... ਤਾਂ ਇਸ ਲਈ ਰਿਲੇਸ਼ਨਸ਼ਿਪ ''ਚ Insecure ਹੋ ਜਾਂਦੀਆਂ ਹਨ ਔਰਤਾਂ

05/19/2018 2:47:07 PM

ਨਵੀਂ ਦਿੱਲੀ— ਆਪਣੇ ਰਿਸ਼ਤੇ ਨੂੰ ਲੈ ਕੇ ਹਰ ਕੋਈ ਥੋੜ੍ਹਾ ਅਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਔਰਤਾਂ 'ਚ ਇਹ ਡਰ ਸਭ ਤੋਂ ਜ਼ਿਆਦਾ ਹੁੰਦਾ ਹੈ ਗੱਲ ਜੇ ਰਿਸ਼ਤੇ ਦੀ ਕਰੀਏ ਤਾਂ ਸਭ ਤੋਂ ਜ਼ਿਆਦਾ ਡਰ ਉਨ੍ਹਾਂ ਨੂੰ ਆਪਣੇ ਪਾਰਨਟਰ ਨੂੰ ਖਾਣੇ ਤੋਂ ਲੱਗਦਾ ਹੈ। ਕਦੇ-ਕਦੇ ਇਸ ਅਸੁਰੱਖਿਤਾ ਕਾਰਨ ਰਿਸ਼ਤੇ 'ਚ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ। ਔਰਤਾਂ ਲਈ ਛੋਟੀ-ਛੋਟੀ ਗੱਲ ਬਹੁਤ ਮਾਇਨੇ ਰੱਖਦੀ ਹੈ। ਅਜਿਹੇ 'ਚ ਤੁਹਾਨੂੰ ਉਨ੍ਹਾਂ ਦੀ ਇਸ ਅਸੁਰੱਖਿਅਤਾ ਦੀ ਭਾਵਨਾ ਨੂੰ ਜਾਣਨ ਦੀ ਅਤੇ ਉਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਾਰਨ ਦੱਸਣ ਜਾ ਰਹੇ ਹਾਂ ਜਿਸ ਨਾਲ ਔਰਤਾਂ ਰਿਲੇਸ਼ਨਸ਼ਿਪ 'ਚ ਅਸਹਿਜ ਮਹਿਸੂਸ ਕਰਦੀਆਂ ਹਨ।
1. ਤੁਹਾਡਾ ਆਪਣੀ ਪੁਰਾਣੀ ਗਰਲਫ੍ਰੈਂਡ ਨਾਲ ਗੱਲ ਕਰਨਾ
ਕਈ ਵਾਰ ਬ੍ਰੇਕਅੱਪ ਦੇ ਬਾਅਦ ਵੀ ਤੁਸੀ ਆਪਣੀ ਐਕਸ ਗਰਲਫ੍ਰੈਂਡ ਨਾਲ ਦੋਸਤੀ ਦਾ ਰਿਸ਼ਤਾ ਰੱਖਦੇ ਹੋ ਪਰ ਤੁਹਾਡੀ ਇਸੇ ਗੱਲ ਨੂੰ ਲੈ ਕੇ ਤੁਹਾਡੀ ਗਰਲਫ੍ਰੈਂਡ ਅਸਹਿਜ ਮਹਿਸੂਸ ਕਰਦੀ ਹੈ। ਤੁਹਾਡਾ ਪੁਰਾਣੀ ਗਰਲਫ੍ਰੈਂਡ ਨਾਲ ਗੱਲ ਕਰਨਾ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
2. ਤੁਹਾਡਾ ਉਨ੍ਹਾਂ ਨੂੰ ਅਨਦੇਖਿਆ ਕਰਨਾ
ਗੱਲ ਚਾਹੇ ਜੋ ਵੀ ਹੋਵੇ ਪਰ ਆਪਣੀ ਗਰਲਫ੍ਰੈਂਡ ਨੂੰ ਇਗਨੋਰ ਨਾ ਕਰੋ। ਇਸ ਨਾਲ ਉਨ੍ਹਾਂ ਦੇ ਮਨ 'ਚ ਅਸੁਰੱਖਿਅਤਾ ਦੀ ਭਾਵਨਾ ਆ ਜਾਂਦੀ ਹੈ। ਆਪਣੇ ਪਾਰਟਨਰ ਨੂੰ ਨਜ਼ਰਅੰਦਾਜ਼ ਕਰਨ ਨਾਲ ਉਨ੍ਹਾਂ ਦੇ ਮਨ 'ਚ ਤੁਹਾਡੀ ਇਮਾਨਦਾਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਜਾਂਦੇ ਹਨ।
