ਵਾਸਤੂ ਦੇ ਮੁਤਾਬਕ ਹੀ ਰੱਖੋ ਆਪਣੇ ਘਰ ਦਾ ਮੁੱਖ ਗੇਟ

03/26/2017 2:51:47 PM

ਮੁੰਬਈ— ਘਰ ਦਾ ਮੁੱਖ ਗੇਟ ਵਾਸਤੂ ਮੁਤਾਬਕ ਬਹੁਤ ਖਾਸ ਹੁੰਦਾ ਹੈ ਕਿਉਂਕਿ ਇੱਥੋਂ ਹੀ ਤੁਹਾਡੇ ਘਰ ''ਚ  ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਆਉਂਦੀ ਹੈ। ਜੇ ਘਰ ਦਾ ਮੁੱਖ ਦਰਵਾਜਾ ਸਹੀ ਦਿਸ਼ਾ ''ਚ ਹੈ ਤਾਂ ਉਸ ਘਰ ''ਚ ਰਹਿਣ ਵਾਲਿਆਂ ਦੀ ਸਿਹਤ, ਤੱਰਕੀ ਸਭ ਕੁੱਝ ਠੀਕ ਰਹਿੰਦਾ ਹੈ ਅਤੇ ਜੇ ਇਸ ਦਰਵਾਜੇ ਦੀ ਦਿਸ਼ਾ ਗਲਤ ਹੋ ਜਾਏ ਤਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਵਾਸਤੁ ਦੇ ਮੁਤਾਬਕ ਹੀ ਘਰ ਦਾ ਮੁੱਖ ਦਰਵਾਜਾ ਰੱਖਣਾ ਚਾਹੀਦਾ ਹੈ।
1. ਸਾਨੂੰ ਕੋਈ ਅਜਿਹਾ ਘਰ ਨਹੀਂ ਖਰੀਦਣਾ ਚਾਹੀਦਾ ਜਿਸ ਦਾ ਦਰਵਾਜਾ ਦੱਖਣ-ਪੱਛਮ ਵੱਲ ਖੁਲ੍ਹਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਤੋਂ ਨਕਾਰਾਤਮਕ ਊਰਜਾ ਆਉਂਦੀ ਹੈ, ਜੋ ਸੰਘਰਸ਼ ਅਤੇ ਬਦ-ਕਿਸਮਤੀ ਲਿਆਉਂਦੀ ਹੈ। ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਅਜਿਹਾ ਘਰ ਹੈ, ਜੋ ਦੱਖਣ-ਪੱਛਮ ਵੱਲ ਖੁੱਲ੍ਹਦਾ ਹੈ ਤਾਂ ਇਸ ਦੋਸ਼ ਨੂੰ ਦੂਰ ਕਰਨ ਲਈ ਦੋ ਮੂਰਤੀਆਂ ਹਨੂੰਮਾਨ ਜੀ ਦੀਆਂ ਜਿਸ ''ਚ ਉਨ੍ਹਾਂ ਨੇ ਖੱਬੇ ਹੱਥ ''ਚ ਗਦਾ ਫੜੀ ਹੋਵੇ ਆਪਣੇ ਘਰ ਦੇ ਮੁੱਖ ਦਰਵਾਜੇ ''ਤੇ ਲਗਾਓ। ਕਿਸੇ ਮਾਹਰ ਦੀ ਸਲਾਹ ਨਾਲ ਕੁਝ ਖਾਸ ਕਿਸਮ ਦੇ ਰਤਨ ਜਿਵੇ ਂਪੀਲਾ ਨੀਲਮ, ਅਰਥ ਕ੍ਰਿਸਟਲ ਆਦਿ ਲਏ ਜਾਣ ਤਾਂ ਇਸ ਦੇ ਪੈਂਦੇ ਬੁਰੇ ਅਸਰ ਘੱਟ ਕੀਤਾ ਜਾ ਸਕਦਾ ਹੈ।
