OMG! ਪਹਾੜਾਂ ''ਤੇ ਬਣੇ ਇਸ ਹੋਟਲ ''ਚ ਜਾਣ ਲਈ ਚੜਨੀਆਂ ਪੈਣਗੀਆਂ 60000 ਪੌੜੀਆਂ

05/20/2018 1:28:18 PM

ਮੁੰਬਈ (ਬਿਊਰੋ)— ਦੂਜੇ ਸ਼ਹਿਰਾਂ 'ਚ ਘੁੰਮਣ ਜਾਨ ਵਾਲੇ ਲੋਕ ਹੋਟਲਾਂ 'ਚ ਰਹਿੰਣਾ ਪਸੰਦ ਕਰਦੇ ਹਨ। ਦੁਨੀਆਭਰ ਦੇ ਬਹੁਤ ਸਾਰੇ ਹੋਟਲ ਆਪਣੀ ਖੂਬਸੂਰਤ ਵਨਾਵਟ ਦੇ ਨਾਲ-ਨਾਲ ਟੇਸਟੀ ਭੋਜਨ ਲਈ ਵੀ ਮਸ਼ਹੂਰ ਹੈ। ਟਰੈਵਲਿੰਗ ਦੌਰਾਨ ਤੁਸੀਂ ਵੀ ਕਈ ਹੋਟਲਸ 'ਚ ਰੁੱਕੇ ਹੋਵੋਗੇ ਜਿੱਥੇ ਜਾਣ ਲਈ ਤੁਹਾਨੂੰ ਮਿਹਨਤ ਨਾ ਕਰਨੀ ਪਈ ਹੋਵੇ ਪਰ ਅੱਜ ਅਸੀਂ ਇਕ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਪਹੁੰਚਣ ਲਈ ਕਈ ਪੋੜ੍ਹੀਆਂ ਚੜ੍ਹਨੀਆਂ ਪੈਣਗੀਆਂ। ਤਾਂ ਆਓ ਜਾਣਦੇ ਹਾਂ ਇਸ ਹੋਲਟ ਬਾਰੇ ਕੁਝ ਹੋਰ ਦਿਲਚਸਪ ਗੱਲਾਂ ਬਾਰੇ।

ਚੀਨ ਦੇ ਹੂਆਂਗਸ਼ਾਨ ਮਾਊਂਟੇਨ 'ਤੇ ਬਣੇ ਜੈਡ ਸਕਰੀਨ ਹੋਲਟ ਤੱਕ ਜਾਣ ਲਈ ਤੁਹਾਨੂੰ ਕਰੀਬ 60000 ਪੋੜ੍ਹੀਆਂ ਚੜ੍ਹਣੀਆਂ ਪੈਂਦੀਆਂ ਹਨ। ਪਹਾੜ 'ਤੇ ਬਣੇ 60000 ਪੋੜ੍ਹੀਆਂ ਵਾਲੇ ਇਸ ਹੋਟਲ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਹੋਟਲਾਂ 'ਚ ਇਕ ਮੰਨਿਆ ਜਾਂਦਾ ਹੈ। ਕਪੱਲਸ ਲਈ ਇਹ ਹੋਟਲ ਬਹੁਤ ਹੀ ਖਾਸ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਬਣੀ ਰੋਲਿੰਗ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਸੁਖੀ ਰਹਿੰਦਾ ਹੈ। ਇਸ ਲਈ ਕਪੱਲਸ ਇੱਥੇ ਆ ਕੇ ਰੇਲਿੰਗ 'ਤੇ ਤਾਲਾ ਲਗਾਉਂਦੇ ਹਨ ਅਤੇ ਉਸ ਦੀ ਚਾਬੀ ਨੂੰ ਪਹਾੜਾਂ 'ਚ ਸੁੱਟ ਦਿੰਦੇ ਹਨ।

ਇਹ ਹੋਲਟ ਇੰਨ੍ਹਾਂ ਖੂਬਸੂਰਤ ਹੈ ਕਿ ਇਸ ਨੂੰ ਦੇਖਣ ਲਈ ਯਾਤਰੀ ਵਿਦੇਸ਼ਾਂ ਤੋਂ ਆਉਂਦੇ ਹਨ। ਰਾਤ ਨੂੰ ਇੱਥੋਂ ਦਾ ਨਜ਼ਾਰਾ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਖੂਬਸੂਰਤ ਵਾਦੀਆਂ 'ਚ ਘੁੰਮਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਥਾਂ ਤੁਹਾਡੇ ਲਈ ਬੈਸਟ ਹੈ।