3. ਪਹਿਲਾਂ ਧੋਖਾ ਮਿਲਣ ਕਾਰਨ
ਜੇ ਉਨ੍ਹਾਂ ਨੂੰ ਪਹਿਲਾਂ ਵੀ ਆਪਣੇ ਪਾਰਟਨਰ ਤੋਂ ਧੋਖਾ ਮਿਲ ਚੁਕਿਆ ਹੋਵੇ ਤਾਂ ਉਹ ਤੁਹਾਨੂੰ ਲੈ ਕੇ ਥੋੜ੍ਹਾ ਜਿਹਾ ਅਸਹਿਜ ਹੀ ਰਹਿੰਦੀ ਹੈ। ਉਂਝ ਤਾਂ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਪਰ ਅਜਿਹਾ ਵਿਵਹਾਰ ਹੋਣ 'ਤੇ ਉਹ ਬਿਖਰ ਜਾਂਦੀ ਹੈ। ਉਸ ਨੂੰ ਲੱਗਦਾ ਹੈ ਕਿ ਜੋ ਪਿਆਰ ਅਤੇ ਵਿਸ਼ਵਾਸ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਪੂਰਾ ਕਰਨ ਲਈ ਦਿੱਤਾ ਸੀ ਉਹ ਰਿਸ਼ਤੇ ਨੂੰ ਬਿਹਤਰ ਨਹੀਂ ਬਣਾ ਪਾਇਆ। ਇਨ੍ਹਾਂ ਸਵਾਲਾਂ ਦੀ ਵਜ੍ਹਾ ਨਾਲ ਉਹ ਅਸੁਰੱਖਿਅਤ ਅਤੇ ਦੁੱਖੀ ਮਹਿਸੂਸ ਕਰਦੀ ਹੈ।
4. ਭਰੋਸਾ ਅਤੇ ਵਿਸ਼ਵਾਸ
ਹਰ ਰਿਸ਼ਤਾ ਭਰੋਸੇ ਅਤੇ ਪਿਆਰ 'ਤੇ ਟਿਕਿਆ ਹੁੰਦਾ ਹੈ ਔਰਤਾਂ ਦਾ ਵਿਸ਼ਵਾਸ ਆਪਣੇ ਪਾਰਟਨਰ ਲਈ ਇਨ੍ਹਾ ਮਜ਼ਬੂਤ ਹੁੰਦਾ ਹੈ ਕਿ ਉਹ ਆਪਣੇ ਸਾਰੇ ਰਾਜ ਉਨ੍ਹਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੰਦੀਆਂ ਹੈ ਪਰ ਜਦੋਂ ਉਸ ਦਾ ਭਰੋਸਾ ਟੁੱਟਦਾ ਹੈ ਤਾਂ ਉਹ ਅਸੁਰੱਖਿਅਤ ਮਹਿਸੂਸ ਕਰਦੀ ਹੈ।
5. ਤੁਹਾਡਾ ਗੱਲਾਂ ਲੁਕਾਉਣਾ
ਹਰ ਕਿਸੇ ਦੀ ਲਾਈਫ 'ਚ ਕੋਈ ਨਾ ਕੋਈ ਸਿਕ੍ਰੇਟ ਤਾਂ ਹੁੰਦਾ ਹੀ ਹੈ ਪਰ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਪਾਰਟਨਰ ਨੂੰ ਦੱਸ ਦੇਣੀਆਂ ਚੰਗੀਆਂ ਹੁੰਦੀਆਂ ਹਨ। ਜਦੋਂ ਤੁਹਾਡੀ ਕੋਈ ਗੱਲ ਉਸ ਨੂੰ ਤੀਜੇ ਵਿਅਕਤੀ ਤੋਂ ਪਤਾ ਲੱਗਦੀ ਹੈ ਤਾਂ ਉਸ ਦੇ ਮਨ 'ਚ ਸ਼ੱਕ ਪੈਦਾ ਹੋ ਜਾਂਦਾ ਹੈ ਜੋ ਕਿ ਤੁਹਾਡੇ ਸਫਾਈ ਦੇਣ 'ਤੇ ਵੀ ਨਹੀਂ ਜਾਂਦਾ। ਇਸ ਦੇ ਬਾਅਦ ਉਹ ਤੁਹਾਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਨ ਲੱਗਦੀ ਹੈ।