ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਅਕਸਰ ਬੋਲਣੇ ਪੈਂਦੇ ਹਨ ਇਹ ਝੂਠ

05/14/2018 3:02:10 PM

ਨਵੀਂ ਦਿੱਲੀ— ਹਰ ਰਿਸ਼ਤੇ ਦੀ ਬੁਨੀਆਤ ਪਿਆਰ ਦੇ ਨਾਲ-ਨਾਲ ਭਰੋਸੇ ਅਤੇ ਸੱਚ 'ਤੇ ਟਿੱਕੀ ਹੁੰਦੀ ਹੈ ਪਰ ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜੋ ਕਿ ਝੂਠ ਨਾ ਬੋਲਦਾ ਹੋਵੇ। ਰਿਲੇਸ਼ਨਸ਼ਿਪ 'ਚ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ ਪਰ ਕਦੇ-ਕਦੇ ਰਿਸ਼ਤੇ ਨੂੰ ਬਚਾਉਣ ਲਈ ਛੋਟੇ-ਛੋਟੇ ਝੂਠ ਬੋਲਣੇ ਪੈਂਦੇ ਹਨ। ਜਦੋਂ ਤੁਸੀਂ ਕਿਸੇ ਰਿਲੇਸ਼ਨਸ਼ਿਪ 'ਚ ਹੁੰਦੇ ਹੋ ਤਾਂ ਕਈ ਵਾਰ ਅਜਿਹੇ ਮੌਕੇ ਆ ਜਾਂਦੇ ਹਨ ਜਦੋਂ ਤੁਹਾਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਝੂਠ ਪਾਰਟਨਰ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਸਗੋਂ ਹਾਲਾਤਾਂ ਨੂੰ ਸੰਭਾਲਣ ਲਈ ਬੋਲਣੇ ਪੈਂਦੇ ਹਨ ਪਰ ਇਸ ਨੂੰ ਆਪਣੀ ਆਦਤ ਨਾ ਬਣਾਓ ਅਤੇ ਆਪਣੇ ਪਾਰਟਨਰ ਦੇ ਪ੍ਰਤੀ ਇਮਾਨਦਾਰ ਰਹੋ।

