ਪੈਰਾਂ ਨੂੰ ਖੂਬਸੂਰਤ ਬਣਾਏਗਾ ਮੂੰਗਫਲੀ ਅਤੇ ਸ਼ਹਿਦ ਨਾਲ ਬਣਿਆ ਸਕਰੱਬ

09/26/2020 4:09:27 PM

ਜਲੰਧਰ—ਅਸੀਂ ਜਿੰਨਾ ਧਿਆਨ ਆਪਣੇ ਚਿਹਰੇ ਦਾ ਰੱਖਦੇ ਹਾਂ, ਓਨਾ ਹੀ ਧਿਆਨ ਸ਼ਾਇਦ ਹੀ ਆਪਣੇ ਹੱਥਾਂ ਅਤੇ ਪੈਰਾਂ ਦਾ ਰੱਖਦੇ ਹੋਈਏ। ਸਗੋਂ ਸਾਡੇ ਪੈਰਾਂ ਨੂੰ ਤਾਂ ਸਭ ਤੋਂ ਜ਼ਿਆਦਾ ਸਫਾਈ ਅਤੇ ਧਿਆਨ ਦੀ ਲੋੜ ਹੁੰਦੀ ਹੈ। ਚਿਹਰੇ ਦੀ ਤਰ੍ਹਾਂ ਸਾਡੇ ਪੈਰ ਵੀ ਧੂੜ, ਮਿੱਟੀ ਅਤੇ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਕਾਲੇ ਅਤੇ ਗੰਦੇ ਹੋ ਜਾਂਦੇ ਹਨ। ਇਸ ਨਾਲ ਸਾਡੇ ਚਿਹਰੇ ਅਤੇ ਪੈਰਾਂ ਦਾ ਰੰਗ ਬਿਲਕੁੱਲ ਵੱਖਰਾਂ ਦਿਖਾਈ ਦੇਣ ਲੱਗ ਜਾਂਦਾ ਹੈ। 
ਅਜਿਹੇ 'ਚ ਤੁਹਾਨੂੰ ਆਪਣੇ ਪੈਰਾਂ ਦਾ ਨਿਯਮਿਤ ਧਿਆਨ ਰੱਖਣਾ ਚਾਹੀਦਾ ਅਤੇ ਕਾਲੇਪਨ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਸਕਰੱਬ ਕਰਦੇ ਰਹਿਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਹੀ ਸਕਰੱਬ ਬਣਾਉਣਾ ਸਿਖਾਵੇਗਾ ਜੋ ਮੂੰਗਫਲੀ ਅਤੇ ਸ਼ਹਿਦ ਨਾਲ ਤਿਆਰ ਹੋਵੇਗਾ। ਇਸ ਸਕਰੱਬ ਨੂੰ ਨਿਯਮਿਤ ਲਗਾਉਣ ਨਾਲ ਪੈਰਾਂ ਦਾ ਕਾਲਾਪਨ ਕੁਝ ਹੀ ਦਿਨਾਂ 'ਚ ਦੂਰ ਹੋ ਜਾਵੇਗਾ ਅਤੇ ਪੈਰ ਪਹਿਲਾਂ ਤੋਂ ਕਿਤੇ ਜ਼ਿਆਦਾ ਖੂਬਸੂਰਤ ਹੋ ਜਾਣਗੇ। 
ਸਮੱਗਰੀ...
—ਮੂੰਗਫਲੀ ਪਾਊਡਰ-3-4 ਚਮਚ
—ਸ਼ਹਿਦ- 2 ਚਮਚ
—ਗੁਲਾਬਜਲ-2 ਚਮਚ


ਇਸ ਸਕਰੱਬ ਨੂੰ ਇਸ ਤਰ੍ਹਾਂ ਬਣਾਓ ਅਤੇ ਲਗਾਓ
ਸਭ ਤੋਂ ਪਹਿਲਾਂ ਮੂੰਗਫਲੀ ਨੂੰ ਚੰਗੀ ਤਰ੍ਹਾਂ ਮਿਕਸਰ 'ਚ ਗ੍ਰਾਇੰਡ ਕਰ ਲਓ ਅਤੇ ਉਸ ਦਾ ਪਾਊਡਰ ਬਣਾ ਲਓ। ਫਿਰ ਇਕ ਕੌਲੀ 'ਚ ਮੂੰਗਫਲੀ ਪਾਊਡਰ ਪਾਓ। ਨਾਲ ਹੀ ਸ਼ਹਿਦ ਅਤੇ ਗੁਲਾਬਜਲ ਮਿਲਾਓ। ਇਨ੍ਹਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਪੈਰਾਂ 'ਤੇ ਲਗਾਓ। 
ਇਸ ਨੂੰ 20 ਮਿੰਟ ਤੱਕ ਪੈਰਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। 
ਅਜਿਹਾ ਹਫਤੇ 'ਚ ਦੋ ਵਾਰ ਕਰਨ ਨਾਲ ਪੈਰਾਂ ਦੀ ਰੰਗਤ ਤੁਰੰਤ ਬਦਲ ਜਾਵੇਗੀ। 
ਮੂੰਗਫਲੀ ਦੂਰ ਕਰੇਗੀ ਕਾਲਾਪਨ
ਮੂੰਗਫਲੀ 'ਚ ਵਿਟਾਮਿਨ ਸੀ ਅਤੇ ਭਾਰੀ ਮਾਤਰਾ 'ਚ ਐਂਟੀ-ਆਰਸੀਡੈਂਟਸ ਪਾਏ ਜਾਂਦੇ ਹਨ, ਜੋ ਸਕਿਨ ਨੂੰ ਡੀਪ ਕਲੀਨ ਕਰਕੇ ਪੁਰਾਣੇ ਦਾਗ-ਧੱਬੇ ਮਿਟਾਉਂਦੇ ਹਨ। ਮੂੰਗਫਲੀ ਦਰਦਰੀ ਹੁੰਦੀ ਹੈ ਇਸ ਲਈ ਇਸ ਦੀ ਸਕਰੱਬ ਦੇ ਤੌਰ 'ਤੇ ਵਰਤੋਂ ਕਰਨ ਨਾਲ ਚਮੜੀ 'ਤੇ ਜਮ੍ਹੀ ਹੋਈ ਕਾਲੀ ਪਰਤ ਨਿਕਲ ਜਾਂਦੀ ਹੈ। 
ਸ਼ਹਿਦ ਵੀ ਹੁੰਦਾ ਹੈ ਚਮੜੀ ਲਈ ਫਾਇਦੇਮੰਦ
ਸ਼ਹਿਦ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀਇੰਫਲੈਮੇਟਰੀ ਗੁਣ ਪਾਏ ਜਾਂਦੇ ਹਨ। ਸ਼ਹਿਦ ਚਮੜੀ ਲਈ ਇਕ ਬਹੁਤ ਚੰਗਾ ਨੈਚੁਰਲ ਮਾਇਸਚੁਰਾਈਜ਼ਰ ਵੀ ਹੈ। ਇਸ ਨੂੰ ਲਗਾਉਣ ਨਾਲ ਚਮੜੀ ਦਾ ਪੀ ਐੱਚ ਲੈਵਲ ਬੈਲੇਂਸ 'ਚ ਰਹਿੰਦਾ ਹੈ, ਜਿਸ ਨਾਲ ਸਕਿਨ 'ਤੇ ਇੰਫੈਕਸ਼ਨ ਹੋਣ ਦਾ ਖਤਰਾ ਕਾਫੀ ਘੱਟ ਹੁੰਦਾ ਹੈ। 

Aarti dhillon

This news is Content Editor Aarti dhillon