ਕਿਤੇ ਤੁਹਾਡੀ ਰਸੋਈ ''ਚ ਵੀ ਤਾਂ ਨਹੀਂ ਮਿਲਾਵਟੀ ਚੀਜ਼ਾਂ, ਜਾਣੋ ਜਾਂਚ ਦੇ ਤਰੀਕੇ?

08/21/2019 3:52:06 PM

ਰਸੋਈ 'ਚ ਤੁਸੀਂ ਰੋਜ਼ਾਨਾ ਕੁਝ ਚੀਜ਼ਾਂ ਦੀ ਵਰਤੋਂ ਕਰਦੇ ਹੋ। ਜਦੋਂ ਮਾਰਕਿਟ 'ਚ ਜਾਂਦੀ ਹੋ ਤਾਂ ਮਾਰਕਿਟ 'ਚ ਮਿਲਣ ਵਾਲੇ ਬ੍ਰਾਂਡ ਨੂੰ ਦੇਖ ਕੇ ਤੁਸੀਂ ਉਨ੍ਹਾਂ ਨੂੰ ਖਰੀਦ ਲੈਂਦੇ ਹੋ ਪਰ ਕੀ ਤੁਸੀਂ ਸੋਚਿਆ ਹੈ ਕਿ ਕਿਤੇ ਉਹ ਮਿਲਾਵਟੀ ਤਾਂ ਨਹੀਂ ਹਨ। ਅੱਜ ਮਾਰਕਿਟ 'ਚ ਆਸਾਨੀ ਨਾਲ ਮਿਲਾਵਟੀ ਚੀਜ਼ਾਂ ਮਿਲ ਜਾਂਦੀਆਂ ਹਨ। ਜਿਸ ਕਾਰਨ ਪਤਾ ਨਹੀਂ ਲੱਗਦਾ ਹੈ ਕਿਹੜੀ ਚੀਜ਼ ਅਸਲੀ ਹੈ ਤਾਂ ਕਿਹੜੀ ਨਕਲੀ। ਮਿਲਾਵਟੀ ਚੀਜ਼ਾਂ ਖਾਣੀਆਂ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਤੁਸੀਂ ਬਿਨ੍ਹਾਂ ਕਿਸੇ ਦੀ ਮਦਦ ਲਏ ਹੀ ਘਰ ਦੀ ਰਸੋਈ 'ਚ ਪਾਏ ਜਾਣ ਵਾਲੇ ਇਨ੍ਹਾਂ ਪ੍ਰਾਡੈਕਟਸ ਦੀ ਆਸਾਨੀ ਨਾਲ ਜਾਂਚ ਕਰਕੇ ਪਤਾ ਲਗਾ ਸਕਦੇ ਹੋ ਕਿ ਇਹ ਚੀਜ਼ਾਂ ਮਿਲਾਵਟੀ ਹਨ ਜਾਂ ਨਹੀਂ। 


ਮਿਰਚੀ ਪਾਊਡਰ
ਮਿਲਾਵਟ-ਇੱਟ ਦਾ ਬੁਰਾਦਾ, ਨਮਕ
ਜਾਂਚ-ਇਕ ਗਿਲਾਸ ਪਾਣੀ 'ਚ ਇਕ ਟੀ-ਸਪੂਨ ਲਾਲ ਮਿਰਚ ਮਿਲਾਓ। ਜੇਕਰ ਇਹ ਪਾਣੀ 'ਚ ਘੁੱਲ ਕੇ ਪਾਣੀ ਨੂੰ ਰੰਗੀਨ ਕਰ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਸ 'ਚ ਮਿਲਾਟਵ ਹੈ। 


ਖੋਏ ਅਤੇ ਪਨੀਰ
ਮਿਲਾਵਟ-ਸਟਾਰਚ
ਜਾਂਚ-ਖੋਏ ਅਤੇ ਪਨੀਰ ਨੂੰ ਥੋੜ੍ਹੇ ਜਿਹੇ ਪਾਣੀ 'ਚ ਉਬਾਲੋ ਫਿਰ ਇਸ ਨੂੰ ਠੰਡਾ ਹੋਣ ਦਿਓ। ਠੰਡਾ ਹੋਣ 'ਤੇ ਇਸ 'ਚ ਆਇਓਡੀਨ ਦੇ ਘੋਲ ਦੀ ਇਕ ਬੂੰਦ ਮਿਲਾਓ। ਜੇਕਰ ਇਹ ਬੂੰਦ ਪਾਉਣ 'ਤੇ ਨੀਲ ਰੰਗ ਸਾਹਮਣੇ ਆਉਂਦਾ ਹੈ ਤਾਂ ਇਸ ਦਾ ਮਤਲੱਬ ਤੁਹਾਡੇ ਖੋਏ 'ਚ ਸਟਾਰਚ ਦੀ ਮਿਲਾਵਟ ਕੀਤੀ ਗਈ ਹੈ। 


ਦੁੱਧ
ਮਿਲਾਵਟ-ਡਿਟਰਜੈਂਟ ਅਤੇ ਯੂਰੀਆ
ਜਾਂਚ-ਪੋਟਾਸ਼ੀਅਮ ਕਾਰਬੋਨਾਈਟ ਦੀਆਂ 5 ਤੋਂ 6 ਬੂੰਦਾਂ ਨਾਲ ਜੇਕਰ ਲਾਲ ਰੰਗ ਆਉਂਦਾ ਹੈ ਤਾਂ ਸਮਝ ਲਓ ਦੁੱਧ 'ਚ ਯੂਰੀਆ ਮਿਲਿਆ ਹੈ। ਉੱਧਰ 10 ਮਿਲੀ ਦੁੱਧ 'ਚ ਇੰਨਾ ਹੀ ਪਾਣੀ ਮਿਲਾਓ ਜੇਕਰ ਇਸ 'ਚ ਝੱਗ ਆਉਂਦੀ ਹੈ ਤਾਂ ਇਸ ਦੁੱਧ 'ਚ ਡਿਟਰਜੈਂਟ ਮਿਲਿਆ ਹੋਇਆ ਹੈ।


ਧਨੀਆ ਪਾਊਡਰ
ਮਿਲਾਵਟ-ਚੋਕਰ, ਲਕੜੀ ਦਾ ਬੁਰਾਦਾ
ਜਾਂਚ-ਧਨੀਆ ਪਾਊਡਰ 'ਤੇ ਪਾਣੀ ਦਾ ਛਿੱਟਾ ਮਾਰੋ, ਇਸ 'ਚ ਪਾਏ ਜਾਣ ਵਾਲੇ ਚੋਕਰ ਅਤੇ ਲੜਕੀ ਦਾ ਬੁਰਾਦਾ ਹੇਠਾ ਬੈਠ ਜਾਵੇਗਾ।

Aarti dhillon

This news is Content Editor Aarti dhillon