ਜਦੋਂ ਵਿਰਾਟ ਕੋਹਲੀ ਨੂੰ ਮਿਲੀ ਖ਼ੂਨ ਨਾਲ ਲਿਖੀ ਚਿੱਠੀ, ਕਪਤਾਨ ਨੇ ਸੁਣਾਈ ਕਹਾਣੀ

05/03/2018 4:44:05 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫੈਂਸ ਫਾਲੋਇੰਗ ਕਾਫੀ ਹੈ। ਦੇਸ਼ ਹੀ ਨਹੀਂ ਸਗੋਂ ਦੁਨੀਆ 'ਚ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਵਿਰਾਟ ਦਾ ਜਾਦੂ ਉਨ੍ਹਾਂ ਦੇ ਫੈਂਸ ਦੇ ਸਿਰ ਚੜ੍ਹ ਕੇ ਬੋਲਦਾ ਹੈ। ਅਸੀਂ ਅੱਜ ਤੁਹਾਨੂੰ ਦਸਣ ਜਾ ਰਹੇ ਹਾਂ ਵਿਰਾਟ ਕੋਹਲੀ ਦੇ ਅਜਿਹੇ ਕ੍ਰੇਜ਼ੀ ਫੈਨ ਬਾਰੇ ਜਿਸ ਨੇ ਕੋਹਲੀ ਨੂੰ ਖ਼ੂਨ ਨਾਲ ਚਿੱਠੀ ਲਿਖੀ। ਇਸ ਗੱਲ ਦਾ ਖੁਲ੍ਹਾਸਾ ਖੁਦ ਟੀਮ ਇੰਡੀਆ ਦੇ ਕਪਤਾਨ ਨੇ ਇਕ ਇੰਟਰਵਿਊ 'ਚ ਕੀਤਾ।

ਵਿਰਾਟ ਨੇ ਇਰੋਸ ਨਾਓ ਨੂੰ ਦਿੱਤੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਜਦੋਂ ਮੈਂ ਦਿੱਲੀ 'ਚ ਸੀ, ਤਾਂ ਮੈਨੂੰ ਖ਼ੂਨ ਨਾਲ ਲਿਖੀ ਇਕ ਚਿੱਠੀ ਮਿਲੀ  ਸੀ। ਕੋਹਲੀ ਨੇ ਕਿਹਾ ਕਿ ਇਕ ਦਿਨ ਮੈਂ ਆਪਣੀ ਕਾਰ ਤੋਂ ਜਾ ਰਿਹਾ ਸੀ। ਉਸੇ ਸਮੇਂ ਕਿਸੇ ਨੇ ਆਟੋਗ੍ਰਾਫ ਦੇ ਲਈ ਸ਼ੀਸ਼ੇ 'ਚ ਹੱਥ ਪਾਇਆ। ਕਾਗਜ਼ ਮੈਨੂੰ ਦਿੱਤਾ ਅਤੇ ਗ਼ਾਇਬ ਹੋ ਗਿਆ। ਮੈਂ ਉਸ ਨੂੰ ਸਹੀ ਢੰਗ ਨਾਲ ਦੇਖ ਵੀ ਨਹੀਂ ਸਕਿਆ ਸੀ ਕਿ ਉਹ ਕੌਣ ਹੈ ਅਤੇ ਇਹ ਚੀਜ਼ ਕਿੱਥੋਂ ਆਈ। ਉਸ 'ਤੇ ਉਸ ਦਾ ਨਾਂ ਲਿਖਿਆ ਹੋਇਆ ਸੀ। ਮੈਂ ਉਸ ਚਿੱਠੀ ਨੂੰ ਤੁਰੰਤ ਆਪਣੇ ਬਾਡੀਗਾਰਡ ਨੂੰ ਦਿੱਤੀ । ਕੋਹਲੀ ਨੇ ਕਿਹਾ ਕਿ ਇਹ ਬਹੁਤ ਅਜੀਬ ਅਤੇ ਡਰਾਉਣ ਵਾਲਾ ਸੀ।

ਵਿਰਾਟ ਕੋਹਲੀ ਨੇ ਦੱਸਿਆ ਕਿ ਆਈ.ਪੀ.ਐੱਲ. ਜਿਹੇ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਨੂੰ ਕਈ ਜਗ੍ਹਾ 'ਤੇ ਲਗਾਤਾਰ ਸਫਰ ਕਰਨਾ ਪੈਂਦਾ ਹੈ। ਇਸ ਦੌਰਾਨ ਫੈਂਸ ਨਾਲ ਮੁਲਾਕਾਤ ਵੀ ਹੋ ਜਾਂਦੀ ਹੈ। ਇਕ ਵਾਰ ਉਡਾਣ ਦੇ ਦੌਰਾਨ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕੋਹਲੀ ਨੇ ਕਿਹਾ- ਮੈਂ ਫਲਾਈਟ 'ਚ ਸੀ। ਇਹ ਆਈ.ਪੀ.ਐੱਲ. ਦੇ ਦੌਰਾਨ ਦੀ ਗੱਲ ਹੈ, ਮੈਂ ਹੈੱਡਫੋਨ ਲਗਾ ਕੇ ਸੋਇਆ ਹੋਇਆ ਸੀ। ਆਪਣੀ ਗੋਦ 'ਚ ਇਕ ਬੱਚੇ ਨੂੰ ਪ੍ਰਾਪਤ ਕਰਕੇ ਮੈਂ ਜਾਗ ਗਿਆ, ਕੋਈ ਵਿਅਕਤੀ ਮੇਰੇ ਹੱਥ ਨੂੰ ਵੀ ਛੂਹ ਰਿਹਾ ਸੀ ਅਤੇ ਦੂਜਾ ਵਿਅਕਤੀ ਸੈਲਫੀ ਲੈ ਰਿਹਾ ਸੀ। ਵਿਰਾਟ ਨੇ ਕਿਹਾ ਕਿ ਮੈਂ ਚਸ਼ਮਾ ਲਗਾਇਆ ਹੋਇਆ ਸੀ, ਇਸ ਕਰਕੇ ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਨੂੰ ਵੇਖ ਰਿਹਾ ਹਾਂ। ਇਸ ਲਈ ਹਕੀਕਤ ਇਹ ਸੀ ਕਿ ਮੈਂ ਸੋ ਰਿਹਾ ਸੀ।