ਭਾਰਤ ਦਾ ਇੱਕ ਰਾਜ, ਜਿੱਥੇ ਹਰ ਘਰ ''ਚ ਹਵਾਈ ਜਹਾਜ਼ ਹੈ

03/27/2017 6:05:42 PM

ਨਵੀਂ ਦਿੱਲੀ— ਦੁਨੀਆ ''ਚ ਹਰ ਪਲ ਕੋਈ ਅਜੀਬ ਕਾਰਨਾਮਾ ਹੁੰਦਾ ਹੀ ਰਹਿੰਦਾ ਹੈ। ਅੱਜ ਤੱਕ ਤੁਸੀਂ ਲੋਕਾਂ ਦੇ ਘਰਾਂ ''ਚ ਗੱਡੀਆਂ, ਟੱਰਕ ਆਦਿ ਦੇਖੇ ਹੋਣਗੇ ਪਰ ਅੱਜ ਅਸੀਂ ਇਕ ਅਜਿਹੇ ਪਿੰਡ ਦੀ ਗੱਲ ਕਰ ਰਹੇ ਹਾਂ, ਜਿੱਥੇ ਹਰ ਘਰ ''ਚ ਜਹਾਜ਼ ਰੱਖਿਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇਸ਼ ਦੇ ਪੰਜਾਬ ਰਾਜ ਦੀ। ਇੱਥੇ ਜਲੰਧਰ ਨੇੜੇ ਪਿੰਡ ਲਾਂਬੜਾ ਦੀਆਂ ਛੱਤਾਂ ''ਤੇ ਹਵਾਈ ਜਹਾਜ਼ ਖੜੇ ਹਨ, ਜਿਨ੍ਹਾਂ ਨੂੰ ਦੇਖ ਕੇ ਦੂਜੇ ਪਿੰਡਾਂ ਦੇ ਲੋਕ ਹੈਰਾਨ ਰਹਿ ਜਾਂਦੇ ਹਨ।
ਇਸ ਪਿੰਡ ਦੇ ਇਕ ਘਰ ਦੀ ਛੱਤ ''ਤੇ ਜਹਾਜ਼ ਦੀ ਬਣਤਰ ਵਰਗੇ ਕਮਰੇ ਬਣਾਏ ਹੋਏ ਹਨ। ਅਸਲ ''ਚ ਇਹ ਘਰ ਇਕ ਐੱਨ. ਆਰ. ਆਈ. ਦਾ ਹੈ। ਸਾਫ ਦਿੱਸਦਾ ਹੈ ਕਿ ਛੱਤ ''ਤੇ ਖੜਾ ਜਹਾਜ਼ ਅਸਲੀ ਨਹੀਂ ਹੈ। ਐੱਨ. ਆਰ. ਆਈ. ਮਨੁੱਖ ਨੇ ਜਹਾਜ਼ ''ਚ ਉੱਡਣ ''ਤੇ ਉਸ ''ਚ ਰਹਿਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਜਿਹਾ ਕੀਤਾ ਹੈ। ਇਨ੍ਹਾਂ ਜਹਾਜ਼ਨੁਮਾ ਕਮਰਿਆਂ ''ਤੇ ਏਅਰ ਇੰਡੀਆ ਲਿਖਿਆ ਹੋਇਆ ਹੈ।
ਇਸ ਸੰਬੰਧ ''ਚ ਇਸ ਘਰ ਦੇ ਮਾਲਕ ਕੋਲ ਏਅਰ ਇੰਡੀਆਂ ਦੇ ਅਧਿਕਾਰੀਆਂ ਦੇ ਫੋਨ ਵੀ ਆ ਚੁੱਕੇ ਹਨ ਕਿ ਮੁਫਤ ''ਚ ਏਅਰ ਇੰਡੀਆ ਦਾ ਪ੍ਰਚਾਰ ਹੋ ਰਿਹਾ ਹੈ। ਸਿਰਫ ਜਲੰਧਰ ਜ਼ਿਲ੍ਹੇ ''ਚ ਹੀ ਨਹੀਂ ਬਲਕਿ ਨੂਰਮਹਿਲ ਤਹਿਸੀਲ ਦੇ ਉੱਪਲਾ ਪਿੰਡ ''ਚ ਬਣੇ ਹਰ ਘਰ ਦੀ ਛੱਤ ''ਤੇ ਜਹਾਜ਼ ਨਜ਼ਰ ਆਉਂਦੇ ਹਨ।
ਇਸ ਲਈ ਲੋਕ ਇਸ ਪਿੰਡ ਨੂੰ ਜਹਾਜ਼ ਵਾਲਾ ਪਿੰਡ ਦੇ ਨਾਂ ਨਾਲ ਜਾਣਦੇ ਹਨ। ਇਥੋਂ ਦੇ ਨਿਵਾਸੀ ਸੰਤੋਖ ਸਿੰਘ ਨੇ ਆਪਣੇ ਘਰ ਦੀ ਛੱਤ ''ਤੇ ਇਕ ਹਵਾਈ ਜਹਾਜ਼ ਬਣਾਇਆ ਹੈ। ਇਹ ਜਹਾਜ਼ ਤਕਰੀਬਨ ਦੋ ਕਿਲੋਮੀਟਰ ਦੀ ਦੂਰੀ ਤੋਂ ਦਿੱਸ ਪੈਂਦਾ ਹੈ। ਦੋ ਕਿਲੋਮੀਟਰ ਦੀ ਦੂਰੀ ਤੋਂ ਦਿੱਸਣ ਵਾਲਾ ਇਹ ਜਹਾਜ਼ ਅੱਜ-ਕਲ੍ਹ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਸੰਤੋਖ ਸਿੰਘ ਇੰਗਲੈਂਡ ''ਚ ਰਹਿੰਦਾ ਹੈ,  ਉੱਥੇ ਉਸ ਦਾ ਹੋਟਲ ਦਾ ਕਾਰੋਬਾਰ ਹੈ। ਸਿਰਫ ਸੰਤੋਖ ਸਿੰਘ ਹੀ ਨਹੀਂ ਬਲਕਿ ਪੰਜਾਬ ਦੇ ਜਲੰਧਰ, ਕਪੂਰਥਲਾ, ਹੋਸ਼ਿਆਰਪੁਰ ਅਤੇ ਦੋਆਬਾ ਦੇ ਇਲਾਕਿਆਂ ''ਚ ਕਈ ਪਿੰਡਾਂ ਦੇ ਘਰਾਂ ਦੀਆਂ ਛੱਤਾਂ ''ਤੇ ਜਹਾਜ਼ ਦੀ ਬਣਤਰ ਵਾਲੀਆਂ ਟੈਂਕੀਆਂ ਬਣੀਆਂ ਹੋਈਆਂ ਹਨ।