5 Ways Ramadan Recipes

10/18/2018 11:49:53 AM

ਜਲੰਧਰ— ਤਿਉਹਾਰ ਦਾ ਮੌਸਮ ਇਕ ਵਾਰ ਫਿਰ ਤੋਂ ਆ ਗਿਆ ਹੈ ਜਿਸ ਦੇ ਲਈ ਸਾਰੇ ਬਹੁਤ ਉਤਸ਼ਾਹਿਤ ਹਨ। ਇਸ ਦੌਰਾਨ ਲੋਕ ਆਪਣੇ ਘਰਾਂ 'ਚ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਬਣਾਉਣਦੇ ਹਨ। ਆਓ ਜੀ ਜਾਣਦੇ ਹਾਂ ਕੁਝ ਖਾਸ ਪਕਵਾਨਾਂ ਬਾਰੇ।
ਸਮੱਗਰੀ—
ਮਟਨ - 1 ਕਿੱਲੋਗ੍ਰਾਮ
ਪਿਆਜ਼ - 800 ਗ੍ਰਾਮ
ਤੇਲ - 125 ਮਿਲੀਲਿਟਰ
ਲਾਲ ਮਿਰਚ - 2 ਚੱਮਚ
ਹਲਦੀ - 2 ਚੱਮਚ
ਜੀਰਾ ਪਾਊਡਰ - 2 ਚੱਮਚ
ਮਟਨ ਮਸਾਲਾ - 2 ਚੱਮਚ
ਧਨੀਆ ਪਾਊਡਰ - 1 ਵੱਡਾ ਚੱਮਚ
ਨਮਕ - 2 ਚੱਮਚ
ਤੇਲ - 2 ਚੱਮਚ
ਜੀਰਾ - 1 ਵੱਡਾ ਚੱਮਚ
ਕਾਲੀ ਮਿਰਚ ਦੇ ਟੁੱਕੜੇ - 1/2 ਚੱਮਚ
ਤੇਜ਼ ਪੱਤੇ - 2
ਲਸਣ - 2 ਲੌਂਗ
ਸੁੱਕੀ ਲਾਲ ਮਿਰਚ - 3
ਹਰੀ ਮਿਰਚ - 1 ਚੱਮਚ
ਅਦਰਕ ਪੇਸਟ - 1 ਚੱਮਚ
ਲਸਣ ਪੇਸਟ - 1 ਚੱਮਚ
ਟਮਾਟਰ - 150 ਗ੍ਰਾਮ
ਪਾਣੀ - 500 ਮਿਲੀਲਿਟਰ
ਗਰਮ ਮਸਾਲਾ - 1 ਚੱਮਚ
ਧਨੀਆ - ਸਜਾਵਟ ਲਈ
ਵਿਧੀ—
1. ਸਭ ਤੋਂ ਪਹਿਲਾਂ ਇਕ ਕਟੋਰੇ ਵਿਚ 1 ਕਿੱਲੋਗ੍ਰਾਮ ਮਟਨ, 800 ਗ੍ਰਾਮ ਪਿਆਜ਼, 125 ਮਿਲੀਲਿਟਰ ਤੇਲ, 2 ਚੱਮਚ ਲਾਲ ਮਿਰਚ, 2 ਚੱਮਚ ਹਲਦੀ, 2 ਚੱਮਚ ਜੀਰਾ ਪਾਊਡਰ, 2 ਚੱਮਚ ਮਟਨ ਮਸਾਲਾ, 1 ਵੱਡਾ ਚੱਮਚ ਧਨੀਆ ਪਾਊਡਰ, 2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
2. ਇਸ ਨੂੰ 30 ਮਿੰਟ ਲਈ ਮੈਰੀਨੇਟ ਲਈ ਰੱਖ ਦਿਓ।
3. ਹੁਣ ਇਕ ਕੜ੍ਹਾਈ ਵਿਚ 2 ਚੱਮਚ ਤੇਲ ਗਰਮ ਕਰੋ ਅਤੇ ਇਸ ਵਿਚ 1 ਵੱਡਾ ਚੱਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਲਓ।
4. ਇਸ ਵਿਚ ਹੁਣ 1/2 ਚੱਮਚ ਕਾਲੀ ਮਿਰਚ, ਤੇਜ਼ ਪੱਤਾ, ਲੌਂਗ, ਲਸਣ, ਸੁੱਕੀ ਲਾਲ ਮਿਰਚ, ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
5. ਇਸ ਤੋਂ ਬਾਅਦ ਅਦਰਕ ਪੇਸਟ, ਲਸਣ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾਓ।
6. ਹੁਣ ਇਸ ਵਿਚ 150 ਗ੍ਰਾਮ ਟਮਾਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਢੱਕ ਕੇ 5 ਤੋਂ 7 ਮਿੰਟ ਤੱਕ ਪਕਾ ਲਓ।
7. ਇਸ ਤੋਂ ਬਾਅਦ ਟਮਾਟਰ ਨੂੰ ਮੈਸ਼ ਕਰੋ ਅਤੇ ਇਸ ਵਿਚ ਚੰਗੀ ਤਰ੍ਹਾਂ ਮਿਲਾ ਲਓ।
8. ਹੁਣ ਇਸ ਵਿਚ ਮਸਾਲੇਦਾਰ ਮਟਨ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
9. ਇਸ ਵਿਚ 500 ਮਿਲੀਲਿਟਰ ਪਾਣੀ ਪਾ ਕੇ ਇਸ ਨੂੰ ਫਿਰ ਤੋਂ ਮਿਲਾਓ।
10. ਹੁਣ ਢੱਕ ਕੇ ਘੱਟ ਗੈਸ 'ਤੇ ਇਸ ਨੂੰ ਲੱਗਭੱਗ 90 ਮਿੰਟ ਤੱਕ ਪਕਾਓ।
11. ਇਸ ਵਿਚ 1 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਪੰਜ ਮਿੰਟ ਲਈ ਇਸ ਨੂੰ ਕੁੱਕ ਕਰੋ।
12. ਤੁਹਾਡੀ ਰੈਸਿਪੀ ਤਿਆਰ ਹੈ। ਇਸ ਨੂੰ ਧਨੀਆਂ ਨਾਲ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਸਰਵ ਕਰੋ।