1. ਵਿਗੜਦੀ ਗੱਲ ਨੂੰ ਸੰਭਾਲਣ ਲਈ ਬੋਲੋ ਝੂਠ
ਪਤੀ-ਪਤਨੀ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਜਾਂ ਬਹਿਸ ਹੋਣਾ ਆਮ ਗੱਲ ਹੈ। ਕਦੇ-ਕਦੇ ਕਿਸੇ ਗੱਲ ਨੂੰ ਲੈ ਕੇ ਤੁਸੀਂ ਦੋਵੇ ਹੀ ਸਹੀ ਹੁੰਦੇ ਹੋ ਪਰ ਕਈ ਵਾਰ ਵਿਗੜਦੀ ਗੱਲ ਦੇਖ ਕੇ ਤੁਸੀਂ ਆਪਣੇ ਪਾਰਟਨਰ ਨੂੰ ਸਹੀ ਦੱਸ ਕੇ ਝੱਗੜਾ ਖਤਮ ਕਰਨ ਦੀ ਕੋਸ਼ਿਸ਼ ਕਰੋ। ਇਹ ਇਕ ਝੂਠ ਤੁਹਾਡੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਂਦਾ ਹੈ। ਚਾਹੇ ਤੁਸੀਂ ਸਹੀ ਕਿਉਂ ਨਾ ਹੋਵੋ ਪਰ ਕਦੇ-ਕਦੇ ਇਸ ਤਰ੍ਹਾਂ ਦੇ ਝੂਠ ਬੋਲ ਦੇਣੇ ਚਾਹੀਦੇ ਹਨ।
2. ਡ੍ਰੈਸ ਦੀ ਝੂਠੀ ਤਾਰੀਫ
ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪਾਰਟਨਰ ਸਮਾਰਟ ਲੱਗੇ ਅਤੇ ਚੰਗੇ ਕੱਪੜੇ ਪਹਿਣੇ ਪਰ ਕਈ ਵਾਰ ਤੁਹਾਨੂੰ ਉਨ੍ਹਾਂ ਦਾ ਡ੍ਰੈਸ ਸੈਂਸ ਚੰਗਾ ਨਹੀਂ ਲੱਗਦਾ ਅਤੇ ਤੁਸੀਂ ਉਨ੍ਹਾਂ ਨੂੰ ਇਹ ਗੱਲ ਦੱਸਣ 'ਚ ਝਿਝਕਦੇ ਹੋ। ਅਜਿਹੇ 'ਚ ਉਨ੍ਹਾਂ ਨੂੰ ਝੂਠ ਬੋਲ ਦਿੰਦੇ ਹੋ ਕਿ ਉਹ ਚੰਗੇ ਲੱਗ ਰਹੇ ਹਨ ਪਰ ਇਸ ਤਰ੍ਹਾਂ ਦੇ ਛੋਟੇ-ਛੋਟੇ ਝੂਠ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਬੋਲਣੇ ਪੈਂਦੇ ਹਨ। ਇਸ ਲਈ ਇਸ ਬਾਰੇ ਸੋਚ ਕੇ ਜ਼ਿਆਦਾ ਪ੍ਰੇਸ਼ਾਨ ਨਾ ਹੋਵੋ।
3. ਉਨ੍ਹਾਂ ਦੇ ਖਾਣੇ ਦੀ ਤਾਰੀਫ
ਹਰ ਕੋਈ ਆਪਣੇ ਪਾਰਨਟਰ ਨਾਲ ਪਿਆਰ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਉਨ੍ਹਾਂ ਨੂੰ ਪਸੰਦ ਹੋਵੇ। ਕਈ ਵਾਰ ਤੁਹਾਨੂੰ ਆਪਣੇ ਪਾਰਟਨਰ ਦੇ ਹੱਥ ਦਾ ਖਾਣਾ ਪਸੰਦ ਨਹੀਂ ਆਉਂਦਾ ਅਤੇ ਤੁਸੀਂ ਉਸ ਨੂੰ ਬੋਲਣ 'ਚ ਝਿਝਕਦੇ ਹੋ। ਪਾਰਟਨਰ ਦੇ ਪੁੱਛਣ 'ਤੇ ਤੁਸੀਂ ਉਸ ਦੇ ਖਾਣੇ ਦੀ ਝੂਠੀ ਤਾਰੀਫ ਕਰ ਦਿੰਦੇ ਹੋ ਅਤੇ ਬਾਅਦ 'ਚ ਇਸ ਗੱਲ ਨੂੰ ਸੋਚ ਕੇ ਪ੍ਰੇਸ਼ਾਨ ਹੁੰਦੇ ਹੋ ਪਰ ਇਸ ਲਈ ਜ਼ਿਆਦਾ ਪ੍ਰੇਸ਼ਾਨ ਨਾ ਹੋਵੋ ਇੰਨੇ ਛੋਟੇ-ਛੋਟੇ ਝੂਠ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਬੋਲਣੇ ਜ਼ਰੂਰੀ ਹੁੰਦੇ ਹਨ।
4. ਪੁਰਾਣੀ ਗੱਲਾਂ ਨੂੰ ਲੈ ਕੇ ਝੂਠ ਬੋਲਣਾ
ਹਰ ਵਾਰ ਸੱਚ ਬੋਲਣਾ ਵੀ ਕਈ ਵਾਰ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਪਤੀ-ਪਤਨੀ ਵਿਆਹ ਤੋਂ ਪਹਿਲਾਂ ਹੀ ਗੱਲ ਨੂੰ ਲੈ ਕੇ ਬੈਠ ਜਾਂਦੇ ਹਨ ਕਿ ਕਦੇ ਸਕੂਲ ਜਾਂ ਕਾਲਜ 'ਚ ਤੁਸੀਂ ਕਿਸੇ ਰਿਲੇਸ਼ਨ 'ਚ ਸੀ? ਆਪਣੇ ਪਾਰਟਨਰ ਨਾਲ ਝੂਠ ਬੋਲਣ ਦੀ ਬਜਾਏ ਤੁਸੀਂ ਸੱਚ ਬੋਲ ਦਿਓ,ਜਿਸ ਨਾਲ ਤੁਹਾਡਾ ਰਿਸ਼ਤਾ ਖਤਰੇ 'ਚ ਪੈ ਜਾਂਦਾ ਹੈ। ਇਸ ਲਈ ਜਿੰਨਾ ਹੋ ਸਕੇ ਇਸ ਬਾਰੇ ਆਪਣੇ ਸਾਥੀ ਨਾਲ ਝੂਠ ਹੀ ਬੋਲੋ।
5. ਕਿਸੇ ਤੀਸਰੇ ਦੀ ਗੱਲ ਨਾ ਕਰੋ ਸ਼ੇਅਰ
ਜੇ ਤੁਹਾਡੇ ਪਰਿਵਾਰ ਵਾਲੇ ਜਾਂ ਦੋਸਤ ਤੁਹਾਡੇ ਪਾਰਟਨਰ ਬਾਰੇ ਕੁਝ ਗਲਤ ਕਹਿੰਦੇ ਹਨ ਤਾਂ ਉਸ ਨੂੰ ਸਿੱਧਾ ਜਾ ਕੇ ਆਪਣੇ ਪਤੀ ਨੂੰ ਦੱਸੋ। ਇਸ ਨਾਲ ਤੁਹਾਡਾ ਦੋਹਾਂ ਦਾ ਰਿਸ਼ਤਾ ਖਰਾਬ ਹੋਵੇਗਾ। ਇਸ ਲਈ ਤੁਸੀਂ ਪਤੀ ਨੂੰ ਅਜਿਹੀ ਗੱਲ ਨਾ ਦੱਸੋ ਅਤੇ ਜੇ ਤੁਹਾਡੇ ਪਤੀ ਤੁਹਾਡੇ ਤੋਂ ਕੁਝ ਪੁੱਛੇ ਤਾਂ ਇਹ ਨਹੀਂ ਹੈ ਕਿ ਤੁਸੀਂ ਸਭ ਸੱਚ ਬੋਲ ਦਿਓ। ਕਈ ਵਾਰ ਅਜਿਹੀ ਗੱਲ ਨਾਲ ਝੂਠ ਬੋਲਣ ਨਾਲ ਤੁਹਾਡੇ ਰਿਸ਼ਤੇ ਵਿਚ ਵੀ ਪਿਆਰ ਬਣਿਆ ਰਹਿੰਦਾ ਹੈ।