ਮਾਂ ਬਣਨ ਤੋਂ ਪਹਿਲਾ ਆਪਣੀ ਖੁਰਾਕ ''ਚ ਸ਼ਾਮਲ ਕਰੋ ਇਹ ਆਹਾਰ

06/28/2017 3:22:07 PM

ਜਲੰਧਰ— ਮਾਂ ਬਣਨ ਤੋਂ ਪਹਿਲਾਂ ਔਰਤ ਦਾ ਖੁੱਦ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਮਾਂ ਦੀ ਸਿਹਤ ਦਾ ਅਸਰ ਮਾਂ ਦੇ ਬੱਚੇ 'ਤੇ ਵੀ ਪੈਂਦਾ ਹੈ। ਇਸ ਦੇ ਲਈ ਸਹੀ ਆਹਾਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਕਿ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲ ਸਕਣ। ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਮਾਂ ਅਤੇ ਬੱਚੇ ਦੋਵਾਂ ਨੂੰ ਮੁੱਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਖਾਣ-ਪੀਣ 'ਚ ਅਜਿਹੇ ਆਹਾਰ ਕਰਕੇ ਤੁਸੀਂ ਗਰਭਅਵਸਥਾ ਦੇ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਭਰਪੂਰ ਪਾਣੀ
ਸਰੀਰ 'ਚ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਲਈ ਭਰਪੂਰ ਪਾਣੀ ਪੀਓ। ਇਸ ਨਾਲ ਸਰੀਰ 'ਚ ਹਾਰਮੋਨਸ ਦਾ ਸੰਤੁਲਨ ਬਣਿਆ ਰਹਿੰਦਾ ਹੈ। ਦਿਨ 'ਚ ਘੱਟ ਤੋਂ ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਓ।
2. ਡੇਅਰੀ ਫੂਡ
ਗਰਭ ਅਵਸਥਾ ਦੇ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕੈਲਸ਼ੀਅਮ ਦੀ ਕਮੀ ਨਾ ਹੋਣ ਦਿਓ। ਆਪਣੀ ਖੁਰਾਕ 'ਚ ਦੁੱਧ, ਮੱਖਣ, ਪਨੀਰ, ਅੰਡੇ, ਦਹੀਂ ਅਤੇ ਲੱਸੀ ਨੂੰ ਜ਼ਰੂਰ ਸ਼ਾਮਲ ਕਰੋ। ਇਕ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ। ਇਸ ਨਾਲ ਮੋਟਾਪਾ ਵੀ ਆ ਸਕਦਾ ਹੈ।
3. ਕਾਰਬੋਹਾਈਡ੍ਰੇਟਨ ਦੀ ਭਰਪੂਰ ਮਾਤਰਾ
ਸਾਬੂਤ ਆਨਾਜ, ਫਲ, ਬੀਨਸ ਵਰਗੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਆਹਾਰ ਖਾਣ ਨਾਲ ਸ਼ੂਗਰ ਦਾ ਪੱਧਰ ਸਾਮਾਨ ਰਹਿੰਦਾ ਹੈ। ਇਸ ਨਾਲ ਫਰਟੀਲਿਟੀ ਰੇਟ ਵੀ ਵਧਦਾ ਹੈ।
4. ਹੈਲਦੀ ਆਇਲ
ਖਾਣ 'ਚ ਨਾਰੀਅਲ ਦਾ ਤੇਲ, ਜੈਤੂਨ, ਸਰ੍ਹੋਂ ਦਾ ਸ਼ੁੱਧ ਤੇਲ ਅਤੇ ਅਨੋਲਾ ਤੇਲ ਦਾ ਇਸਤੇਮਾਲ ਕਰੋ। ਇਸ ਨਾਲ ਤੁਹਾਨੂੰ ਪੂਰਾ ਪੋਸ਼ਣ ਮਿਲੇਗਾ। ਇਕ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਜ਼ਿਆਦਾ ਗਰਮ ਨਾ ਕਰੋ। ਇਸ ਨਾਲ ਪੋਸ਼ਕ ਤੱਤ ਨਸ਼ਟ ਹੋ ਸਕਦੇ ਹਨ।
5. ਆਇਰਨ
ਖੂਨ ਦੀ ਕਮੀ ਹੋਣ 'ਤੇ ਵੀ ਗਰਭ ਅਵਸਥਾ 'ਚ ਪਰੇਸ਼ਾਨੀ ਹੋ ਸਕਦੀ ਹੈ। ਆਪਣੇ ਆਹਾਰ 'ਚ ਆਇਰਨ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਹਰੀਆਂ ਸਬਜ਼ੀਆਂ, ਸੁੱਕੇ ਮੇਵੇ, ਕਾਲੇ ਛੋਲੇ ਇਸ ਦਾ ਬਹੁਤ ਵਧੀਆ ਸ੍ਰੋਤ ਹੈ।