ਘਰ ''ਚ ਦਾਖਲ ਹੋ ਕੇ ਕੁੱਟਮਾਰ ਤੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ''ਚ ਕੇਸ ਦਰਜ

05/27/2018 5:11:34 AM

ਫਗਵਾੜਾ (ਹਰਜੋਤ)— ਪਿੰਡ ਨੰਗਲ ਸਪਰੋੜ ਵਿਖੇ ਇਕ ਘਰ 'ਚ ਦਾਖਲ ਹੋ ਕੇ ਘਰ ਮਾਲਕ ਅਤੇ ਉਸ ਦੇ ਭਰਾ ਦੀ ਗੰਭੀਰ ਕੁੱਟਮਾਰ ਕਰਨ ਅਤੇ ਉਸ ਦੀ ਪਤਨੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸਦਰ ਪੁਲਸ ਨੇ ਕਰੀਬ ਅੱਧੀ ਦਰਜਨ ਵਿਅਕਤੀਆਂ ਖਿਲਾਫ ਧਾਰਾ 307, 324, 452, 354, 506, 120-ਬੀ, 148, 149 ਅਧੀਨ ਕੇਸ ਦਰਜ ਕੀਤਾ ਹੈ।  ਸ਼ਿਕਾਇਤ ਕਰਤਾ ਸਰੋਚ ਰਾਣੀ ਪਤਨੀ ਜਸਵਿੰਦਰ ਸਿੰਘ ਵਾਸੀ ਨੰਗਲ ਮੱਝਾਂ ਨੇ ਦਰਜ ਕਰਵਾਈ ਰਿਪੋਰਟ 'ਚ ਕਿਹਾ ਕਿ ਉਸ ਦਾ ਪਤੀ ਜਸਵਿੰਦਰ ਸਿੰਘ, ਜੇਠ ਪਰਮਜੀਤ ਅਤੇ ਉਹ ਖੁਦ ਘਰ 'ਚ ਮੌਜੂਦ ਸੀ ਤਾਂ ਉਕਤਾਨ ਦੋਸ਼ੀਆਂ ਨੇ ਘਰ 'ਚ ਦਾਖਲ ਹੋ ਕੇ ਉਸ ਦੇ ਪਤੀ ਅਤੇ ਜੇਠ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੇ ਗੁੱਟ 'ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੇ ਜਿਨ੍ਹਾਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ 'ਚ ਬੂਟਾ ਪੁੱਤਰ ਸੋਮ ਲਾਲ, ਧਰਮਿੰਦਰ ਸਿੰਘ ਉਰਫ ਧਿੰਦੀ ਪੁੱਤਰ ਜਗਤਾਰ ਸਿੰਘ ਅਤੇ ਤਿੰਨ-ਚਾਰ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।