ਟੋਲ ਫ੍ਰੀ ਨੰਬਰ 181 ''ਤੇ ਸਹਾਇਤਾ ਲੈ ਸਕਦੇ ਹਨ ਬਜ਼ੁਰਗ

05/26/2018 2:44:57 PM

ਅੰਮ੍ਰਿਤਸਰ, (ਨੀਰਜ)—ਜ਼ਿਲਾ ਕੰਪਲੈਕਸ ਦਫਤਰ 'ਚ ਬਜ਼ੁਰਗਾਂ ਤੇ ਸੀਨੀਅਰ ਸਿਟੀਜ਼ਨਜ਼ ਦੀ ਭਲਾਈ ਕਮੇਟੀ ਦੀ ਬੈਠਕ 'ਚ ਏ. ਡੀ. ਸੀ. ਸੁਭਾਸ਼ ਚੰਦਰ ਨੇ ਕਿਹਾ ਕਿ ਬਜ਼ੁਰਗਾਂ ਨੂੰ ਜੇਕਰ ਕੋਈ ਵੀ ਸਮੱਸਿਆ ਆਵੇ ਤਾਂ ਉਹ ਟੋਲ ਫ੍ਰੀ ਨੰਬਰ 181 'ਤੇ ਸਹਾਇਤਾ ਲੈ ਸਕਦੇ ਹਨ। ਇਸ ਤੋਂ ਇਲਾਵਾ ਜੋ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਤੇ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ ਜਾਂ ਫਿਰ ਉਨ੍ਹਾਂ ਨਾਲ ਹਿੰਸਾ ਕਰਦੇ ਹਨ ਤਾਂ ਉਹ ਪੀੜਤ ਬਜ਼ੁਰਗ ਸੀਨੀਅਰ ਸਿਟੀਜ਼ਨ ਐਕਟ 2007 ਦੀ ਵੀ ਮਦਦ ਲੈ ਸਕਦੇ ਹਨ। ਏ. ਡੀ. ਸੀ. ਨੇ ਕਿਹਾ ਕਿ ਆਪਣੇ ਮਾਪਿਆਂ ਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਸਭ ਦਾ ਧਰਮ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ।