ਅਮਰੀਕਾ : ਸਿੱਖ ਨੌਜਵਾਨ ''ਤੇ ਲੱਗੇ ਫਾਇਰਿੰਗ ਦੇ ਦੋਸ਼

05/25/2018 3:52:28 PM

ਨਿਊਯਾਰਕ (ਏਜੰਸੀ)- ਲੰਘੇ ਫਰਵਰੀ ਮਹੀਨੇ ਇਕ ਸਿੱਖ ਨੌਜਵਾਨ ਉੱਤੇ ਫਾਇਰਿੰਗ ਕਰਨ ਅਤੇ ਇਕ ਵਿਅਕਤੀ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਲੱਗੇ ਹਨ। ਪੁਲਸ ਵਲੋਂ ਉਸ ਨੂੰ ਜੂਨ ਮਹੀਨੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗ।
ਜਾਣਕਾਰੀ ਮੁਤਾਬਕ ਨਿਊਯਾਰਕ ਦੇ ਰਹਿਣ ਵਾਲੇ ਇਕ ਡਰਾਈਵਰ ਬਲਜੀਤ ਸਿੰਘ (25 ਸਾਲ) ਉੱਤੇ ਵਰਜੀਨੀਆ ਦੇ ਕਾਉਂਟੀ ਫੇਅਰਫੈਕਸ ਦੇ ਚੌਰਾਹੇ ਉਪਰ ਇਕ ਵਿਅਕਤੀ ਉੱਤੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਬੁੱਧਵਾਰ ਨੂੰ ਆਈ ਇਕ ਖਬਰ ਮੁਤਾਬਕ ਬਲਜੀਤ ਸਿੰਘ (25 ਸਾਲ), ਜੋ ਕਿ ਕੁਈਨਜ਼ ਦਾ ਰਹਿਣ ਵਾਲਾ ਹੈ, ਨੇ ਆਪਣੀ ਕਾਰ ਅੱਗੇ ਖੜੇ ਵਾਹਨ ਨੂੰ ਟੱਕਰ ਮਾਰੀ ਅਤੇ ਉਸ ਨੂੰ ਧਕੇਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਹਾਂ ਵਿਚਕਾਰ ਫਾਈਰਿੰਗ ਵੀ ਹੋਈ। ਜਾਂਚ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੀੜਤ ਨੇ ਉਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਸਿੰਘ ਵਲੋਂ ਫਾਇਰਿੰਗ ਕੀਤੀ ਗਈ ਤੇ ਆਪਣੀ ਕਾਰ ਨਾਲ ਉਸ ਨੂੰ ਟੱਕਰ ਵੀ ਮਾਰੀ ਗਈ। ਹਾਦਸੇ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਪਤਾ ਲਗਾਇਆ ਕਿ ਸਿੰਘ ਦੀ ਕਾਰ ਨਿਊਯਾਰਕ ਦੀ ਇਕ ਏਜੰਸੀ ਵਲੋਂ ਕਿਰਾਏ ਉੱਤੇ ਲਈ ਗਈ ਹੈ। ਰਿਕਾਰਡ ਮੁਤਾਬਕ ਸਿੰਘ ਨੇ ਇਹ ਕਾਰ 9 ਫਰਵਰੀ ਨੂੰ ਸਵੇਰੇ 8-23 ਕਿਰਾਏ ਉੱਤੇ ਲਈ ਅਤੇ ਅਗਲੇ ਦਿਨ 10 ਫਰਵਰੀ ਨੂੰ ਕਾਰ ਮੋੜਨੀ ਸੀ ਪਰ ਇਸ ਤੋਂ ਪਹਿਲਾਂ ਹੀ ਰਾਤ ਨੂੰ ਇਹ ਘਟਨਾ ਵਾਪਰ ਗਈ। ਜਾਂਚ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਸਿੰਘ ਦੀ ਕਾਰ 755 ਮਾਈਲ ਤੱਕ ਚੱਲੀ ਹੈ। ਪੁਲਸ ਵਲੋਂ ਅਜੇ ਤੱਕ ਹਮਲੇ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਹੈ। ਫਰਵਰੀ ਦੀ ਘਟਨਾ ਤੋਂ ਬਾਅਦ ਮਾਰਚ' ਚ ਸਿੰਘ 'ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਇਕ ਕਿਰਾਏ ਦੇ ਵਾਹਨ 'ਚ ਜ਼ਖਮੀ ਹੋਣ ਅਤੇ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਪੁਲਸ ਵਲੋਂ ਉਸ ਨੂੰ ਜੂਨ ਮਹੀਨੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।