ਲਿਵਰ ਦੇ ਰੋਗੀਆਂ ਲਈ ਫਾਇਦੇਮੰਦ ਹਨ ਇਹ 4 ਚੀਜ਼ਾਂ

01/19/2017 10:53:46 AM

ਜਲੰਧਰ— ਲਿਵਰ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਜੇਕਰ ਲਿਵਰ ਖਰਾਬ ਹੋ ਜਾਵੇ ਤਾਂ ਸਰੀਰ ਦੀ ਕੰਮ ਕਰਨ ਦੀ ਸ਼ਕਤੀ ਨਾ ਦੇ ਬਰਾਬਰ ਹੋ ਜਾਂਦੀ ਹੈ। ਕੁਝ ਗਲਤ ਆਦਤਾਂ ਦੇ ਕਾਰਨ ਲਿਵਰ ਜਲਦੀ ਖਰਾਬ ਹੁੰਦਾ ਹੈ। ਜਿਸ ਤਰ੍ਹਾਂ ਕਿ ਜ਼ਿਆਦਾ ਸ਼ਰਾਬ ਪੀਣਾ, ਸਿਗਰਟ ਪੀਣਾ ਜਾਂ ਫਿਰ ਜ਼ਿਆਦਾ ਨਮਕ ਦੀ ਵਰਤੋਂ ਕਰਨਾ। ਲਿਵਰ ਖਰਾਬ ਹੋਣ ''ਤੇ ਜੇਕਰ ਇਸਦਾ ਸਹੀ ਸਮੇਂ ''ਤੇ ਇਲਾਜ ਨਾ ਕਰਵਾਇਆ ਗਿਆ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ। ਇਸ ਸਮੇਂ ਜੇਕਰ ਤੁਸੀਂ ਆਪਣੇ ਭੋਜਨ ''ਚ ਇਹ 4 ਚੀਜ਼ਾਂ ਨੂੰ ਸ਼ਾਮਿਲ ਕਰੋਗੇ ਤਾਂ ਇਹ ਸਮੱਸਿਆ ਬਹੁਤ ਜਲਦੀ ਦੂਰ ਹੋ ਜਾਵੋਗੀ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ
1. ਪਪੀਤਾ
ਪਪੀਤਾ ਲਿਵਰ ਦੀ ਬੀਮਾਰੀ ਲਈ ਸਭ ਤੋਂ ਸਰੱਖਿਅਤ ਕੁਦਰਤੀ ਉਪਚਾਰਾਂ ਚੋਂ ਇਕ ਹੈ। ਰੋਜ਼ਾਨਾ 2 ਚਮਚ ਪਪੀਤੇ ਦੇ ਰਸ ''ਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਇਸਦੀ ਵਰਤੋਂ ਕਰੋ। ਇਸ ਦੀ ਵਰਤੋਂ ਲੱਗਭਗ 3 ਤੋਂ 4 ਹਫਤੇ ਤੱਕ ਕਰੋ।
2. ਆਂਵਲਾ
ਆਂਵਲੇ ''ਚ ਵਿਟਾਮਿਨ ਸੀ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਇਸ ''ਚ ਲਿਵਰ ਨੂੰ ਸੁਰੱਖਿਅਤ ਰੱਖਣ ਵਾਲੇ ਸਾਰੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ 3 ਤੋਂ 4 ਵਾਰ ਇਸਦੀ ਵਰਤੋਂ ਜ਼ਰੂਰ ਕਰੋਂ।
3. ਸੇਬ ਦਾ ਸਿਰਕਾ
ਇਹ ਲਿਵਰ ''ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ''ਚ ਮਦਦ ਕਰਦਾ ਹੈ। ਰੋਜ਼ਾਨਾ ਇਕ ਗਲਾਸ ਪਾਣੀ ''ਚ ਇਕ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ ਜਾਂ ਫਿਰ ਇਕ ਚਮਚ ਸ਼ਹਿਦ ''ਚ ਅੱਧਾ ਚਮਚ ਸਿਰਕਾ ਮਿਲਾ ਕੇ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਦਿਨ ''ਚ ਦੋ ਵਾਰ ਕਰੋਂ।
4. ਨਿੰਬੂ 
100 ਗ੍ਰਾਮ ਪਾਣੀ ''ਚ ਅੱਧਾ ਨਿੰਬੂ ਨਿਚੋੜ ਲਓ। ਹੁਣ ਇਸ ''ਚ ਸੁਆਦ ਅਨੁਸਾਰ ਨਮਕ ਪਾਓ। ਇਸ ਪਾਣੀ ਦੀ ਵਰਤੋਂ ਦਿਨ ''ਚ 3 ਵਾਰ ਕਰੋ।
ਇਨ੍ਹਾਂ ਗੱਲਾਂ ਵੱਲ ਧਿਆਨ ਦਿਓ
1. ਦੋ ਹਫਤਿਆਂ ਤੱਕ ਚੀਨੀ ਦੀ ਵਰਤੋਂ ਨਾ ਕਰੋ।
2. ਰੋਟੀ ਘੱਟ ਖਾਓ, ਰੋਟੀ ਦੀ ਜਗ੍ਹਾ ਤੁਸੀਂ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ। ਜਿਸ ਤਰ੍ਹਾਂ ਕਿ ਟਮਾਟਰ, ਗਾਜਰ, ਕਰੇਲਾ ਆਦਿ। 
3. ਘਿਓ ਅਤੇ ਤਲੀਆਂ ਹੋਈਆ ਚੀਜ਼ਾਂ ਦੀ ਵਰਤੋਂ ਘੱਟ ਕਰੋ।