-  -  -  -  -  -  -  -  -  - 

ਚਿਕਨ ਬਿਰਆਨੀ
ਸਮੱਗਰੀ—
ਚਿਕਨ - 600 ਗ੍ਰਾਮ
ਦਹੀਂ - 300 ਗ੍ਰਾਮ
ਅਦਰਕ-ਲਸਣ ਪੇਸਟ - 2 ਚੱਮਚ
ਨਮਕ - 1 ਚੱਮਚ
ਧਨੀਆ ਪਾਊਡਰ - 1 ਚੱਮਚ
ਹਲਦੀ - 1 ਚੱਮਚ
ਚਿਕਨ ਮਸਾਲਾ - 1 ਚੱਮਚ
ਲਾਲ ਮਿਰਚ - 1 ਚੱਮਚ
ਜੀਰਾ - 1 ਚੱਮਚ
ਲੌਂਗ - 3
ਨਿੰਬੂ ਦਾ ਰਸ - 1 ਚੱਮਚ
ਤੇਲ - 4 ਚੱਮਚ
ਜੀਰਾ - 1 ਚੱਮਚ
ਤੇਜ਼ ਪੱਤੇ - 2
ਲੌਂਗ - 5
ਕਾਲੀ ਮਿਰਚ ਸਾਬੂਤ - 1 ਚੱਮਚ
ਬਲੈਕ ਇਲਾਇਚੀ - 2
ਗਰੀਨ ਇਲਾਇਚੀ - 5-6
ਦਾਲਚੀਨੀ - 1-2 ਇੰਚ
ਭਿੱਜੇ ਹੋਏ ਚੌਲ - 500 ਗ੍ਰਾਮ
ਨਮਕ - 1 ਚੱਮਚ
ਪਾਣੀ - 1.5 ਲਿਟਰ
ਪਿਆਜ਼ - 200 ਗ੍ਰਾਮ
ਅਦਰਕ-ਲਸਣ ਪੇਸਟ - 2 ਚੱਮਚ
ਟਮਾਟਰ - 250 ਗ੍ਰਾਮ
ਚਿਕਨ ਮਸਾਲਾ - 1 ਚੱਮਚ
ਧਨੀਆ ਪਾਊਡਰ - 1 ਚੱਮਚ
ਲਾਲ ਮਿਰਚ - 1 ਚੱਮਚ
ਹਲਦੀ - 1 ਚੱਮਚ
ਨਮਕ - 1 ਚੱਮਚ
ਪਾਣੀ - 50 ਮਿਲੀਲਿਟਰ
ਕਾਲੀ ਮਿਰਚ - 1 ਚੱਮਚ
ਧਨੀਆ - 2 ਵੱਡਾ ਚੱਮਟ
ਦੁੱਧ - 2 ਚੱਮਚ
ਕੇਸਰ - 1/8 ਚੱਮਚ
ਤੱਲੇ ਹੋਏ ਪਿਆਜ਼ - 50 ਗ੍ਰਾਮ
ਕੇਵੜਾ ਅੇਸੈਂਸ - 1 ਚੱਮਚ
ਵਿਧੀ—
1. ਇਕ ਕਟੋਰੇ ਵਿਚ ਚਿਕਨ, ਦਹੀਂ, ਅਦਰਕ-ਲਸਣ ਪੇਸਟ, ਨਮਕ, ਧਨੀਆ ਪਾਊਡਰ,  ਹਲਦੀ, ਚਿਕਨ ਮਸਾਲਾ, ਲਾਲ ਮਿਰਚ, ਜੀਰਾ, ਲੌਂਗ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ 2 ਘੰਟੇ ਤੱਕ ਰੱਖ ਦਿਓ।
2. ਹੁਣ ਇਕ ਕੜ੍ਹਾਈ ਵਿਚ 1 ਚੱਮਚ ਤੇਲ ਗਰਮ ਕਰੋ ਅਤੇ ਉਸ ਵਿਚ ਜੀਰਾ, ਤੇਜ਼ ਪੱਤਾ,  ਲੌਂਗ, ਕਾਲੀ ਮਿਰਚ, ਕਾਲੀ ਇਲਾਇਚੀ, 5-6 ਹਰੀ ਇਲਾਇਚੀਆਂ, 1-2 ਇੰਚ ਦਾਲਚੀਨੀ ਪਾ ਕੇ ਚੰਗੀ ਤਰ੍ਹਾਂ ਹਿਲਾਓ।
3. ਇਸ ਤੋਂ ਬਾਅਦ ਭਿੱਜੇ ਹੋਏ ਚੌਲਾਂ ਵਿਚ ਨਮਤ ਅਤੇ 1.5 ਲਿਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ 10-15 ਤੱਕ ਕੁੱਕ ਕਰੋ।
