ਮੈਡੀਕਲ ਸਟੋਰ ''ਚੋਂ ਹਜ਼ਾਰਾਂ ਦੀ ਨਕਦੀ ਚੋਰੀ

05/23/2018 2:07:16 AM

ਬਟਾਲਾ,   (ਬੇਰੀ)-  ਬੀਤੀ ਰਾਤ ਡੇਰਾ ਰੋਡ ਸਥਿਤ ਮੈਡੀਕਲ ਸਟੋਰ 'ਚੋਂ ਚੋਰਾਂ ਨੇ ਹਜ਼ਾਰਾਂ ਨਕਦੀ ਚੋਰੀ ਕਰ ਲਈ ਹੈ।
ਸਟੋਰ ਦੇ ਮਾਲਕ ਪ੍ਰਦੀਪ ਕੁਮਾਰ ਪੁੱਤਰ ਮਿਲਖੀ ਰਾਮ ਵਾਸੀ ਭੰਡਾਰੀ ਗੇਟ ਨੇ ਦੱਸਿਆ ਕਿ ਅੱਜ ਸਵੇਰੇ ਸਾਡੇ ਨੇੜੇ ਚਾਹ ਵਾਲੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਤੁਹਾਡੇ ਮੈਡੀਕਲ ਸਟੋਰ ਦੀ ਉਪਰ ਵਾਲੀ ਸਾਈਡ ਤੋਂ ਗਰਿੱਲ ਅਤੇ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਹਨ। ਜਦੋਂ ਅਸੀਂ ਆਪਣੇ ਸਟੋਰ 'ਤੇ ਪਹੁੰਚੇ ਤਾਂ ਅੰਦਰ ਜਾ ਕੇ ਦੇਖਿਆ ਕਿ ਚੋਰ ਸਟੋਰ ਵਿਚੋਂ 2 ਗਲਿਆਂ 'ਚੋਂ 30 ਹਜ਼ਾਰ ਦੇ ਕਰੀਬ ਨਕਦੀ, ਸੀ. ਸੀ. ਟੀ. ਵੀ. ਕੈਮਰੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਸੀ, ਜਿਸ ਸੰਬੰਧੀ ਅਸੀਂ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਸ਼ਵਾਮਿੱਤਰ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸੰਬੰਧੀ ਐੱਸ. ਐੱਚ. ਓ. ਵਿਸ਼ਵਾ ਮਿੱਤਰ ਨੇ ਦੱਸਿਆ ਕਿ ਮੈਡੀਕਲ ਸਟੋਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਖੰਗਾਲਣ 'ਤੇ ਪਤਾ ਚਲਿਆ ਕਿ ਇਕ ਨੌਜਵਾਨ ਮੈਡੀਕਲ ਸਟੋਰ 'ਚ ਚੋਰੀ ਕਰ ਰਿਹਾ ਹੈ, ਜਿਸਦੀ ਤਸਵੀਰ ਕੈਮਰੇ 'ਚ ਕੈਦ ਹੋ ਗਈ ਹੈ ਅਤੇ ਉਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।