ਡਰਾਈ ਸਕਿਨ ਵਾਲੇ ਲੋਕਾਂ ਲਈ 4 ਬੈਸਟ ਫੇਸ ਮਾਸਕ

01/10/2020 10:36:14 AM

ਨਵੀਂ ਦਿੱਲੀ—ਸਰਦੀਆਂ 'ਚ ਸਰਦ ਹਵਾਵਾਂ ਦੇ ਚੱਲਣ ਨਾਲ ਸਕਿਨ ਦੇ ਰੁਖੀ-ਖੁਸ਼ਕ ਹੋਣ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ 'ਚ ਸਕਿਨ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਜੋ ਡਰਾਈ ਸਕਿਨ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਤਾਂ ਚੱਲੋ ਅੱਜ ਅਸੀਂ ਤੁਹਾਨੂੰ 4 ਅਜਿਹੇ 4 ਫੇਸ ਪੈਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਤੁਹਾਡੀ ਸਕਿਨ 'ਚ ਨਮੀ ਬਰਕਰਾਰ ਰਹਿਣ ਦੇ ਨਾਲ ਪੋਸ਼ਣ ਮਿਲੇਗਾ। ਨਾਲ ਹੀ ਚਿਹਰੇ ਦੇ ਦਾਗ-ਧੱਬੇ ਦੂਰ ਹੋ ਕੇ ਗਲੋਇੰਗ ਅਤੇ ਸਮੂਦ ਹੋਵੇਗਾ। ਤਾਂ ਚੱਲੋ ਜਾਣਦੇ ਹਾਂ ਉਨ੍ਹਾਂ ਫੇਸ ਪੈਕ ਦੇ ਬਾਰੇ...
ਕੇਲਾ ਫੇਸ ਪੈਕ

ਕੇਲੇ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਕਿਨ ਹਾਈਡ੍ਰੇਟ ਰਹਿੰਦੀ ਹੈ। ਇਸ ਲਈ 1 ਮੈਸ਼ ਕੇਲਾ, 1 ਟੀ ਸਪੂਨ ਨਾਰੀਅਲ ਤੇਲ ਨੂੰ ਮਿਕਸ ਕਰੋ। ਚਿਹਰੇ 'ਤੇ 10-15 ਮਿੰਟ ਲਗਾਉਣ ਦੇ ਬਾਅਦ ਤਾਜ਼ੇ ਪਾਣੀ ਨਾਲ ਸਾਫ ਕਰ ਲਓ। ਇਸਦੇ ਬਾਅਦ ਮਾਇਸਚੁਰਾਈਜ਼ ਲਗਾਓ। ਹਫਤੇ 'ਚ 2 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਅਤੇ ਗਲੋਇੰਗ ਹੋਵੇਗੀ।


ਸੇਬ ਫੇਸ ਪੈਕ
ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੇਬ ਸਕਿਨ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਸ਼ਹਿਰ 'ਚ ਐਂਟੀ-ਆਕਸੀਡੈਂਟ ਇਸ ਦਾ ਫੇਸ ਪੈਕ ਬਣਾਉਣ ਲਈ 1-1 ਟੇਬਲ ਸਪੂਨ ਸੇਬ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰੋ। ਤਿਆਰ ਪੈਕ ਨੂੰ ਚਿਹਰੇ ਅਤੇ ਗਰਦਨ  'ਤੇ ਲਗਾਓ। 15-20 ਮਿੰਟ ਦੇ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਸਾਫ ਕਰ ਲਓ। ਇਸ ਨੂੰ ਲਗਾਉਣ ਨਾਲ ਸਕਿਨ ਸਮੂਦ ਅਤੇ ਗਲੋਇੰਗ ਹੁੰਦੀ ਹੈ। ਨਾਲ ਹੀ ਡਰਾਈ ਸਕਿਨ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਹਫਤੇ 'ਚ 2-3 ਵਾਰ ਲਗਾ ਸਕਦੇ ਹੋ।


ਅੰਗੂਰ ਫੇਸ ਪੈਕ
ਵਿਟਾਮਿਨ ਸੀ ਨਾਲ ਭਰਪੂਰ ਅੰਗੂਰ ਸਕਿਨ ਦੀ ਬਣਾਵਟ ਬਣਾਏ ਰੱਖਣ ਦੇ ਨਾਲ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਇਸ ਦੇ ਲਈ 1 ਮੁੱਠੀ ਅੰਗੂਰਾਂ ਨੂੰ ਪੀਸ ਕੇ ਉਸ 'ਚ 1 ਟੇਬਲ ਸਪੂਨ ਆਲਿਵ ਆਇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਚਿਹਰੇ 'ਤੇ 10-15 ਮਿੰਟ ਤੱਕ ਲਗਾਉਣ ਦੇ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰੋ। ਚੰਗਾ ਰਿਜ਼ਲਟ ਪਾਉਣ ਲਈ ਇਸ ਪੈਕ ਨੂੰ ਮਹੀਨੇ 'ਚ 1-2 ਵਾਰ ਜ਼ਰੂਰ ਲਗਾਓ। ਇਸ ਨਾਲ ਸਕਿਨ ਨੂੰ ਨਮੀ ਪਹੁੰਚਣ ਦੇ ਨਾਲ ਪਿੰਪਲਸ, ਦਾਗ-ਧੱਬੇ ਦੂਰ ਹੁੰਦੇ ਹਨ।


ਸਟਾਰਬੇਰੀ ਫੇਸ ਪੈਕ
ਸਟਾਰਬੇਰੀ 'ਚ ਕਈ ਪੋਸ਼ਕ ਤੱਤ ਹੋਣ ਦੇ ਨਾਲ ਇਲੇਜਿਤ ਐਸਿਡ ਪਾਇਆ ਜਾਂਦਾ ਹੈ ਜੋ ਸਕਿਨ ਨੂੰ ਸਾਫਟ, ਗਲੋਇੰਗ ਕਰਦੀ ਹੈ। ਇਸ ਪੈਕ ਨੂੰ ਬਣਾਉਣ ਲਈ 3-4 ਸਟਾਰਬੇਰੀ ਨੂੰ ਮੈਸ਼ ਕਰੋ। ਉਸ 'ਚ 1 ਟੇਬਲ ਸਪੂਨ ਸ਼ਹਿਦ ਨੂੰ ਮਿਕਸ ਕਰੋ। ਚਿਹਰੇ 'ਤੇ ਮਾਲਿਸ਼ ਕਰਕੇ ਹੋਏ ਲਗਾਓ ਅਤੇ 15-20 ਮਿੰਟ ਤੱਕ ਲਗਾ ਕੇ ਚਿਹਰੇ ਨੂੰ ਧੋ ਲਓ। ਇਸ ਤਰ੍ਹਾਂ ਹਫਤੇ 'ਚ 2 ਵਾਰ ਵਰਤੋਂ ਕਰੋ। ਇਸ ਨਾਲ ਸਕਿਨ ਨੂੰ ਮਾਇਸਚੁਰ ਮਿਲਦਾ ਹੈ। ਚਿਹਰਾ ਕੋਮਲ ਅਤੇ ਸਾਫ ਹੁੰਦਾ ਹੈ। ਢਿੱਲੀ ਸਕਿਨ 'ਚ ਕਸਾਅ ਆਉਂਦਾ ਹੈ।

Aarti dhillon

This news is Content Editor Aarti dhillon