4. ਹੁਣ ਕੜ੍ਹਾਈ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ 200 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
5. ਇਸ ਵਿਚ 2 ਚੱਮਚ ਅਦਰਕ-ਲਸਣ ਪੇਸਟ ਅਤੇ ਟਮਾਟਰ ਪਾ ਕੇ ਚੰਗੀ ਤਰ੍ਹਾਂ ਹਿਲਾਓ।
6. ਹੁਣ ਇਸ ਵਿਚ ਚਿਕਨ ਮਸਾਲਾ, ਧਨੀਆ ਪਾਊਡਰ, ਲਾਲ ਮਿਰਚ, ਹਲਦੀ ਅਤੇ ਨਮਤ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
7. ਇਸ ਤੋਂ ਬਾਅਦ 50 ਮਿਲੀਲਿਟਰ ਪਾਣੀ ਪਾਓ।
8. ਹੁਣ ਇਸ ਵਿਚ ਮਸਾਲੇਦਾਰ ਚਿਕਨ, ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
9. ਹੁਣ ਇਸ ਵਿਚ ਚਿਕਨ ਮੈਰੀਨੇਟ ਚਿਕਨ ਪਾ ਕੇ 15-20 ਮਿੰਟ ਤੱਕ ਲਈ ਕੁੱਕ ਕਰੋ।
10. ਇਸ ਤੋਂ ਬਾਅਦ 1 ਵੱਡਾ ਚੱਮਚ ਧਨੀਆ ਅਤੇ ਪੱਕੇ ਹੋਏ ਚੌਲ ਪਾ ਕੇ ਮਿਲਾ ਲਓ।
11. ਹੁਣ ਇਕ ਕਟੋਰਾ ਲਓ ਅਤੇ ਉਸ ਵਿਚ 2 ਚੱਮਚ ਦੁੱਧ ਅਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
12. ਫਿਰ ਇਸ 'ਚ ਧਨੀਆ ਅਤੇ ਤੱਲੇ ਹੋਏ ਪਿਆਜ ਪਾ ਕੇ 10-15 ਮਿੰਟ ਲਈ ਪਕਾਓ ਅਤੇ ਸਰਵ ਕਰੋ।
-  -  -  -  -  -  -  -  -  -  -  -  -  -  -
ਚਿਕਨ ਸ਼ਾਮੀ ਕਬਾਬ
ਸਮੱਗਰੀ—
ਭਿੱਜੀ ਹੋਈ ਛੋਲਿਆ ਦੀ ਦਾਲ - 250 ਗ੍ਰਾਮ
ਲੌਂਗ - 5 ਫਲੀ
ਬਲੈਕ ਇਲਾਇਚੀ - 1
ਦਾਲਚੀਨੀ ਸਟਿਕ - 1 ਇੰਚ
ਕਾਲੀ ਮਿਰਚ ਸਾਬੁਤ - 1/2 ਚੱਮਚ
ਗ੍ਰੀਨ ਇਲਾਇਚੀ - 3 ਫਲੀ
ਬੋਨਲੈੱਸ ਚਿਕਨ - 500 ਗ੍ਰਾਮ
ਪਾਣੀ - 750 ਮਿਲੀਲਿਟਰ
ਹਲਦੀ - 1/4 ਚੱਮਚ
ਅੰਡੇ - 2
ਅਦਰਕ ਪੇਸਟ - 1 ਵੱਡਾ ਚੱਮਚ
ਹਰੀ ਮਿਰਚ - 1 ਵੱਡਾ ਚੱਮਚ
