ਟੋਇਟਾ ਅਤੇ ਸੁਜ਼ੂਕੀ ਨੇ ਕੀਤਾ ਭਾਗੀਦਾਰੀ ਦਾ ਵਿਸਥਾਰ

05/26/2018 10:04:02 PM

ਨਵੀਂ ਦਿੱਲੀ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਅਤੇ ਸੁਜ਼ੂਕੀ ਨੇ ਆਪਣੀ ਭਾਗੀਦਾਰੀ ਦਾ ਭਾਰਤ 'ਚ ਦਾਇਰਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਟੋਇਟਾ ਕਿਰਲੋਸਕਰ ਮੋਟਰ ਭਾਰਤ 'ਚ ਸੁਜ਼ੂਕੀ ਵਿਕਸਿਤ ਮਾਡਲਾਂ ਨੂੰ ਬਣਾ ਸਕਦੀ ਹੈ ਜਿਨ੍ਹਾਂ ਨੂੰ ਉਹ ਆਪਣੇ-ਆਪਣੇ ਬ੍ਰਾਂਡ ਨੈੱਟਵਰਕ ਦੇ ਜ਼ਰੀਏ ਵੇਚੇਗੀ।
ਇਸ ਮੁਤਾਬਕ ਟੋਇਟਾ ਮੋਟਰ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਤਕਨਾਲੋਜੀ ਵਿਕਾਸ, ਵਾਹਨ ਨਿਰਮਾਣ ਅਤੇ ਬਾਜ਼ਾਰ ਵਿਕਾਸ ਦੇ ਖੇਤਰ 'ਚ ਨਵੀਂ ਸਯੁੰਕਤ ਪ੍ਰੋਜਾਕੈਟ 'ਤੇ ਵਿਚਾਰ ਕਰਨ ਦੀ ਸਹਿਮਤੀ ਜਤਾਈ ਹੈ।
ਟੋਇਟਾ ਅਤੇ ਸੁਜ਼ੂਕੀ ਨੇ ਮਾਰਚ 'ਚ ਭਾਰਤੀ ਬਾਜ਼ਾਰ 'ਚ ਇਕ ਦੂਜੇ ਨੂੰ ਹਾਈਬ੍ਰਿਡ ਅਤੇ ਹੋਰ ਵਾਹਨਾਂ ਦੀ ਸਪਲਾਈ ਦਾ ਮੂਲ ਸਮਝੌਤਾ ਕੀਤਾ ਸੀ। ਇਸ ਮੁਤਾਬਕ ਇਹ ਕੰਪਨੀਆਂ ਟੋਇਟਾ ਅਤੇ ਡੇਂਸੋ ਕਾਰਪੋਰੇਸਸ਼ਨ ਦੁਬਾਰਾ ਬਣਾਏ ਜਾਣ ਵਾਲੇ ਇਕ ਕੰਪੈਕਟ ਪਾਵਰਟਰੇਨ ਲਈ ਤਕਨੀਤੀ ਸਹਾਇਤਾ ਦੇਣ 'ਤੇ ਵੀ ਚਰਚਾ ਕਰੇਗੀ।