2.  ਕਿਹਾ ਜਾਂਦਾ ਹੈ ਕਿ ਜਿਸ ਘਰ ਦਾ ਦਰਵਾਜਾ ਦੱਖਣ-ਪੂਰਵ ਵੱਲ ਹੁੰਦਾ ਹੈ ਉੱਥੇ ਬਿਮਾਰੀ, ਗੁੱਸਾ ਅਤੇ ਅਦਾਲਤੀ ਮਾਮਲੇ ਚੱਲਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਦੋਸ਼ਾਂ ਨੂੰ ਘੱਟ ਕਰਨ ਲਈ ਗਾਯਤਰੀ ਮੰਤਰ ਦੇ ਸਟਿੱਕਰ ਮੁੱਖ ਦਰਵਾਜੇ ਦੇ ਬਾਹਰ ਦੋਹੀਂ ਪਾਸੀਂ ਲਗਾਉਣੇ ਚਾਹੀਦੇ ਹਨ। ਕਿਸੇ ਮਾਹਰ ਦੀ ਸਲਾਹ ਨਾਲ ਤੁਸੀਂ ਕੋਰਲ, ਪੀਲਾ ਨੀਲਮ ਵਰਗੇ ਰਤਨਾਂ ਅਤੇ ਤਾਂਬੇ ਦੀ ਵਰਤੋਂ ਕਰਕੇ ਇਸ ਦਿਸ਼ਾ ਦੇ ਦੋਸ਼ਾਂ ਨੂੰ ਦੂਰ ਕਰ ਸਕਦੇ ਹੋ।
3. ਜਿਸ ਘਰ ਦਾ ਦਰਵਾਜਾ ਉੱਤਰ ''ਚ ਹੋਵੇ ਉਸ ਘਰ ''ਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ, ਜੋ ਕਿ ਉਸ ਘਰ ਦੀ ਸਕਾਰਾਤਮਕ ਊਰਜਾ ਨੂੰ ਘਟਾ ਦਿੰਦੀ ਹੈ। ਇਸ ਘਰ ''ਚ ਰਹਿਣ ਵਾਲਿਆਂ ''ਚ ਆਪਸੀ ਬਹਿਸ ਅਤੇ ਅਸਹਿਮਤੀ ਜ਼ਿਆਦਾ ਹੁੰਦੀ ਹੈ। ਇਸ ਦੋਸ਼ ਨੂੰ ਤੁਸੀਂ ਹਨੂੰਮਾਨ ਜੀ ਦੀ ਫੋਟੋ ਵਾਲੀਆਂ ਟਾਈਲਾਂ ਲਗਾ ਕੇ ਦੂਰ ਕਰ ਸਕਦੇ ਹੋ।
4. ਪੱਛਮੀ ਦਿਸ਼ਾ ਵੱਲ ਦਾ ਦਰਵਾਜਾ ਨੌਜਵਾਨਾਂ ਲਈ ਠੀਕ ਹੈ ਕਿਉਂਕਿ ਇਸ ਦਿਸ਼ਾ ''ਚ ਦਰਵਾਜਾ ਹੋਣ ਨਾਲ ਸਕਾਰਾਤਮਕ ਊਰਜਾ ਅੰਦਰ ਆਉਂਦੀ ਹੈ। ਇਸੇ ਕਾਰਨ ਹੀ ਜਾਪਾਨ ''ਚ ਗੀਸ਼ਾ ਘਰ ਹਮੇਸ਼ਾ ਪੱਛਮ ਦਿਸ਼ਾ ''ਚ ਹੁੰਦੇ ਹਨ।
5. ਉੱਤਰ-ਪੱਛਮੀ ਦਿਸ਼ਾ ਦੇ ਦਰਵਾਜੇ ਨੂੰ ਬਹੁਤ ਬੁਰਾ ਨਹੀਂ ਕਹਿ ਸਕਦੇ। ਇਸ ਦਿਸ਼ਾ ''ਚ ਦਰਵਾਜਾ ਹੋਣ ਨਾਲ ਸਿਹਤ, ਧਨ ਅਤੇ ਤੱਰਕੀ ''ਚ ਵਾਧਾ ਹੁੰਦਾ ਹੈ। ਜੇ ਘਰ ਦਾ ਦਰਵਾਜਾ ਪੱਛਮ ਵੱਲ ਖੁਲ੍ਹਦਾ ਹੈ ਤਾਂ ਉਸ਼ ਘਰ ਦਾ ਮੁੱਖ ਮਰਦ ਮੈਂਬਰ ਨੂੰ ਲੰਮੇ ਸਮੇਂ ਲਈ ਘਰੋਂ ਬਾਹਰ ਰਹਿਣਾ ਪੈ ਸਕਦਾ ਹੈ ਪਰ ਜੇਕਰ ਘਰ ਦਾ ਮੁੱਖ ਦਰਵਾਜਾ ਦੱਖਣ ''ਚ ਹੋਵੇ ਘਰ ਦੀ ਵੱਡੀ ਔਰਤ ਨੂੰ ਲੰਮੇ ਸਮੇਂ ਲਈ ਘਰੋਂ ਬਾਹਰ ਰਹਿਣਾ ਪੈ ਸਕਦਾ ਹੈ।
6. ਆਮ ਤੌਰ ''ਤੇ ਜੋ ਘਰ ਪੂਰਬ, ਉੱਤਰ, ਉੱਤਰ-ਪੂਰਬ ਦਿਸ਼ਾ ਵੱਲ ਹੁੰਦੇ ਹਨ ਉਹ ਚੰਗੇ ਹੁੰਦੇ ਹਨ। ਫਿਰ ਵੀ ਕਈ ਚੀਜ਼ਾਂ ਜਿਵੇਂ ਕੱਟ ਇਕਸਟੈਨਸ਼ਨ, ਧਰਤੀ ਹੇਠਲੇ ਪਾਣੀ ਤਾਲਾਬ ਦੇ ਤਹਿਤ ਹਨ ਜੋ ਘਰ ਦੇ ਮੈਂਬਰਾਂ ਦੇ ਧਨ ਅਤੇ ਸਿਹਤ ਦਾ ਫੈਸਲਾ ਕਰਦੇ ਹਨ।