ਅਪ੍ਰੈਲ ਦੇ ਬਾਅਦ ਇਸ ਸ਼ਹਿਰ ''ਚ ਬੰਦ ਹੋ ਜਾਵੇਗੀ ਪਾਣੀ ਦੀ ਸਪਲਾਈ

02/13/2018 11:23:40 AM

ਨਵੀਂ ਦਿੱਲੀ—ਪਾਣੀ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ। ਮਨੁੱਖ ਦੇ ਸਰੀਰ ਦਾ ਅੱਧਾ ਭਾਗ ਪਾਣੀ ਨਾਲ ਬਣਿਆ ਹੈ। ਇਸਦੇ ਬਿਨ੍ਹਾਂ ਵਿਅਕਤੀ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਦੇ ਬਿਨ੍ਹਾਂ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਕਸਰ ਤੁਸੀਂ  ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕੀ ਤੀਸਰਾ ਵਿਸ਼ਵ ਯੁੱਧ ਪਾਨੀ ਦੇ ਲਈ ਹੋਵੇਗਾ। ਜਿਵੇ ਲੋਕ ਪਾਣੀ ਨੂੰ ਵਿਅਰਥ ਕਰ ਕੇ ਗਵਾ ਰਹੇ ਹਨ ਵੈਸੇ ਤਾਂ ਕੁਝ ਹੀ ਦਿਨ੍ਹਾਂ 'ਚ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਪਾਣੀ ਦੀ ਅਜਿਹੀ ਹੀ ਸਮੱਸਿਆ ਸਾਉਥ ਅਫਰੀਕਾ ਦੇ ਸ਼ਹਿਰ ਕੈਪਟਾਊਨ 'ਚ 70 ਦਿਨ੍ਹਾਂ ਦੇ ਬਾਅਦ ਦੇਖਣ ਨੂੰ ਮਿਲੇਗੀ। ਇਹ ਵਿਸ਼ਵ ਦਾ ਪਹਿਲਾਂ ਅਜਿਹਾ ਦੇਸ਼ ਬਣ ਜਾਵੇਗਾ ਜਿੱਥੇ ਘਰਾਂ 'ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।

ਥੇ ਵਾਟਰ ਕੁਫ ਕੈਪਟਾਉਨ ਦਾ ਸਭ ਤੋਂ ਵੱਡਾ ਡੈਮ ਹੈ। ਇਹ ਲਗਭਗ 10 ਵਰਗ ਕਿ.ਮੀ ਇਲਾਕੇ 'ਚ ਫੈਲਿਆ ਹੋਇਆ ਹੈ। ਇਸ ਡੈਮ ਨਾਲ ਸ਼ਹਿਰ ਨੂੰ ਲਗਭਗ 41% ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਰ ਹੁਣ ਇਹ ਡੈਮ ਸੁੱਕਣ ਦੀ ਕਾਗਾਰ 'ਤੇ ਹੈ। ਇਸਦੇ ਸੁੱਕਣ ਨਾਲ ਕੈਪਟਾਉਨ ਦੇ ਲੋਕਾਂ ਨੂੰ ਭਾਰੀ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ।

ਕੈਪਟਾਉਨ ਸ਼ਹਿਰ ਦੇ 6 ਡੈਮ ਲਗਭਗ ਸੁੱਕ ਚੁਕੇ ਹਨ। ਹੁਣ ਉੱਥੇ ਕੇਵਲ 70 ਦਿਨ ਦਾ ਪਾਣੀ ਹੀ ਬਚਿਆ। ਇਸਦਾ ਮਤਲਬ ਕੀ ਉਸ ਸ਼ਹਿਰ 'ਚ 2 ਮਹੀਨੇ 10 ਦਿਨ ਦੇ ਬਾਅਦ ਪਾਣੀ ਦੇ ਲਈ ਲਾਈਨਾਂ 'ਚ ਖੜੇ ਹੋਣਾ ਪਵੇਗਾ। ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਕੁਝ ਦਿਨ੍ਹਾਂ ਜਾਂ 21 ਅਪ੍ਰੈਲ ਤੱਕ ਇੱਥੇ ਵਾਰਿਸ਼ ਨਾ ਹੋਈ ਤਾਂ ਇੱਥੇ ਪਾਣੀ ਦਾ ਪੱਧਰ 13.5% ਤੱਕ ਹੇਠਾ ਚੱਲਿਆ ਜਾਵੇਗਾ। ਇਸ ਨਾਲ ਘਰਾਂ 'ਚ ਆਉਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ। ਜਿੱਥੇ ਪਹਿਲਾਂ 87 ਲੀਟਰ ਪਾਣੀ ਦੀ ਸਪਲਾਈ ਹੁੰਦੀ ਸੀ ਉੱਥੇ ਹੁਣ 27 ਲੀਟਰ ਪਾਣੀ ਮਿਲੇਗਾ। ਉਹ ਵੀ ਲਾਈਨ 'ਚ ਲਗ ਕੇ । ਇਸ ਪਰੇਸ਼ਾਨੀ ਤੋਂ ਨਿਪਟਨ ਲਈ ਉੱਥੇ ਦੀ ਸਰਕਾਰ ਲੋਕਾਂ ਨੂੰ ਘੱਟ ਪਾਣੀ ਦੀ ਵਰਤੋਂ ਕਰਨ ਅਤੇ ਪਾਣੀ ਦੀ ਸੁਰੱਖਿਅਤ ਕਰਨ ਦੇ ਨਵੇਂ-ਨਵੇਂ ਤਰੀਕੇ ਲੋਕਾਂ ਨੂੰ ਦੱਸ ਰਹੀ ਹੈ।

ਬਾਥਰੂਮ 'ਚ ਪਾਣੀ ਬੋਤਲਾਂ 'ਚ ਭਰ ਕੇ ਰੱਖ ਰਹੇ ਹਨ ਲੋਕ ਤਾਂ ਕਿ ਜ਼ਿਆਦਾ ਪਾਣੀ ਦੀ ਵਰਤੋਂ ਨਾ ਹੋਵੇ।

ਇਸ ਤਰ੍ਹਾਂ ਬੋਤਲਾਂ 'ਚ ਭਰ ਕੇ ਰੱਖ ਰਹੇ ਹਨ ਪਾਣੀ।