣ ਨਹੀਂ ਲੈ ਜਾ ਪਾਉਂਦੇ। ਜਿਸਦੇ ਕਾਰਨ ਉਹ ਘਰ ਰਹਿਣ ਕਰਕੇ ਬੋਰ ਹੋ ਜਾਂਦੀ ਹੈ ਅਤੇ ਇਕੱਲੀ ਬਾਹਰ ਜਾ ਕਰ ਲੋਕਾਂ ਦੇ ਸੰਪਰਕ 'ਚ ਆਉਣ ਲੱਗਦੀ ਹੈ।

-ਪਤੀ ਦੁਆਰਾ ਪਤਨੀ ਨੂੰ ਧੋਖਾ ਦੇਣ ਦੇ ਕਾਰਨ

1. ਪਤਨੀ ਤੋਂ ਸੰਤੁਸ਼ਟ ਨਾ ਹੋਣਾ
ਵਿਆਹ ਦਾ ਮਤਲਬ ਸਿਰਫ ਸੰਭੋਗ ਕਰਨਾ ਹੀ ਨਹੀਂ ਹੁੰਦਾ ਬਲਕਿ ਦੋ ਦਿਲਾਂ ਦਾ ਮਿਲਣਾ ਹੁੰਦਾ ਹੈ। ਕੁਝ ਮਰਦ ਵਿਆਹ ਦਾ ਮਤਲਬ ਬਸ ਸੰਭੋਗ ਕਰਨਾ ਹੀ ਸਮਝਦੇ ਹਨ ਅਤੇ ਉਹ ਆਪਣੀ ਪਤਨੀ ਤੋਂ ਸੰਤੁਸ਼ਟ ਨਹੀਂ ਹੁੰਦੇ। ਅਜਿਹੇ ਲੋਕ ਫਿਰ ਬਾਹਰ ਦੀਆਂ ਔਰਤਾਂ ਦੇ ਕਰੀਬ ਜਾਣ ਲੱਗਦੇ ਹਨ ਅਤੇ ਆਪਣੀ ਪਤਨੀ ਨੂੰ ਧੋਖਾ ਦਿੰਦੇ ਹਨ।

2. ਸਮਾਜ 'ਚ ਖੁਲਾਪਨ ਆਉਣ ਦੇ ਕਾਰਨ
ਸਮਾਜ 'ਚ ਇੰਨਾ ਖੁਲਾਪਨ ਆ ਗਿਆ ਹੈ ਕਿ ਔਰਤਾਂ ਵੀ ਬਦਲ ਗਈਆਂ ਹਨ। ਜਿਸਦੇ ਕਾਰਨ ਮਰਦਾਂ ਨੂੰ ਉਨ੍ਹਾਂ ਦੇ ਨਾਲ ਸਬੰਧ ਬਣਾਉਣ 'ਚ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਉਹ ਆਪਣੀ ਪਤਨੀ ਨੂੰ ਧੋਖਾ ਦੇਣ ਤੋਂ ਨਹੀਂ ਡਰਦੇ ਅਤੇ ਉਹ ਸੋਚਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਕੁਝ ਪਤਾ ਨਹੀਂ ਚੱਲਦਾ।

3. ਆਪਸ 'ਚ ਗੱਲਬਾਤ ਨਾ ਹੋਣਾ

ਸਮਾਜ 'ਚ ਅਜਿਹੇ ਮਰਦ ਵੀ ਹੁੰਦੇ ਹਨ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਗੱਲਾਂ ਕਰੇ, ਉਨ੍ਹਾਂ ਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸੇ ਪਰ ਕਈ ਬਾਰ ਪਤਨੀ ਘਰ ਦੇ ਕੰਮ-ਕਾਜ 'ਚ ਵਿਅਸਥ ਹੋਣ ਦੇ ਕਾਰਨ ਆਪਣੇ ਪਤੀ ਨੂੰ ਟਾਈਮ ਨਹੀਂ ਦੇ ਪਾਉਂਦੀ। ਜਿਸਦੇ ਕਾਰਨ ਵੀ ਪਤੀ ਉਸ ਨੂੰ ਧੋਖਾ ਦਿੰਦਾ ਹੈ।