ਬੱਚੇ ਨੂੰ ਪੂਰੀ ਰਾਤ ਸੁਆਉਣ ਲਈ ਅਪਣਾਓ ਇਹ ਤਰੀਕੇ

03/25/2017 1:09:31 PM

ਜਲੰਧਰ— ਜਿਸ ਘਰ ''ਚ ਛੋਟਾ ਬੱਚਾ ਹੁੰਦਾ ਹੈ ਉਸ ਘਰ ''ਚ ਹਰ ਸਮੇਂ ਚਹਿਲ-ਪਹਿਲ ਲੱਗੀ ਹੀ ਰਹਿੰਦੀ ਹੈ। ਬੱਚੇ ਦੀ ਅਵਾਜ਼ ਹਰ ਘਰ ''ਚ ਗੁੰਝਦੀ ਚੰਗੀ ਲੱਗਦੀ ਹੈ। ਕੁਝ ਬੱਚੇ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਕੁਝ ਸ਼ਰਾਰਤੀ। ਪਰ ਬੱਚੇ ਕਿਸੇ ਵੀ ਸੁਭਾਅ ਦੇ ਕਿਓ ਨਾ ਹੋਣ ਉਨ੍ਹਾਂ ਨੂੰ ਸੁਆਉਣ ਦੇ ਲਈ ਮਾਂ-ਪਿਓ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਨੁਸਖੇ ਦੱਸਣ ਜਾਂ ਰਹੇ ਹਾਂ ਜੋ ਤੁਹਾਨੂੰ ਰਾਤ ਨੂੰ ਬੱਚੇ ਨੂੰ ਸੁਆਉਣ ''ਚ ਮਦਦ ਕਰਣਗੇ।
1. ਨੈਪੀ ਦਾ ਗਿਲਾ ਹੋਣਾ
ਛੋਟੇ ਬੱਚੇ ਦੇ ਲਈ ਹਮੇਸ਼ਾ ਚੰਗੀ ਕਵਾਲਟੀ ਦਾ ਨੈਪੀ ਵਰਤੋ ਜੋ ਤੁਹਾਨੂੰ ਵਾਰ-ਵਾਰ ਨਾ ਬਦਲਣਾ ਪਵੇ। ਜਿਸ ਨਾਲ ਬੱਚਾ ਰਾਤ ਨੂੰ ਪਰੇਸ਼ਾਨ ਨਹੀ ਹੋਵੇਗਾ। 
2. ਭੁੱਖ ਲੱਗਣਾ
ਬੱਚਿਆਂ ਨੂੰ ਅਕਸਰ ਰਾਤ ਨੂੰ ਭੁੱਖ ਲੱਗ ਜਾਂਦੀ ਹੈ ਪਰ ਉਨ੍ਹਾਂ ਨੂੰ ਦੱਸਣਾ ਨਹੇਂ ਆਉਂਦਾ। ਛੋਟੇ ਬੱਚੇ ਨੂੰ ਤਾਂ ਫੀਡ ਹਰ ਦੋ ਘੰਟੇ ਬਾਅਦ ਕਰਨਾ ਪੈਂਦਾ ਹੈ ਜੇ ਬੱਚਾ ਥੋੜ੍ਹਾ ਵੱਡਾ ਹੋਵੇ ਤਾਂ ਤੁਸੀਂ ਉਸ ਦੇ ਲਈ ਜੂਸ ਜਾਂ ਫਲ ਰੱਖ ਸਕਦੇ ਹੋ।
3. ਥਕਿਆ ਹੋਇਆ ਬੱਚਾ 
ਹਰ ਬੱਚੇ ਦੇ ਸੌਂਣ ਦਾ ਇਕ ਸਮੇਂ ਹੁੰਦਾ ਹੈ ਜੇ ਬੱਚਾ ਉਸ ਸਮੇਂ ਕਿਸੇ ਵਜ੍ਹਾਂ ਨਾਲ ਨਾ ਸੁੱਤਾ ਹੋਵੇ ਤਾਂ ਉਸ ਦੀ ਥਕਾਵਟ ਵੱਧ ਜਾਂਦੀ ਹੈ। ਕਈ ਵਾਰੀ ਬੱਚਾ ਜ਼ਿਆਦਾ ਖੇਡਣ ਦੀ ਵਜ੍ਹਾਂ ਨਾਲ ਥੱਕ ਜਾਂਦਾ ਹੈ। ਤਾਂ ਤੁਸੀਂ ਉਸ ਦੀ ਲੱਤਾਂ ਦੀ ਮਾਲਸ਼ ਕਰ ਦਿਓ ਉਸ ਨੂੰ ਗਹਿਰੀ ਨੀਂਦ ਆ ਜਾਵੇਗੀ।
4. ਘਰ ''ਚ ਰੋਲਾ ਹੋਣਾ
ਜੇ ਤੁਹਾਡੇ ਘਰ ਸਾਰਾ ਦਿਨ ਰੌਲਾ ਰਹਿੰਦਾ ਹੈ ਤਾਂ ਇਹ ਬੱਚੇ ਦੇ ਲਈ ਇਕ ਵੱਡੀ ਸਮੱਸਿਆ ਹੈ। ਇਸ ਨੂੰ ਠੀਕ ਕਰਨਾ ਜ਼ਰੂਰੀ ਹੈ ਇਸ ਲਈ ਬੱਚੇ ਦੇ ਸੋਣ ਦੇ ਸਮੇਂ ਘਰ ਨੂੰ ਥੋੜ੍ਹਾ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਅੱਧੀ ਰਾਤ ਨੂੰ ਬੱਚੇ ਦੇ ਉੱਠਣ''ਤੇ ਉਸ ਕੋਲ ਦੋੜ ਕੇ ਜਾਣ ਦੀ ਆਦਤ ਨਾ ਪਾਓ ਇਸ ਨਾਲ ਬੱਚਾ ਆਪ ਹੀ ਦੁਬਾਰਾ ਸੌਂ ਜਾਣਾ ਸਿੱਖੇਗਾ।