ਆਰਸੇਨਲ ਨੇ ਉਨਾਈ ਇਮੇਰੀ ਨੂੰ ਨਵਾਂ ਮੁੱਖ ਕੋਚ ਬਣਾਇਆ

05/23/2018 5:28:27 PM

ਲੰਡਨ (ਬਿਊਰੋ)— ਆਰਸੇਨਲ ਨੇ ਪੈਰਿਸ ਸੇਂਟ ਜਰਮਨੇ (ਪੀ.ਐੱਸ.ਜੀ.) ਦੇ ਸਾਬਕਾ ਕੋਚ ਉਨਾਈ ਇਮੇਰੀ ਨੂੰ ਅੱਜ ਆਪਣਾ ਮੁੱਖ ਕੋਚ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਕਲੱਬ 'ਚ ਨਵੀਂ ਜਾਨ ਭਰਨ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਪ੍ਰੀਮੀਅਰ ਲੀਗ ਦੇ ਆਪਣੇ ਮੁਕਾਬਲੇਬਾਜ਼ ਕਲੱਬਾਂ ਤੋਂ ਪਿਛੜ ਗਿਆ ਹੈ। 

ਮੌਜੂਦਾ ਸੈਸ਼ਨ 'ਚ ਪੀ.ਐੱਸ.ਜੀ. ਦੇ ਨਾਲ ਘਰੇਲੂ ਪੱਧਰ 'ਤੇ ਤਿਹਰਾ ਖਿਤਾਬ ਹਾਸਲ ਕਰਨ ਵਾਲੇ ਸਪੇਨ ਦੇ ਇਮੇਰੀ ਇਸ ਹਫਤੇ ਦੀ ਸ਼ੁਰੂਆਤ 'ਚ ਉਸ ਸਮੇਂ ਆਰਸੀਨ ਵੇਂਗਰ ਦੀ ਜਗ੍ਹਾ ਲੈਣ ਦੇ ਪ੍ਰਮੱਖ ਦਾਅਵੇਦਾਰ ਬਣ ਗਏ ਜਦੋਂ ਪਤਾ ਲੱਗ ਕਿ ਆਰਸੇਨਲ ਦੇ ਸਾਬਕਾ ਕਪਤਾਨ ਮਿਕੇਲ ਅਰਤੇਤਾ ਐਮੀਰੇਟਸ 'ਚ ਅਹੁਦੇ ਦੀ ਦੌੜ 'ਚ ਹਨ। ਵੇਂਗਰ ਨੇ 22 ਸਾਲ ਦੇ ਕਲੱਬ ਦੇ ਪ੍ਰਮੁੱਖ ਰਹਿਣ ਦੇੱ ਬਾਅਦ ਸੈਸ਼ਨ ਦੇ ਅੰਤ 'ਚ ਟੀਮ ਦਾ ਸਾਥ ਛੱਡ ਦਿੱਤਾ।