ਇਨ੍ਹਾਂ ਆਸਾਨ ਨੁਸਖਿਆਂ ਨਾਲ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰੋ ਸਾਫ

05/26/2018 5:34:51 PM

ਨਵੀਂ ਦਿੱਲੀ— ਘਰ ਦੀਆਂ ਛੋਟੀ-ਛੋਟੀ ਚੀਜ਼ਾਂ ਨੂੰ ਸਾਫ ਕਰਨ 'ਚ ਬਹੁਤ ਸਮਾਂ ਲੱਗ ਜਾਂਦਾ ਹੈ ਪਰ ਫਿਰ ਵੀ ਉਹ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੀਆਂ। ਇਸ ਨਾਲ ਸਮੇਂ ਬਰਬਾਦ ਹੁੰਦਾ ਹੈ ਅਤੇ ਸਾਰੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਦੂਜੇ ਮਹਿੰਗੇ ਪ੍ਰਾਡਕਟ ਦਾ ਖਰਚਾ ਵਧ ਜਾਂਦਾ ਹੈ। ਅਜਿਹੀ ਹਾਲਤ 'ਚ ਤੁਸੀਂ ਆਪਣੇ ਘਰ 'ਚ ਹੀ ਮੋਜੂਦ ਚੀਜ਼ਾਂ ਨਾਲ ਘਰ ਦੀਆਂ ਚੀਜ਼ਾਂ ਨੂੰ ਸਾਫ ਕਰ ਸਕਦੇ ਹੋ। ਇਸ ਨਾਲ ਜ਼ਿਆਦਾ ਮਿਹਨਤ ਵੀ ਨਹੀਂ ਕਰਨਾ ਪਵੇਗੀ ਅਤੇ ਸਮਾਂ ਵੀ ਬਰਬਾਦ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਘਰ ਦੀਆਂ ਚੀਜ਼ਾਂ ਨੂੰ ਸਾਫ ਕਰਨ ਦੇ ਅਸਾਨ ਨੁਸਖੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਵਾਸ਼ਿੰਗ ਮਸ਼ੀਨ
ਵਾਸ਼ਿੰਗ ਮਸ਼ੀਨ ਨੂੰ ਸਾਫ ਕਰਨ ਲਈ ਮਹਿੰਗੇ ਪ੍ਰਾਡਕਟ ਦੀ ਵਰਤੋਂ ਕਰਨ ਦੀ ਬਜਾਏ ਸਿਰਕੇ ਦੀ ਵਰਤੋਂ ਕਰੋ। ਕੱਪੜੇ ਧੋਣ ਵਾਲੇ ਖਾਨੇ 'ਚ ਵਾਸ਼ਿੰਗ ਪਾਊਡਰ ਪਾਓ ਮਸ਼ੀਨ ਨੂੰ ਚਲਾ ਦਿਓ। ਇਸ ਦੇ ਨਾਲ ਉਹ ਚਮਕ ਜਾਵੇਗੀ।
2. ਨਹਾਉਣ ਵਾਲੇ ਟੱਬ ਦੀ ਸਫਾਈ
ਨਹਾਉਣ ਵਾਲੇ ਟੱਬ ਨੂੰ ਸਾਫ ਕਰਨ ਲਈ ਸਿਰਕੇ ਨੂੰ ਗਰਮ ਕਰ ਲਓ। ਫਿਰ ਇਸ 'ਚ ਸਲੋਸ਼ਨ ਮਿਲਾ ਕੇ ਸਪ੍ਰੇ ਬੋਤਲ 'ਚ ਪਾ ਦਿਓ। ਸਿਰਕੇ ਨੂੰ ਟੱਬ 'ਚ ਪਾ ਕੇ 30 ਮਿੰਟਾਂ ਦੇ ਲਈ ਇੰਝ ਹੀ ਛੱਡ ਦਿਓ। ਫਿਰ ਇਸ ਨੂੰ ਸਪੰਜ ਨਾਲ ਸਾਫ ਕਰੋ। ਇਸ ਨਾਲ ਟੱਬ ਇੱਕਦਮ ਸਾਫ ਹੋ ਜਾਵੇਗਾ।
