ਖਟਮਲ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਉਪਾਅ

02/19/2017 11:55:16 AM

ਮੁੰਬਈ— ਖਟਮਲ, ਇਹ ਇਕ ਛੋਟਾ ਪਰਜੀਵੀ ਹੈ ਜੋ ਬਿਸਤਰ ਅਤੇ ਗੱਦਿਆਂ ''ਚ ਆਸਾਨੀ ਨਾਲ ਪੈਦਾ ਹੋ ਜਾਂਦੇ ਹਨ। ਇਹ ਲਾਲ-ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦਾ ਆਕਾਰ ਦਿਖਣ ''ਚ ਚਪਟੇ ਵਰਗਾ ਹੁੰਦਾ ਹੈ। ਇਹ ਪਰਜੀਵੀ ਇਨਸਾਨਾਂ ਦਾ ਖੂਨ ਪੀ ਕੇ ਜਿੰਦਾ ਰਹਿੰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਸਵੇਰੇ ਸੌਂ ਕੇ ਉਠਦੇ ਹੋਵੇਗੇ ਤਾਂ ਪੂਰੇ ਸਰੀਰ ''ਤੇ ਲਾਲ ਦਾਣੇ ਜਾਂ ਚਟਾਕ ਨਜ਼ਰ ਆਉਂਦੇ ਹਨ। ਜੇਕਰ ਤੁਹਾਨੂੰ ਧਿਆਨ ਦਿੱਤਾ ਹੋਵੇਗਾ ਤਾਂ ਤੁਹਾਨੂੰ ਸਮਝ ਆ ਜਾਵੇਗਾ ਕਿ ਇਹ ਦਾਣੇ ਕਿਉਂ ਹੁੰਦੇ ਹਨ। ਦਰਅਸਲ ਇਹ ਕੁਝ ਹੋਰ ਨਹੀਂ ਬਲਕਿ ਤੁਹਾਡੇ ਬਿਸਤਰ ''ਚ ਲੁਕੇ ਖਟਮਲ ਹਨ।
ਕਿਵੇ ਪੈਦਾ ਹੁੰਦੇ ਹਨ ਖਟਮਲ?
ਖਟਮਲ ਗੰਦਗੀ ''ਚ ਪੈਦਾ ਹੋਣ ਵਾਲਾ ਕੀੜਾ ਹੈ। ਬਹੁਤ ਦਿਨਾਂ ਤੱਕ ਬਿਸਤਰ ਨੂੰ ਧੁੱਪ ''ਚ ਨਾ ਰੱਖਣਾ , ਸਿੱਲ ਅਤੇ ਗੰਦਗੀ ਦੇ ਚਲਦੇ ਇਹ ਪੈਦਾ ਹੁੰਦੇ ਹਨ। ਇਸਦੇ ਲਈ ਜ਼ਰੂਰੀ ਹੈ ਕਿ ਬਿਸਤਰ ਦੀ ਸਮੇਂ-ਸਮੇਂ ''ਤੇ ਧੁੱਪ ਲਵਾਉਦੇ ਰਹੋ।
ਇਨ੍ਹਾਂ ਘਰੇਲੂ ਤਰੀਕਿਆ ਨਾਲ ਕਰੋ ਖਟਮਲ ਦੂਰ
- ਗੱਦੇ ਅਤੇ ਚਾਦਰਾਂ ਦੀ ਸਫਾਈ ਕਰਦੇ ਰਹੋ ਅਤੇ ਉਨ੍ਹਾਂ ਨੂੰ ਧੁੱਪ ਵੀ ਲਵਾਉਦੇ ਰਹੋ।
- ਵੈੱਕਯੁਮ ਕਲੀਨਰ ਨਾਲ ਗੱਦਿਆਂ ਦੀ ਸਫਾਈ ਕਰੋ।
- ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਿਸਤਰ ''ਚ ਖਟਮਲ ਹਨ ਤਾਂ ਕਾਟਨ ਦੇ ਟੁਕੜੇ ਨੂੰ ਸ਼ਰਾਬ ''ਚ ਡਬੋ ਕੇ ਗੱਦਿਆਂ ''ਤੇ ਰਗੜੋ।
- ਨਿੰਮ ਦੀਆਂ ਪੱਤੀਆਂ ਨੂੰ ਗੱਦੇ ''ਤੇ ਬਿਛਾਓ ਜਾਂ ਫਿਰ ਨਿੰਮ ਦੀਆਂ ਪੱਤੀਆਂ ਨੂੰ ਪਾਣੀ ''ਚ ਉਬਾਲ ਲਓ ਅਤੇ ਫਿਰ ਇਸ ਪਾਣੀ ਦਾ ਛਿੜਕਾ ਬਿਸਤਰ ਉੱਤੇ ਕਰੋ।