ਹੱਥਾਂ ''ਚ ਫਿੱਕੀ ਪੈ ਰਹੀ ਮਹਿੰਗੀ ਉਤਾਰਨ ਦੇ 7 ਆਸਾਨ ਤਰੀਕੇ

10/18/2019 3:22:17 PM

ਜਲੰਧਰ—ਮਹਿੰਦੀ ਔਰਤਾਂ ਨੂੰ ਕਾਫੀ ਪਸੰਦ ਹੁੰਦੀ ਹੈ। ਉਸ ਸਮੇਂ ਮਹਿੰਦੀ ਦੇ ਸੁੰਦਰ ਡਿਜ਼ਾਈਨ ਵਾਲੇ ਹੱਥ ਕਾਫੀ ਚੰਗੇ ਲੱਗਦੇ ਹਨ, ਜਦੋਂ ਮਹਿੰਦੀ ਦਾ ਰੰਗ ਗਹਿਰਾ ਹੁੰਦਾ ਹੈ ਪਰ ਜਿਵੇਂ ਹੀ ਉਹ ਫਿੱਕਾ ਪੈਣ ਲੱਗਦਾ ਹੈ ਤਾਂ ਮਨ ਕਰਦਾ ਹੈ ਕਿ ਛੇਤੀ ਮਹਿੰਦੀ ਨੂੰ ਉਤਾਰ ਦੇਈਏ। ਫਿੱਕੀ ਪਈ ਹੋਈ ਮਹਿੰਦੀ ਹੱਥਾਂ ਦੀ ਖੂਬਸੂਰਤੀ ਨੂੰ ਘੱਟ ਕਰਦੀ ਹੈ। ਅੱਜ ਅਸੀਂ ਤੁਹਾਨੂੰ ਮਹਿੰਦੀ ਛੁਡਵਾਉਣ ਦੇ ਕੁਝ ਆਸਾਨ ਅਤੇ ਸੁਰੱਖਿਅਤ ਤਰੀਕੇ ਦੱਸਾਂਗੇ ਜਿਸ ਨਾਲ ਤੁਹਾਡੇ ਹੱਥ ਵੀ ਖਰਾਬ ਨਹੀਂ ਹੋਣਗੇ।


ਨਿੰਬੂ
ਨਿੰਬੂ 'ਚ ਪਾਏ ਜਾਣ ਵਾਲੇ ਬਲੀਚਿੰਗ ਗੁਣ ਦੇ ਕਾਰਨ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਹੱਥਾਂ ਤੋਂ ਮਹਿੰਦੀ ਨੂੰ ਉਤਾਰ ਸਕਦੇ ਹੋ। ਨਿੰਬੂ ਦੇ ਟੁੱਕੜੇ ਨੂੰ ਲੈ ਕੇ ਹੱਥਾਂ 'ਤੇ ਰਗੜੋ। ਰੋਜ਼ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ 'ਚ ਆਸਾਨੀ ਨਾਲ ਮਹਿੰਦੀ ਉਤਰ ਜਾਵੇਗੀ।
ਟੂਥਪੇਸਟ
ਜਦੋਂ ਹੱਥਾਂ 'ਤੇ ਮਹਿੰਦੀ ਫਿੱਕੀ ਪੈ ਰਹੀ ਹੈ ਤਾਂ ਹੱਥਾਂ 'ਤੇ ਟੂਥਪੇਸਟ ਲਗਾ ਕੇ ਉਸ ਨੂੰ ਸੁੱਕਣ ਲਈ ਛੱਡ ਦਿਓ। ਉਸ ਦੇ ਬਾਅਦ ਉਸ ਨੂੰ ਰਗੜ ਕੇ ਸਾਫ ਕਰ ਲਓ। ਹੌਲੀ-ਹੌਲੀ ਮਹਿੰਦੀ ਦਾ ਰੰਗ ਹਲਕਾ ਹੋ ਜਾਵੇਗਾ।


ਨਮਕ
ਨਮਕ ਇਕ ਬਹੁਤ ਹੀ ਚੰਗਾ ਕਲੀਂਜਰ ਹੁੰਦਾ ਹੈ। ਇਕ ਕੌਲੀ ਪਾਣੀ 'ਚ ਕੁਝ ਚਮਚ ਨਮਕ ਪਾ ਕੇ ਘੋਲ ਤਿਆਰ ਕਰ ਲਓ। ਉਸ ਦੇ ਬਾਅਦ ਪਾਣੀ 'ਚ 15 ਤੋਂ 20 ਮਿੰਟ ਤੱਕ ਮਹਿੰਦੀ ਵਾਲੇ ਹੱਥਾਂ ਨੂੰ ਇਸ 'ਚ ਰੱਖੋ। ਇਸ ਤੋਂ ਬਾਅਦ ਹੱਥ ਲਓ।


ਨਮਕ ਅਤੇ ਜੈਤੂਨ ਤੇਲ
ਨਮਕ ਅਤੇ ਜੈਤੂਨ ਦੇ ਤੇਲ ਨੂੰ ਮਿਕਸ ਕਰਕੇ ਰੂੰ ਨਾਲ ਹੱਥਾਂ 'ਤੇ ਲਗਾਓ। ਇਸ ਦੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ।
ਫੇਸ ਸਕਰੱਬ
ਫੇਸ ਸਕਰੱਬ ਨਾ ਸਿਰਫ ਚਿਹਰੇ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ ਸਗੋਂ ਹੱਥਾਂ ਤੋਂ ਮਹਿੰਦੀ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਸਕਰੱਬ ਨੂੰ ਲੈ ਕੇ ਹੱਥਾਂ 'ਤੇ ਚੰਗੀ ਤਰ੍ਹਾਂ ਨਾਲ ਰਗੜੋ। ਇਸ ਨਾਲ ਹੱਥ ਸੁੰਦਰ ਹੋਣਗੇ ਹੌਲੀ-ਹੌਲੀ ਮਹਿੰਦੀ ਵੀ ਹਲਕੀ ਹੋ ਜਾਵੇਗੀ।
ਬਲੀਚ
ਹੱਥਾਂ 'ਤੇ ਕੁਝ ਦੇਰ ਬਲੀਚ ਲਗਾ ਕੇ ਧੋ ਲਓ। ਇਸ ਨਾਲ ਮਹਿੰਦੀ ਦਾ ਰੰਗ ਜਲਦੀ ਹੀ ਹਲਕਾ ਹੋ ਜਾਵੇਗਾ।


ਬੇਕਿੰਗ ਸੋਡਾ
ਬੇਕਿੰਗ ਸੋਡੇ 'ਚ ਪਾਏ ਜਾਣ ਵਾਲੇ ਬਲਚਿੰਗ ਗੁਣ ਮਹਿੰਦੀ ਉਤਾਰਣ 'ਚ ਕਾਫੀ ਮਦਦ ਕਰਦੇ ਹਨ। ਬੇਕਿੰਗ ਸੋਡੇ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। 15 ਮਿੰਟ ਲਗਾਉਣ ਦੇ ਬਾਅਦ ਹੱਥਾਂ ਨੂੰ ਕੋਸੇ ਪਾਣੀ ਨਾਲ ਧੋ ਦਿਓ।

Aarti dhillon

This news is Content Editor Aarti dhillon