ਅਣਪਛਾਤੇ ਵਿਅਕਤੀ ਦੀ ਸਿਵਲ ਹਸਪਤਾਲ ’ਚ ਮੌਤ

05/18/2018 1:09:46 AM

ਤਪਾ ਮੰਡੀ,   (ਹਰੀਸ਼)–  ਬਰਨਾਲਾ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਘੁੰਨਸ ਦੀ ਡਰੇਨ ਦੀ ਪਟਡ਼ੀ ਨੇੜੇ ਇਕ ਅੱਧਖੜ ਉਮਰ ਦੇ ਵਿਅਕਤੀ ਦੇ ਤਡ਼ਫਣ ਦੀ ਸੂਚਨਾ ਐਂਬੂਲੈਂਸ ਨੰ. 108 ਦੇ ਡਰਾਈਵਰ ਹਰਜਿੰਦਰ ਸਿੰਘ ਭੱਟੀ, ਈ. ਐੱਮ. ਟੀ. ਪ੍ਰਦੀਪ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਉਕਤ  ਅਣਪਛਾਤੇ ਵਿਅਕਤੀ ਨੂੰ ਤਪਾ ਦੇ ਸਿਵਲ ਹਸਪਤਾਲ ਵਿਖੇ ਲਿਅਾਂਦਾ, ਜਿੱਥੇ ਸਬੰਧਤ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਉਸ ਦੇ ਵਾਰਸਾਂ ਦਾ ਪਤਾ ਨਾ ਲੱਗਣ ’ਤੇ ਵੀ ਉਸ ਨੂੰ ਸਿਵਲ ਹਸਪਤਾਲ ਹੀ ਜ਼ੇਰੇ ਇਲਾਜ ਰੱਖਿਆ ਗਿਆ ਪਰ ਵੀਰਵਾਰ ਸਵੇਰ ਸਮੇਂ ਕਰੀਬ 6 ਵਜੇ ਉਸ ਦੀ ਮੌਤ ਹੋ ਗਈ। 
ਜਦੋਂ ਇਸ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ  ਉਨ੍ਹਾਂ ਨੇ ਕਿਹਾ ਕਿ  ਮ੍ਰਿਤਕ  ਦੀ  ਪਛਾਣ ਲਈ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਅਾਂ ਵਿਚ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਫਿਲਹਾਲ  ਲਾਸ਼  ਸਿਵਲ ਹਸਪਤਾਲ ਬਰਨਾਲਾ ਵਿਖੇ 72 ਘੰਟਿਅਾਂ ਲਈ ਪਛਾਣ ਵਾਸਤੇ ਰੱਖੀ ਗਈ ਹੈ।