ਸਰਕਾਰੀ ਹਸਪਤਾਲ ਅੱਗੇ ਖੜ੍ਹੇ ਕੀਤੇ ਜਾ ਰਹੇ ਮੋਟਰਸਾਇਕਲਾਂ ਕਾਰਨ ਲੋਕ ਪ੍ਰੇਸ਼ਾਨ

05/26/2018 6:04:56 AM

ਸੁਲਤਾਨਪੁਰ ਲੋਧੀ, (ਅਸ਼ਵਨੀ)- ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅਗੇ ਖੜ੍ਹੇ ਕੀਤੇ ਜਾ ਰਹੇ ਮੋਟਰਸਾਇਕਲਾਂ ਕਾਰਨ ਹਸਪਤਾਲ ਇਲਾਜ ਵਾਸਤੇ ਆਉਣ ਵਾਲੇ ਲੋਕ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ 'ਤੇ ਮੋਟਰਸਾਇਕਲ ਪਾਰਕ ਕਰਨ ਵਾਲੇ ਤਾਂ ਕਈ-ਕਈ ਵਾਰ ਹਸਪਤਾਲ ਦਾ ਲਾਂਘਾ ਹੀ ਬੰਦ ਕਰ ਛੱਡਦੇ ਹਨ। ਉਨ੍ਹ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੇ ਮੁੱਖ ਗੇਟ ਅੱਗੇ ਮੋਟਰਸਾਇਕਲ ਖੜ੍ਹੇ ਕਰਨ 'ਤੇ ਰੋਕ ਲਗਾਈ ਜਾਵੇ ਤਾਂ ਜੋ ਇਥੇ ਇਲਾਜ ਵਾਸਤੇ ਆਉਣ ਵਾਲੇ ਲੋਕ ਬਿਨਾਂ ਕਿਸੇ ਰੁਕਾਵਟ ਹਸਪਤਾਲ ਅੰਦਰ ਇਲਾਜ ਵਾਸਤੇ ਜਾ ਸਕਣ।