3. ਖਿੜਕੀਆਂ ਨੂੰ ਕਰੋ ਸਾਫ
ਖਿੜਕੀ ਦੇ ਕਿਨਾਰਿਆਂ ਨੂੰ ਸਾਫ ਕਰਨ ਦੇ ਲਈ ਬੇਕਿੰਗ ਸੋਡਾ ਕਾਫੀ ਲਾਭਕਾਰੀ ਹੈ। ਬੇਕਿੰਗ ਸੋਡੇ ਨੂੰ ਵਿਨੇਗਰ 'ਚ ਮਿਲਾ ਕੇ ਖਿੜਕੀਆਂ ਦੇ ਕਿਨਾਰਿਆਂ 'ਤੇ ਛਿੜਕੋ। ਫਿਰ ਇਸ ਨੂੰ 10-15 ਮਿੰਟਾਂ ਦੇ ਲਈ ਇੰਝ ਹੀ ਰਹਿਣ ਦਿਓ। ਇਸ ਨਾਲ ਖਿੜਕੀ 'ਤੇ ਲਗਾ ਜੰਗ ਵੀ ਸਾਫ ਹੋ ਜਾਵੇਗਾ। ਪੇਪਰ ਜਾਂ ਤੋਲਿਏ ਨਾਲ ਇਸ ਨੂੰ ਸਾਫ ਕਰ ਲਓ।
4. ਖਿਡੋਣੇ ਧੋਣ ਦਾ ਤਰੀਕਾ
ਬੱਚੇ ਦੇ ਖਿਡੋਣਿਆਂ ਨੂੰ ਸਾਫ ਕਰਨ ਲਈ ਰੋਜ਼ ਤਾਂ ਸਮਾਂ ਨਹੀਂ ਮਿਲਦਾ ਇਸ ਲਈ ਇਸ ਨੂੰ ਮਸ਼ੀਨ 'ਚ ਪਾ ਕੇ ਨਹੀਂ ਧੋਤਾ ਜਾ ਸਕਦਾ। ਇਸ ਲਈ ਖਿਡੋਣਿਆਂ ਨੂੰ ਨੈੱਟ ਦੇ ਵਾਸ਼ਬੈਗ 'ਚ ਪਾਓ ਅਤੇ ਉਸ ਨੂੰ ਸਾਫ ਕਰੋ।
5. ਫਰਨੀਚਰ 'ਤੇ ਲੱਗੇ ਦਾਗ
ਕਈ ਵਾਰ ਲੱਕੜ ਦੇ ਫਰਨੀਚਰ 'ਤੇ ਕੋਈ ਦਾਗ ਲੱਗ ਜਾਂਦਾ ਹੈ। ਜੋ ਅਸਾਨੀ ਨਾਲ ਹੱਟਣ ਦਾ ਨਾਂ ਨਹੀਂ ਲੈਂਦਾ ਤਾਂ ਇਸ ਲਈ ਹੇਅਰ ਸਪ੍ਰੇ ਜਾਂ ਬਦਬੂ ਦੂਰ ਕਰਨ ਵਾਲਾ ਸਪ੍ਰੇ ਕਰੋ। ਫਿਰ ਸਾਫ ਪਾਣੀ ਨਾਲ ਧੋ ਲਓ। ਇਸ ਨਾਲ ਦਾਗ ਅਸਾਨੀ ਨਾਲ ਸਾਫ ਹੋ ਜਾਣਗੇ।
6. ਮਾਈਕਰੋਵੇਵ ਨੂੰ ਕਰੋ ਸਾਫ
ਸਿਰਫ 5 ਮਿੰਟਾਂ 'ਚ ਮਾਇਕਰੋਵੇਵ ਦੀ ਸਫਾਈ ਕਰੋ। ਨਿੰਬੂ ਨੂੰ ਅੱਧਾ ਕੱਟ ਕੇ ਉਸਦਾ ਰਸ ਕੱਢ ਲਓ। ਫਿਰ ਉਸ 'ਚ ਦਾਲਚੀਨੀ ਪਾਊਡਰ ਪਾ ਦਿਓ। ਹੁਣ ਇਸ ਕੱਪ ਨੂੰ ਮਾਈਕਰੋਵੇਵ 'ਚ ਰੱਖੋ ਅਤੇ 5-10 ਮਿੰਟ ਦੇ ਲਈ ਸਭ ਤੋਂ ਘੱਟ ਤਾਪਮਾਨ ਦੀ ਸੈਟਿੰਗ 'ਚ ਚਲਾਓ। ਇਸ ਨਾਲ ਮਾਇਕਰੋਵੇਵ ਦੀ ਬਦਬੂ ਦੂਰ ਹੋ ਜਾਵੇਗੀ।