ਪਿਆਜ਼ - 60 ਗ੍ਰਾਮ
ਮਿੰਟ - 7 ਗ੍ਰਾਮ
ਧਨੀਆ - 7 ਗ੍ਰਾਮ
ਨਮਕ - 1 ਚੱਮਚ
ਲਾਲ ਮਿਰਚ - 1/2 ਚੱਮਚ
ਗਰਮ ਮਸਾਲਾ - 1 ਚੱਮਚ
ਭੁੰਨਿਆ ਹੋਇਆ ਜ਼ੀਰਾ - 2 ਚੱਮਚ
ਭੁੰਨਿਆ ਹੋਇਆ ਧਨੀਆ - 2 ਚੱਮਚ
ਨਿੰਬੂ ਦਾ ਰਸ - 1 ਚੱਮਚ
ਤੇਲ - ਤੱਲਣ ਲਈ
ਵਿਧੀ—
1. ਸਭ ਤੋਂ ਪਹਿਲਾਂ ਇਕ ਬਰਤਨ 'ਚ ਛੋਲਿਆ ਦੀ ਦਾਲ, ਲੌਂਗ, ਬਲੈਕ ਇਲਾਇਚੀ,  ਦਾਲਚੀਨੀ, ਕਾਲੀ ਮਿਰਚ, ਹਰੀ ਇਲਾਇਚੀ ਅਤੇ 500 ਗ੍ਰਾਮ ਬੋਨਲੈੱਸ ਚਿਕਨ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
2. ਹੁਣ ਇਸ ਵਿਚ 750 ਮਿਲੀਲਿਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਇਸ ਤੋਂ ਬਾਅਦ ਇਸ ਵਿਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
4. ਹੁਣ ਇਸ ਨੂੰ ਢੱਕ ਕੇ 10 ਮਿੰਟ ਲਈ ਪਕਾ ਲਓ।
5. ਇਸ 'ਚੋਂ ਦਾਲਚੀਨੀ ਸਟਿਕ ਕੱਢ ਕੇ ਬਾਕੀ ਚੀਜ਼ਾਂ ਨੂੰ ਬਲੈਂਡ ਕਰ ਲਓ।
6. ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਕ ਕਟੋਰੇ 'ਚ ਕੱਢ ਲਓ।
7. ਇਸ ਵਿਚ 2 ਅੰਡੇ, ਅਦਰਕ ਪੇਸਟ, ਹਰੀ ਮਿਰਚ, ਪਿਆਜ਼, ਪੁਦੀਨਾ, ਨਮਕ, ਲਾਲ ਮਿਰਚ, ਗਰਮ ਮਸਾਲਾ, ਭੁੰਨਿਆ ਹੋਇਆ ਜ਼ੀਰਾ, ਧਨੀਆ ਅਤੇ ਨਿੰਬੂ ਦਾ ਰਸ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
8. ਹੁਣ ਇਸ ਮਿਸ਼ਰਣ ਨੂੰ ਆਪਣੇ ਹੱਥ 'ਚ ਲਓ ਅਤੇ ਟਿੱਕੀ ਦੇ ਆਕਾਰ ਦੀ ਤਰ੍ਹਾਂ ਬਣਾ ਲਓ।
9. ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਨ੍ਹਾਂ ਨੂੰ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਭੁੰਨ ਲਓ।
10. ਤੁਹਾਡੀ ਡਿਸ਼ ਤਿਆਰ ਹੈ ਗਰਮਾ-ਗਰਮ ਸਰਵ ਕਰੋ।

