5 ਅਜਿਹੀਆਂ ਨੌਕਰੀਆਂ, ਜਿੱਥੇ ਕਰਮਚਾਰੀ ਹੁੰਦੇ ਹਨ ਤਣਾਅ ਦਾ ਸ਼ਿਕਾਰ

04/27/2017 5:50:27 PM

ਨਵੀਂ ਦਿਲੀ— ਨੌਕਰੀ ''ਚ ਤਣਾਅ ਹੋਣਾ ਆਮ ਗੱਲ ਹੈ ਪਰ ਕੁਝ ਨੌਕਰੀਆਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਕੰਮ ਦਾ ਪ੍ਰੈਸ਼ਰ ਇਨ੍ਹਾਂ ਜ਼ਿਆਦਾ ਹੁੰਦਾ ਹੈ ਕਿ ਕਰਮਚਾਰੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਤਣਖਾਹ ਘੱਟ ਅਤੇ ਕੰਮ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਤਣਾਅ ਲੈਂਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਨੌਕਰੀਆਂ ਬਾਰੇ ਜਿੱਥੇ ਕੰਮ ਦਾ ਸਭ ਤੋਂ ਜ਼ਿਆਦਾ ਟੈਂਸ਼ਨ ਹੁੰਦੀ ਹੈ। 
1. ਨਰਸ
ਹਸਪਤਾਲ ''ਚ ਨਰਸ ਦਾ ਕੰਮ ਸਭ ਤੋਂ ਜ਼ਿਆਦਾ ਤਣਾਅ ਵਾਲਾ ਹੁੰਦਾ ਹੈ। ਉਸ ਨੂੰ ਹਰ ਇਕ ਮਰੀਜ਼ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ। ਮਰੀਜ਼ ਨੂੰ ਸਮੇਂ ''ਤੇ ਦਵਾਈ ਖਿਲਾਉਣਾ ਅਤੇ ਉਸ ਦੀ ਹਰ ਸਮੇਂ ਦੀ ਰਿਪੋਰਟ ਡਾਕਟਰ ਨੂੰ ਦੇਣਾ, ਇਹ ਸਾਰੀ ਜਿੰਮੇਦਾਰੀ ਨਿਭਾਉਂਦੇ ਹੋਏ ਨੀਂਦ ਵੀ ਪੂਰੀ ਨਹੀਂ ਲੈਂ ਪਾਉਂਦੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਾਫੀ ਤਣਾਅ ਹੋ ਜਾਂਦਾ ਹੈ।
2. ਪਰਸ਼ਾਸਨਕ ਸੇਵਾ
ਕਿਸੇ ਵੱਡੀ ਕੰਪਨੀ ''ਚ ਕੰਮ ਕਰਨ ਵਾਲੇ ਅਧਿਕਾਰੀ ਜਿਵੇਂ ਸੀਈਓ, ਵਾਈਸ ਪ੍ਰੈਜੀਡੇਂਟ ਦੇ ਕੰਮ ਵੀ ਕਾਫੀ ਤਣਾਅ ਵਾਲੇ ਹੁੰਦੇ ਹਨ। ਇਨ੍ਹਾਂ ਅਧਿਕਾਰੀਆਂ ਦਾ ਕੰਮ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਹੁੰਦਾ ਹੈ ਜਿਨ੍ਹਾਂ ਕਰਕੇ ਉਹ ਤਣਾਅ ''ਚ ਚਲੇ ਜਾਂਦੇ ਹਨ।
3. ਸਮਾਜ ਸੇਵਾ
ਸਮਾਜ ਸੇਵਾ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਬਹੁਤ ਤਣਾਅ ਹੁੰਦਾ ਹੈ। ਇਨ੍ਹਾਂ ਲੋਕਾਂ ਦਾ ਕੰਮ ਅਪਰਾਧੀਆਂ ਨੂੰ ਸਮਝਾਉਣਾ ਅਤੇ ਚੰਗੇ ਕੰਮ ਲਈ ਮੋਟੀਵੇਟ ਕਰਨਾ ਹੁੰਦਾ ਹੈ। 
4. ਲੇਖਕ 
ਕਿਸੇ ਵੀ ਤਰ੍ਹਾਂ ਦੀ ਕਿਤਾਬ ਜਾਂ ਕਹਾਣੀ ਲਿਖਣ ''ਚ ਦਿਮਾਗੀ ਕਸਰਤ ਲਗਦੀ ਹੈ। ਇਨ੍ਹਾਂ ''ਚ ਕਈ ਵਾਰ ਉਨ੍ਹਾਂ ਨੂੰ ਤਣਾਅ ਹੋ ਜਾਂਦਾ ਹੈ। ਜਿਨ੍ਹਾਂ ਦੀ ਵਜ੍ਹਾ ਨਾਲ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ। 
5. ਡਰਾਈਵਰ
ਬਸ ਡਰਾਈਵਰ ਜਾਂ ਟ੍ਰੇਨ ਡਰਾਈਵਰ ਦਾ ਕੰਮ ਵੀ ਤਣਾਅ ਵਾਲਾ ਹੁੰਦਾ ਹੈ। ਉਨ੍ਹਾਂ ਦੇ ਹੱਥਾਂ ''ਚ ਕਈ ਲੋਕਾਂ ਦੀ ਜਿੰਦਗੀ ਹੁੰਦੀ ਹੈ। ਅਕਸਰ ਰਾਤ ਦੇ ਸਮੇਂ ਡਰਾਈਵਰ ਨੂੰ ਵਾਹਨ ਚਲਾਉਂਦੇ ਹੋਏ ਜ਼ਿਆਦਾ ਚਿੰਤਾ ਹੁੰਦੀ ਹੈ ਕਿ ਕਿੱਤੇ ਉਸ ਨੂੰ ਨੀਂਦ ਨਾ ਆ ਜਾਵੇ।