-  -  -  -  -  -  -  -  -  -  -  -
ਮੈਂਗੋ ਫਿਰਨੀ
ਸਰਵਿੰਗਸ - 2 - 3

ਸਮੱਗਰੀ—
ਦੁੱਧ - 1 ਲਿਟਰ
ਭਿੱਜੇ ਪੀਸੇ ਹੋਏ ਚੌਲ - 45 ਗ੍ਰਾਮ
ਚੀਨੀ - 60 ਗ੍ਰਾਮ
ਦੁੱਧ - 1 ਵੱਡਾ ਚੱਮਚ
ਕੇਸਰ - 1/4 ਚੱਮਚ
ਪਿਸਤਾ - 1 ਵੱਡਾ ਚੱਮਚ
ਬਦਾਮ - 1 ਵੱਡਾ ਚੱਮਚ
ਇਲਾਇਚੀ ਪਾਊਡਰ - 1/2 ਚੱਮਚ
ਅੰਬ ਪਿਊਰੀ - 300 ਗ੍ਰਾਮ
ਬਦਾਮ - ਸਜਾਵਟ ਲਈ
ਪਿਸਤਾ - ਸਜਾਵਟ ਲਈ

ਤਿਆਰੀ
1. ਸਭ ਤੋਂ ਪਹਿਲਾਂ ਇਕ ਬਰਤਨ ਵਿਚ 1 ਲਿਟਰ ਦੁੱਧ ਗਰਮ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਓ।
2. ਦੁੱਧ ਗਰਮ ਹੋਣ ਤੋਂ ਬਾਅਦ ਇਸ ਵਿਚ ਚੌਲ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
3. 60 ਗ੍ਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਹਿਲਾਓ।
4. ਇਸ ਤੋਂ ਬਾਅਦ ਇਕ ਕਟੋਰੇ ਵਿਚ ਇਕ ਚਮਚ ਦੁੱਧ 'ਚ ਕੇਸਰ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ।
5. ਇਸ ਮਿਸ਼ਰਣ ਨੂੰ 1 ਲਿਟਰ ਦੁਧ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
6. ਉਬਾਲ ਆਉਣ ਤੱਕ ਪਕਾਓ ਜਦੋਂ ਤੱਕ ਕਿ ਚੌਲ ਪੂਰੀ ਤਰ੍ਹਾਂ ਨਾਲ ਪੱਕ ਨਾ ਜਾਣ।
7. ਹੁਣ ਇਸ ਵਿਚ 1 ਵੱਡਾ ਚੱਮਚ ਪਿਸਤਾ ਬਦਾਮ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
8. ਫਿਰ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਫਿਰ ਤੋਂ ਮਿਲਾਓ ਅਤੇ ਮਿਸ਼ਰਣ ਨੂੰ 30 ਤੋਂ 35 ਮਿੰਟ ਤੱਕ ਠੰਡਾ ਕਰੋ।
9. ਇਸ ਮਿਸ਼ਰਣ ਨੂੰ ਇਕ ਕਟੋਰੇ 'ਚ ਇਕੱਠਾ ਕਰੋ।
10. ਹੁਣ 300 ਗ੍ਰਾਮ ਅੰਬ ਪਿਊਰੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 1-2 ਘੰਟੇ ਲਈ ਠੰਡਾ ਕਰੋ।
11. ਬਦਾਮ ਅਤੇ ਪਿਸਤੇ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।

-  -  -  -  -  -  -  -  -  -  -  -  -  -  -  -  -  -  -  -  -  

ਐਪਲ ਐਂਡ ਡੇਟਸ ਮਿਲਕਸ਼ੇਕ
ਸਮੱਗਰੀ—
ਸੇਬ - 150 ਗ੍ਰਾਮ
ਅੰਜੀਰ (ਡੇਟਸ) - 40 ਗ੍ਰਾਮ
ਦੁੱਧ - 220 ਮਿਲੀਲਿਟਰ
ਦਾਲਚੀਨੀ ਪਾਊਡਰ - 2 ਚੱਮਚ
ਬਰਫ - 1 ਕੱਪ

ਤਿਆਰੀ
1. ਸਭ ਤੋਂ ਪਹਿਲਾਂ ਇਕ ਬਲੈਂਡਰ ਵਿਚ ਸੇਬ, ਅੰਜੀਰ, ਦੁੱਧ, ਦਾਲਚੀਨੀ ਪਾਊਡਰ ਅਤੇ ਬਰਫ ਪਾ ਕੇ ਮਿਸ਼ਰਣ ਤਿਆਰ ਕਰੋ।
2. ਇਸ ਮਿਸ਼ਰਣ ਨੂੰ ਕੱਚ ਦੇ ਮੱਗ 'ਚ ਸਰਵ ਕਰੋ।
3. ਦਾਲਚੀਨੀ ਪਾਊਡਰ ਉਸ ਦੇ 'ਤੇ ਪਾਓ।
4. ਸੇਬ ਦੇ ਟੁੱਕੜਿਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।